ਹੁਣ ਮੂਸੇਵਾਲਾ ਕਤਲ ਦੇ ਦੋਸ਼ੀ ਗੈਂਗਸਟਰ ਤੋਂ ਜੇਲ੍ਹ `ਚੋਂ ਮਿਲੇ 2 ਮੋਬਾਈਲ ਫੋਨ, ਆਖਿਰ ਕੌਣ ਕਰ ਰਿਹਾ ਗੈਂਗਸਟਰਾਂ ਦੀ ਮਦਦ?
ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਬੰਦ ਸਿੱਧੂ ਮੂਸੇਵਾਲਾ ਕਤਲ ਦੇ ਦੋਸ਼ੀ ਗੈਂਗਸਟਰ ਮਨਪ੍ਰੀਤ ਮਨਾ ਤੋਂ 2 ਮੋਬਾਈਲ ਫੋਨ ਮਿਲੇ ਹਨ। ਇਸ ਤੋਂ ਇਲਾਵਾ ਕੁਝ ਹੋਰ ਕੈਦੀਆਂ ਤੋਂ 13 ਫੋਨ ਵੀ ਮਿਲਣ ਦੀ ਖਬਰ ਹੈ। ਜੇਲ੍ਹਾਂ ਵਿੱਚੋਂ ਲਗਾਤਾਰ ਗੈਂਗਸਟਰਾਂ ਤੋਂ ਮੋਬਾਈਲ ਫੋਨ ਮਿਲਣੇ ਵਿਭਾਗ ਤੇ ਸਰਕਾਰ `ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ।
ਚੰਡੀਗੜ੍ਹ- Ferozepur Central Jailਪੰਜਾਬ ਦੀਆਂ ਜੇਲ੍ਹਾਂ ਤੋਂ ਅਕਸਰ ਮੋਬਾਈਲ ਫੋਨ ਮਿਲਣ ਦੀਆਂ ਖਬਰਾ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਰੰਤੂ ਜੇਲ੍ਹ ਵਿਚੋਂ ਹਾਈਪਰੋਫਾਈਲ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀਆਂ ਤੋਂ ਮੋਬਾਈਲ ਫੋਨ ਮਿਲਣੇ ਜੇਲ੍ਹ ਪ੍ਰਸ਼ਾਸਨ ਤੇ ਪੰਜਾਬ ਸਰਕਾਰ 'ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਮੂਸੇਵਾਲਾ ਕਤਲ ਵਿੱਚ ਦੋਸ਼ੀ ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਬੰਦ ਗੈਂਗਸਟਰ ਮਨਪ੍ਰੀਤ ਮਨਾ ਤੋਂ 2 ਮੋਬਾਈਲ ਫੋਨ ਮਿਲੇ ਹਨ। ਇਸ ਤੋਂ ਇਲਾਵਾ ਹੋਰ ਕੈਦੀਆਂ ਤੋਂ ਵੀਂ 13 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ ਜਿੰਨਾਂ ਵਿੱਚ ਕੁਝ ਪਾਕਿਸਤਾਨ ਦੇ ਕੈਦੀ ਵੀ ਹਨ ਜਿੰਨਾਂ ਕੋਲੋ ਮੋਬਾਈਲ ਫੋਨ ਮਿਲੇ ਹਨ।