Surinder Nijjar (ਮਨੋਜ ਜੋਸ਼ੀ): ਵਿਦੇਸ਼ ਵਿੱਚ ਜਾ ਕੇ ਵੱਸਣ ਅਤੇ ਵੱਡਾ ਕਾਰੋਬਾਰੀ ਬਣਨ ਦੇ ਬਾਵਜੂਦ ਵਤਨ ਦੀ ਸਰਜ਼ਮੀਂ ਨਾਲ ਪਿਆਰ ਕਰਨ ਦਾ ਜਜ਼ਬਾ ਕਿਸੇ-ਕਿਸੇ ਵਿੱਚ ਹੁੰਦਾ ਹੈ ਪਰ ਜਲੰਧਰ ਦੇ ਪਿੰਡ ਦਮੇਲੀ ਵਿੱਚ ਜਨਮੇਂ ਸੁਰਿੰਦਰ ਸਿੰਘ ਨਿੱਝਰ 9 ਸਾਲ ਦੀ ਉਮਰ ਵਿੱਚ ਯੂਕੇ ਚਲੇ ਗਏ ਸਨ ਪਰ ਉਨ੍ਹਾਂ ਨੂੰ ਪੰਜਾਬ ਦੀ ਮਿੱਟੀ ਦੀ ਯਾਦ ਹਮੇਸ਼ਾ ਯਾਦ ਵਿੱਚ ਸਤਾਉਂਦੀ ਰਹੀ। ਉਹ ਯੂਕੇ ਦੀ ਵੱਡੀ ਕੰਪਨੀ Fortel Group ਦੇ ਮਾਲਕ ਬਣ ਗਏ ਪਰ ਉਨ੍ਹਾਂ ਨੇ ਸੋਚਿਆ ਕਿ ਪੰਜਾਬ ਵਿੱਚ ਕੇ ਜ਼ਰੂਰਤਮੰਦਾਂ ਦੀ ਸੇਵਾ ਕਰਨੀ ਚਾਹੀਦੀ ਉਦੋਂ ਤੋਂ ਉਹ ਹਰ ਸਾਲ ਪੰਜਾਬ ਵਿੱਚ ਕਿਸੇ ਨਾ ਕਿਸੇ ਜ਼ਿਲ੍ਹੇ ਵਿੱਚ ਕੈਂਪ ਲਗਾਉਂਦੇ ਹਨ।


COMMERCIAL BREAK
SCROLL TO CONTINUE READING

ਨਿੱਝਰ ਨੇ ਦੱਸਿਆ ਕਿ ਜਦੋਂ ਉਹ ਇੱਕ ਸਫਲ ਵਪਾਰੀ ਬਣ ਗਏ ਤਾਂ ਉਨ੍ਹਾਂ ਨੇ 1996 ਵਿੱਚ ਪੰਜਾਬ ਵਿੱਚ ਅੰਮ੍ਰਿਤਸਰ ਦੇ ਬਾਬਾ ਦਰਸ਼ਨ ਸਿੰਘ ਕੁੱਲੀ ਬਾਲੋ ਦਾ ਆਸ਼ੀਰਵਾਦ ਲਿਆ। ਉਨ੍ਹਾਂ ਨੇ ਕਿਹਾ ਕਿ ਲੋੜਵੰਦਾਂ ਦੀ ਸੇਵਾ ਕਰਨੀ ਚਾਹੀਦੀ ਹੈ, ਉਦੋਂ ਤੋਂ ਉਹ ਹਰ ਸਾਲ ਪੰਜਾਬ ਦੇ ਕਿਸੇ ਨਾ ਕਿਸੇ ਜ਼ਿਲ੍ਹੇ ਵਿੱਚ ਕੈਂਪ ਲਗਾਉਂਦੇ ਹਨ ਹੈ।


