Banga News: ਜੈਮਾਲਾ ਉਪਰੰਤ ਐਨਆਰਆਈ ਲਾੜੇ ਨੂੰ ਪਿਆ ਦਿਲ ਦਾ ਦੌਰਾ, ਖੁਸ਼ੀਆਂ ਮਾਤਮ `ਚ ਬਦਲੀਆਂ
Banga News: ਮੁਕੰਦਪੁਰ ਰੋਡ ਬੰਗਾ ਦੇ ਬਜਾਜ ਪੈਲੇਸ ਵਿੱਚ ਐਨਆਰਆਈ ਲਾੜੇ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
Banga News: ਜ਼ਿਲ੍ਹਾ ਨਵਾਂਸ਼ਹਿਰ ਦੇ ਕਸਬਾ ਬੰਗਾ ਵਿੱਚ ਉਸ ਵੇਲੇ ਸਾਹਮਣੇ ਇੱਕ ਬੜੀ ਮੰਦਭਾਗੀ ਖ਼ਬਰ ਸਾਹਮਣੇ ਆਈ ਜਦੋਂ ਮੁਕੰਦਪੁਰ ਰੋਡ ਬੰਗਾ ਦੇ ਬਜਾਜ ਪੈਲੇਸ ਵਿੱਚ ਇੱਕ ਐਨਆਰਆਈ ਵਿਪਨ ਸੱਲਣ ਜੋ ਪਿਛਲੇ ਚਾਰ ਪੰਜ ਮਹੀਨੇ ਪਹਿਲਾਂ ਅਮਰੀਕਾ ਤੋਂ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਆਪਣੇ ਜੱਦੀ ਸ਼ਹਿਰ ਬੰਗਾ ਪਹੁੰਚਿਆ ਸੀ।
ਚਾਵਾਂ ਨਾਲ ਪਰਿਵਾਰ ਵੱਲੋਂ ਅੱਜ ਉਸ ਦਾ ਵਿਆਹ ਬਜਾਜ ਪੈਲੇਸ ਬੰਗਾ ਵਿਖੇ ਰੱਖਿਆ ਹੋਇਆ ਸੀ। ਅਚਾਨਕ ਹੀ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਜੈਮਾਲਾ ਉਪਰੰਤ ਦਿਲ ਦਾ ਦੌਰਾ ਪੈਣ ਨਾਲ ਮੈਰਿਜ ਪੈਲੇਸ ਤੋਂ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ।
ਇਹ ਵੀ ਪੜ੍ਹੋ : Jalandhar by Election Result: ਜਲੰਧਰ ਪੱਛਮੀ ਵਿਧਾਨ ਸਭਾ ਸੀਟ ਤੋਂ AAP ਉਮੀਦਵਾਰ ਮਹਿੰਦਰ ਭਗਤ ਨੇ ਜਿੱਤ ਹਾਸਲ ਕੀਤੀ
ਜਾਣਕਾਰੀ ਅਨੁਸਾਰ ਵਿਪਨ ਸੱਲਣ ਦੀ ਉਮਰ ਕਰੀਬ 38 ਸਾਲ ਸੀ ਅਤੇ ਉਨ੍ਹਾਂ ਦੇ ਪਿਤਾ ਮੋਹਣ ਲਾਲ ਬੈਂਕ ਵਿੱਚੋਂ ਅਫਸਰ ਰਿਟਾਇਰ ਹੋਏ ਹਨ। ਮੌਕੇ ਦੇ ਹਾਲਾਤ ਅਨੁਸਾਰ ਪਰਿਵਾਰਕ ਮੈਂਬਰਾਂ ਦਾ ਇਸ ਦੁੱਖ ਦੀ ਘੜੀ ਵਿੱਚ ਬਹੁਤ ਬੁਰਾ ਹਾਲ ਸੀ। ਮਾਤਾ ਦੀ ਹਾਲਤ ਵਿਗੜਨ ਕਾਰਨ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਐਨਆਰਆਈ ਵਿਪਨ ਸੱਲਣ ਕਰੀਬ ਪੰਜ ਮਹੀਨੇ ਪਹਿਲਾਂ ਵਿਆਹ ਲਈ ਅਮਰੀਕਾ ਤੋਂ ਭਾਰਤ ਆਇਆ ਸੀ। ਉਸ ਦੇ ਪਰਿਵਾਰਕ ਮੈਂਬਰ ਵੀ ਅੱਜ ਬੰਗਾ ਦੇ ਬਜਾਜ ਰਿਜ਼ੋਰਟ ਵਿੱਚ ਵਿਆਹ ਲਈ ਪੁੱਜੇ। ਰਿਜ਼ੋਰਟ 'ਚ ਸਮਾਗਮ ਤੋਂ ਪਹਿਲਾਂ ਲਾੜਾ-ਲਾੜੀ ਨੇ ਗੁਰਦੁਆਰਾ ਸਾਹਿਬ ਫੇਰੇ ਲਏ ਜਿਸ ਤੋਂ ਬਾਅਦ ਉਹ ਹੋਰ ਰਸਮਾਂ ਪੂਰੀਆਂ ਕਰਨ ਲਈ ਰਿਜ਼ੋਰਟ ਪਹੁੰਚੇ।
ਵਿਪਨ ਜਦੋਂ ਸੈਲਾਨ ਰਿਜੋਰਟ 'ਚ ਮਾਲਾ ਪਾਉਣ ਲਈ ਸਟੇਜ 'ਤੇ ਪਹੁੰਚਿਆ ਤਾਂ ਉਸ ਨੇ ਅਚਾਨਕ ਕਿਹਾ ਕਿ ਉਸ ਨੂੰ ਛਾਤੀ 'ਚ ਦਰਦ ਹੋ ਰਿਹਾ ਹੈ। ਕੁਝ ਦੇਰ ਵਿਚ ਹੀ ਉਹ ਮੁੜ ਸੋਫੇ 'ਤੇ ਡਿੱਗ ਪਿਆ। ਵਿਪਨ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਡਾਕਟਰ ਨੇ ਦੱਸਿਆ ਕਿ ਲਾੜੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਖੁਸ਼ੀ ਦਾ ਮਾਹੌਲ ਇਕਦਮ ਸੋਗ ਨਾਲ ਭਰ ਗਿਆ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ਘਟਨਾ ਕਾਰਨ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ ਹੈ।
ਇਹ ਵੀ ਪੜ੍ਹੋ : Faridkot News: ਚਿੰਤਪੁਰਨੀ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਵੱਲੋਂ ਆਪਣੇ ਮਾਪਿਆਂ ਸਮੇਤ ਬਾਬਾ ਫ਼ਰੀਦ ਯੂਨੀਵਰਸਿਟੀ ਦਾ ਕੀਤਾ ਘਿਰਾਓ