Phagwara News: ਓਡੀਸ਼ਾ ਦੀ ਇੱਕ 21 ਸਾਲਾ ਬੀਬੀਏ ਦੀ ਵਿਦਿਆਰਥਣ ਨਾਲ ਫਗਵਾੜਾ ਵਿੱਚ ਜਬਰ ਜਨਾਹ ਦੀ ਵਾਰਦਾਤ ਵਾਪਰੀ ਹੈ। ਵਿਦਿਆਰਥਣ ਇੱਥੋਂ ਦੀ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਸੀ। ਇਸ ਨਾਲ ਨਾਲ ਰੇਲਵੇ ਟ੍ਰੈਕ ਨੇੜੇ ਕਥਿਤ ਤੌਰ 'ਤੇ ਬਲਾਤਕਾਰ ਜਿਹੀ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।


COMMERCIAL BREAK
SCROLL TO CONTINUE READING

ਪੁਲਿਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਤੜਕੇ ਇੱਥੇ ਦਕੋਹਾ ਪਿੰਡ ਰੇਲਵੇ ਬੈਰੀਅਰ ਦੇ ਰੇਲਵੇ ਲਾਈਨਾਂ ਦੇ ਨੇੜੇ ਇੱਕ ਉਜਾੜ ਜਗ੍ਹਾ ਵਿੱਚ ਵਾਪਰੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਦੀ ਪਛਾਣ ਅਮਨਜੋਤ, ਮਨਜੀਤ ਸਿੰਘ ਅਤੇ ਰਣਬੀਰ ਸਿੰਘ ਵਜੋਂ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਲੜਕੀ ਬੀਬੀਏ ਦੇ ਅੰਤਿਮ ਸਾਲ ਦੀ ਵਿਦਿਆਰਥਣ ਹੈ ਅਤੇ ਯੂਨੀਵਰਸਿਟੀ ਦੇ ਨੇੜੇ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ।


ਪੁਲਿਸ ਰਿਪੋਰਟ ਅਨੁਸਾਰ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਤੇ ਬਿਹਾਰ ਤੋਂ ਉਸ ਦਾ ਦੋਸਤ ਜੰਮੂ ਤੋਂ ਇੱਕ ਹੋਰ ਦੋਸਤ ਨੂੰ ਮਿਲਣ ਲਈ ਬਾਈਕ 'ਤੇ ਗਏ ਸਨ, ਜੋ ਇਸ ਸਮੇਂ ਦਕੋਹਾ ਰੇਲ ਬੈਰੀਅਰ ਦੇ ਕੋਲ ਰਹਿੰਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤਿੰਨੇ ਦੋਸਤ ਪੂਰਨਪੁਰ ਕਲੋਨੀ ਤੋਂ ਤਲਹਣ ਸੜਕ ਦੇ ਕਿਨਾਰੇ ਜਾ ਰਹੇ ਸਨ ਜਦੋਂ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਉਪਰ ਹਮਲਾ ਕੀਤਾ ਅਤੇ ਫਿਰ ਉਨ੍ਹਾਂ ਵਿਚੋਂ ਇੱਕ ਨੇ ਆਪਣੀ 'ਕਿਰਪਾਨ' ਲਾਹ ਕੇ ਉਨ੍ਹਾਂ ਨੂੰ ਧਮਕੀ ਦਿੱਤੀ।
ਜਿਵੇਂ ਹੀ ਇਨ੍ਹਾਂ ਮੁਲਜ਼ਮਾਂ ਨੇ ਉਥੇ ਪਹੁੰਚ ਕੇ ਲੜਕੀ ਦੇ ਸਾਥੀਆਂ ਨੂੰ ਧਮਕੀ ਦਿੱਤੀ ਅਤੇ ਪੁੱਛਣ ਲੱਗੇ ਕਿ ਉਹ ਲੜਕੀ ਨੂੰ ਇਕੱਲੀ ਕਿੱਥੇ ਲੈ ਕੇ ਜਾ ਰਹੇ ਹਨ।


ਵਿਦਿਆਰਥੀ ਦੇ ਦੋਸਤਾਂ ਨੂੰ ਡਰਾਉਣ ਤੋਂ ਬਾਅਦ ਮੁਲਜ਼ਮ ਵਿਦਿਆਰਥੀ ਨੂੰ ਆਪਣੇ ਕੋਲ ਬੈਠਣ ਲਈ ਮਜਬੂਰ ਕਰ ਕੇ ਉੱਥੋਂ ਚਲੇ ਗਏ। ਜਾਣ ਸਮੇਂ ਉਸ ਨੇ ਕਿਹਾ ਕਿ ਉਹ ਖੁਦ ਹੀ ਲੜਕੀ ਨੂੰ ਘਰ ਛੱਡ ਦੇਵੇਗਾ। ਉਥੋਂ ਨਿਕਲਣ ਤੋਂ ਬਾਅਦ ਉਸ ਨੇ ਗੇਟ ਦੇ ਕੋਲ ਸੁੰਨਸਾਨ ਜਗ੍ਹਾ ਦੇਖੀ ਅਤੇ ਵਿਦਿਆਰਥਣ ਨਾਲ ਬਲਾਤਕਾਰ ਕੀਤਾ। ਜਬਰ ਜਨਾਹ ਤੋਂ ਬਾਅਦ ਤਿੰਨੋਂ ਦੋਸ਼ੀ ਵਿਦਿਆਰਥਣ ਨੂੰ ਉੱਥੇ ਛੱਡ ਕੇ ਫਰਾਰ ਹੋ ਗਏ।


ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਬਾਕੀ ਦੋ ਵਿਅਕਤੀਆਂ ਨੇ ਫਿਰ ਉਸ ਦੇ ਦੋਸਤਾਂ ਨੂੰ ਧੱਕਾ ਦੇ ਕੇ ਇਕ ਪਾਸੇ ਕਰ ਦਿੱਤਾ ਅਤੇ ਉਸ ਨੂੰ ਆਪਣੇ ਮੋਟਰਸਾਈਕਲ 'ਤੇ ਬੈਠਣ ਲਈ ਮਜਬੂਰ ਕੀਤਾ। ਲੜਕੀ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੂੰ ਸੁੰਨਸਾਨ ਜਗ੍ਹਾ 'ਤੇ ਲਿਜਾਣ ਤੋਂ ਬਾਅਦ ਇਕ ਮੁਲਜ਼ਮ ਅਮਨਜੋਤ ਨੇ ਦੂਜੇ ਮੁਲਜ਼ਮ ਮਨਜੀਤ ਦੀ ਮੌਜੂਦਗੀ 'ਚ ਉਸ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਅਤੇ ਫਿਰ ਉਸ ਨੂੰ ਉਥੇ ਹੀ ਛੱਡ ਦਿੱਤਾ।


ਉਸ ਦੇ ਦੋਸਤ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਉਸ ਦਾ ਡਾਕਟਰੀ ਮੁਆਇਨਾ ਕੀਤਾ ਗਿਆ ਅਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ। ਪੁਲਿਸ ਨੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 366 (ਅਗਵਾ), 376 (ਬਲਾਤਕਾਰ), 506 (ਅਪਰਾਧਿਕ ਧਮਕੀ) 120-ਬੀ (ਅਪਰਾਧਿਕ ਸਾਜ਼ਿਸ਼) ਦੇ ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।