Swiggy news :  ਕੀ ਤੁਸੀਂ ਕਦੇ ਗੌਰ ਕੀਤਾ ਹੈ ਕਿ ਤੁਸੀਂ ਪੂਰੇ ਸਾਲ ਵਿੱਚ ਆਪਣੇ ਮਨਪਸੰਦ ਖਾਣੇ 'ਤੇ ਕਿੰਨਾ ਖਰਚ ਕਰਦੇ ਹੋ? ਹੋ ਸਕਦਾ ਹੈ ਕਿ ਤੁਸੀਂ ਇਸ ਗੱਲ ਦਾ ਧਿਆਨ ਨਾ ਰੱਖੋ, ਪਰ ਜੇਕਰ ਤੁਸੀਂ ਆਨਲਾਈਨ ਫੂਡ ਐਪ ਰਾਹੀਂ ਖਾਣੇ ਦਾ ਆਰਡਰ ਕਰਦੇ ਹੋ, ਤਾਂ ਉਹ ਐਪ ਤੁਹਾਡੇ ਸਾਹਮਣੇ ਤੁਹਾਡੇ ਖਰਚੇ ਦਾ ਪੂਰਾ ਹਿਸਾਬ ਰੱਖ ਸਕਦਾ ਹੈ। ਜਿਵੇਂ ਸਵਿਗੀ ਨੇ ਕੀਤਾ ਹੈ। 


COMMERCIAL BREAK
SCROLL TO CONTINUE READING

ਹਾਲ ਹੀ ਵਿੱਚ ਇਡਲੀ ਡੇ ਦੇ ਮੌਕੇ Swiggy ਨੇ ਦੱਸਿਆ ਹੈ ਕਿ ਉਸ ਦੇ ਇੱਕ ਗਾਹਕ ਨੇ ਇਡਲੀ ਦੇ ਆਰਡਰ 'ਤੇ ਇੱਕ ਸਾਲ 'ਚ ਲੱਖਾਂ ਰੁਪਏ ਖਰਚ ਕੀਤੇ ਹਨ। ਇਹ ਗਾਹਕ ਹੈਦਰਾਬਾਦ ਦਾ ਰਹਿਣ ਵਾਲਾ ਹੈ। Swiggy ਦੇ ਦੱਸਣ ਮੁਤਾਬਕ, ਇਸ ਗਾਹਕ ਨੇ ਇੱਕ ਸਾਲ ਵਿੱਚ 6 ਲੱਖ ਰੁਪਏ ਤੋਂ ਵੱਧ ਦੀ ਇਡਲੀ ਆਰਡਰ ਕੀਤੀ।


ਇੱਕ ਰਿਪੋਰਟ ਦੇ ਮੁਤਾਬਕ ਦੇਸ਼ ਭਰ 'ਚ ਪਿਛਲੇ 12 ਮਹੀਨਿਆਂ 'ਚ ਸਵਿੱਗੀ ਰਾਹੀਂ 3 ਕਰੋੜ 30 ਲੱਖ ਇਡਲੀ ਦੀਆਂ ਪਲੇਟਾਂ ਆਰਡਰ ਕੀਤੀਆਂ ਗਈਆਂ ਹਨ। ਰਿਪੋਰਟ ਮੁਤਾਬਕ 'ਵਿਸ਼ਵ ਇਡਲੀ ਦਿਵਸ' ਦੇ ਮੌਕੇ 'ਤੇ ਆਨਲਾਈਨ ਫੂਡ ਐਂਡ ਡਿਲੀਵਰੀ ਐਪ ਸਵਿੱਗੀ ਨੇ ਇਡਲੀ ਦੀ ਵਿਕਰੀ ਨਾਲ ਜੁੜੇ ਇਹ ਅੰਕੜੇ ਜਾਰੀ ਕੀਤੇ ਹਨ।  