ਇਸ ਵਾਰ ਵਿਸ਼ੇਸ਼ ਕੈਂਪ ਸੰਗਰੂਰ ਜ਼ਿਲ੍ਹੇ ਦੇ ਧੂਰੀ ਸ਼ਹਿਰ ਵਿੱਚ 29 ਜੁਲਾਈ ਨੂੰ ਲਗਾਇਆ ਜਾ ਰਿਹਾ ਹੈ। ਇਹ ਖੇਤਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖੇਤਰ ਹੈ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀ ਦੀ ਮੰਗ ਉਤੇ ਫਿਲਮ ਅਭਿਨੇਤਰੀ ਸ਼ਿਲਪਾ ਸ਼ੈਟੀ ਵੀ ਆ ਰਹੀ ਹੈ ਅਤੇ ਮੁੱਖ ਮੰਤਰੀ ਦੀ ਪਤਨੀ ਡਾ.ਗੁਰਪ੍ਰੀਤ ਕੌਰ ਮੁੱਖ ਮਹਿਮਾਨ ਵਜੋਂ ਪੁੱਜਣਗੇ।


ਉਨ੍ਹਾਂ ਦੱਸਿਆ ਕਿ ਜਿੱਥੇ ਉਨ੍ਹਾਂ ਨੇ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਸਕੂਲੀ ਪੜ੍ਹਾਈ ਲਈ ਵਜ਼ੀਫ਼ਾ ਦਿੱਤਾ ਹੈ, ਉੱਥੇ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ਵਿੱਚ ਏਸੀ ਲਗਵਾ ਕੇ ਦਿੱਤੇ ਹਨ। ਸਕੂਲ ਦੇ ਬੱਚਿਆਂ ਦੀ ਮੰਗ ਉਪਰ ਇਹ ਲਗਾਏ ਹਨ। ਕਰੀਬ 30 ਪਿੰਡ ਅਜਿਹੇ ਹਨ ਜਿਥੇ ਏਸੀ ਦੀ ਵਿਵਸਥਾ ਕੀਤੀ ਗਈ ਹੈ।
ਜਿਨ੍ਹਾਂ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ, ਉਨ੍ਹਾਂ ਵਿੱਚ ਮੈਡੀਕਲ ਚੈੱਕਅਪ, ਅੱਖਾਂ ਦਾ ਮੁਫਤ ਆਪ੍ਰੇਸ਼ਨ, ਲੋੜਵੰਦ ਭੈਣਾਂ ਅਤੇ ਧੀਆਂ ਨੂੰ ਸਿਲਾਈ ਮਸ਼ੀਨਾਂ ਪ੍ਰਦਾਨ ਕਰਨਾ, ਅਪਾਹਜ ਲੋਕਾਂ ਦੀ ਮਦਦ ਕਰਨਾ, ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਕੁਸ਼ਟ ਆਸ਼ਰਮਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਘਰ ਬਣਾਉਣਾ ਅਤੇ ਗਰੀਬਲੋਕਾਂ ਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਕੱਚੇ ਘਰਾਂ ਤੋਂ ਪੱਕੇ ਮਕਾਨ ਬਣਾ ਕੇ ਦੇਣਾ ਹੈ ਅਤੇ ਹਰ ਮਹੀਨੇ ਰਾਸ਼ਨ ਦਾ ਪ੍ਰਬੰਧ ਕਰਨਾ ਸ਼ਾਮਲ ਹੈ।


ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਜੱਦੀ ਪਿੰਡ ਨੂੰ 24 ਘੰਟੇ ਬਿਜਲੀ ਸਪਲਾਈ ਨਾਲ ਜੋੜਿਆ ਹੈ, ਇਸ ਲਈ ਜੋ ਵੀ ਖਰਚਾ ਆਇਆ ਹੈ, ਉਹ ਪੂਰੀ ਤਰ੍ਹਾਂ ਨਾਲ ਉਨ੍ਹਾਂ ਨੇ ਚੁੱਕਿਆ ਹੈ ਅਤੇ ਆਸ-ਪਾਸ ਦੇ ਪਿੰਡਾਂ ਨੂੰ ਵੀ ਇਸ ਸਹੂਲਤ ਦਾ ਲਾਭ ਦਿੱਤਾ ਗਿਆ ਹੈ।