ਸਿਹਤ ਮੰਤਰੀ ’ਤੇ ASI ਨੇ ਚਲਾਈ ਗੋਲੀ, ਉਦਘਾਟਨ ਸਮਾਰੋਹ ਦੌਰਾਨ ਕੀਤਾ ਮੰਤਰੀ ’ਤੇ ਹਮਲਾ
ਜਾਣਕਾਰੀ ਮੁਤਾਬਕ ਮੰਤਰੀ ਨਬਾ ਦਾਸ ਬ੍ਰਜਰਾਜਨਗਰ ਵਿੱਚ ਬੀਜੂ ਜਨਤਾ ਦਲ (ਬੀਜੇਡੀ) ਦੇ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਸਨ।
Health Minister Naba Dass: ਉੜੀਸਾ ਦੇ ਜ਼ਿਲ੍ਹਾ ਝਾਰਸੁਗੁੜਾ (Jharsuguda) ’ਚ ਬ੍ਰਜਰਾਜ ਨਗਰ ਨੇੜੇ ਇਸ ਸਮਾਗਮ ਦੌਰਾਨ ਪੁਲਿਸ ਦੇ ਏ. ਐੱਸ. ਆਈ. (ASI) ਨੇ ਸਿਹਤ ਮੰਤਰੀ ਨਬਾ ਦਾਸ ’ਤੇ ਗੋਲੀ ਚਲਾ ਦਿੱਤੀ, ਇਸ ਘਟਨਾ ’ਚ ਉਹ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ।
ਇਸ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਿਹਤ ਮੰਤਰੀ ਨਬਾ ਦਾਸ (Naba Kishore das) ਬ੍ਰਜਰਾਜ ਨਗਰ ਦੇ ਗਾਂਧੀ ਨਗਰ ਚੌਂਕ ’ਚ ਇੱਕ ਉਦਘਾਟਨ ਸਮਾਰੋਹ ’ਚ ਸ਼ਾਮਲ ਹੋਣ ਲਈ ਜਾ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਨਬਾ ਦਾਸ ਕਾਰ ’ਚੋਂ ਬਾਹਰ ਆਏ ਤਾਂ ਉਨ੍ਹਾਂ ਦੇ ਸਮਰਥਕ ਉਨ੍ਹਾਂ ਦੇ ਗਲ਼ ’ਚ ਹਾਰ ਪਾਉਣ ਲੱਗੇ। ਇਸ ਦੌਰਾਨ ਮੌਕਾ ਦੇਖਦੇ ਏ. ਐੱਸ. ਆਈ. ਨੇ ਮੰਤਰ ’ਤੇ ਗੋਲੀ ਚਲਾ ਦਿੱਤੀ। ਗੋਲੀ ਚਲਾਉਣ ਵਾਲੇ ਪੁਲਿਸ ਕਰਮਚਾਰੀ ਦਾ ਨਾਮ ਗੋਪਾਲ ਚੰਦਰ (Gopal Das) ਹੈ।
ਸਿਹਤ ਮੰਤਰੀ ਦੀ ਛਾਤੀ ’ਚ ਗੋਲੀ ਲੱਗਣ ਨਾਲ ਉਹ ਗੰਭੀਰ ਰੂਪ ’ਚ ਜਖ਼ਮੀ ਹੋ ਗਏ, ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਮੰਤਰੀ ਨਬਾ ਦਾਸ ਬ੍ਰਜਰਾਜਨਗਰ ਵਿੱਚ ਬੀਜੂ ਜਨਤਾ ਦਲ (ਬੀਜੇਡੀ) ਦੇ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਸਨ। ਉਸ ਦੌਰਾਨ ਉਹ ਕਾਰ ਤੋਂ ਹੇਠਾਂ ਉਤਰ ਕੇ ਨਵੇਂ ਬਣੇ ਪਾਰਟੀ ਦਫ਼ਤਰ ਵੱਲ ਜਾ ਰਹੇ ਸਨ, ਇਸ ਦੌਰਾਨ ਏ. ਐੱਸ. ਆਈ. ਨੇ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ।
ਸਿਹਤ ਮੰਤਰੀ ਨਬਾ ਦਾਸ ਦੀ ਸੁਰੱਖਿਆ ’ਚ ਇੰਨੀ ਵੱਡੀ ਚੂਕ ਕਿਵੇਂ ਹੋਏ, ਇਸਦੀ ਜਾਂਚ ਲਈ ਸਰਕਾਰ ਵਲੋਂ ਉੱਚ-ਪੱਧਰੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਭਾਜਪਾ ਆਗੂ ਸੰਨੀ ਕੈਂਥ ਨੂੰ ਮਿਲੀ ਧਮਕੀ, “ਪਿੰਡਾਂ ’ਚ ਪ੍ਰਚਾਰ ਕਰਨ ਗਿਆ ਤਾਂ ਪੈਰਾਂ ’ਤੇ ਵਾਪਸ ਨਹੀਂ ਆਵੇਂਗਾ”