ਇਹ ਵੀ ਪੜ੍ਹੋ: April Bank Holiday: ਅਪ੍ਰੈਲ 'ਚ ਇੰਨੇ ਦਿਨ ਬੰਦ ਰਹਿਣਗੇ ਬੈਂਕ! ਜਲਦ ਖ਼ਤਮ ਕਰ ਲਵੋ ਆਪਣੇ ਜ਼ਰੂਰੀ ਕੰਮ 


ਦੱਸ ਦੇਈਏ ਕਿ, ਵਿਸ਼ਵ ਇਡਲੀ ਦਿਵਸ 30 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਸਵਿਗੀ ਨੇ ਇਡਲੀ ਦੀ ਲੋਕਪ੍ਰਿਅਤਾ ਬਾਰੇ ਪਿਛਲੇ ਇੱਕ ਸਾਲ ਦੇ ਅੰਕੜੇ ਕੱਢੇ। ਇਹ ਵਿਸ਼ਲੇਸ਼ਣ 30 ਮਾਰਚ 2022 ਤੋਂ 25 ਮਾਰਚ 2023 ਤੱਕ ਦਾ ਹੈ।


Swiggy ਦੇ ਅਨੁਸਾਰ, ਸਭ ਤੋਂ ਵੱਧ ਇਡਲੀ ਮੰਗਵਾਉਣ ਵਾਲੇ ਚੋਟੀ ਦੇ 3 ਸ਼ਹਿਰ ਬੈਂਗਲੁਰੂ, ਹੈਦਰਾਬਾਦ ਅਤੇ ਚੇਨਈ ਹਨ। ਇਸ ਤੋਂ ਇਲਾਵਾ ਮੁੰਬਈ, ਕੋਇੰਬਟੂਰ, ਪੁਣੇ, ਵਿਸ਼ਾਖਾਪਟਨਮ, ਦਿੱਲੀ, ਕੋਲਕਾਤਾ ਅਤੇ ਕੋਚੀ ਵੀ ਇਡਲੀ ਆਰਡਰ ਕਰਨ 'ਚ ਪਿੱਛੇ ਨਹੀਂ ਹਨ।


ਦੂਜੇ ਪਾਸੇ ਹੈਦਰਾਬਾਦ ਦੇ ਜਿਸ ਗਾਹਕ ਨੇ ਇੱਕ ਸਾਲ 'ਚ ਇਡਲੀ ਦੇ ਆਰਡਰ 'ਤੇ 6 ਲੱਖ ਰੁਪਏ ਤੋਂ ਜ਼ਿਆਦਾ ਖਰਚ ਕੀਤੇ, ਨੇ ਇੱਕ  ਸਾਲ 'ਚ 8,428 ਪਲੇਟਾਂ ਦੀ ਇਡਲੀ ਆਰਡਰ ਕੀਤੀ। ਸਿਰਫ਼ ਆਪਣੇ ਲਈ ਹੀ ਨਹੀਂ, ਸਗੋਂ ਆਪਣੇ ਪਰਿਵਾਰ ਅਤੇ ਦੋਸਤਾਂ ਲਈ ਵੀ। ਉਹ ਜਿੱਥੇ ਵੀ ਗਿਆ, ਸਿਰਫ ਇਡਲੀ ਦਾ ਆਰਡਰ ਦਿੱਤਾ। ਆਨਲਾਈਨ ਫੂਡ ਡਿਲੀਵਰੀ ਐਪ Swiggy 'ਤੇ ਇਡਲੀ ਦੇਸ਼ ਦਾ ਦੂਜਾ ਸਭ ਤੋਂ ਵੱਧ ਆਰਡਰ ਕੀਤਾ ਨਾਸ਼ਤਾ ਹੈ।  ਨਾਸ਼ਤੇ ਵਿੱਚ ਪਹਿਲਾ ਨੰਬਰ ਮਸਾਲਾ ਡੋਸਾ ਦਾ ਹੈ।