ਚੰਡੀਗੜ:  ਪ੍ਰਧਾਨ ਮੰਤਰੀ ਕਿਸਾਨ ਦੇ ਲਾਭਪਾਤਰੀਆਂ ਨੂੰ ਉਨ੍ਹਾਂ ਦੀ 12ਵੀਂ ਕਿਸ਼ਤ ਸਮੇਂ ਸਿਰ ਪ੍ਰਾਪਤ ਕਰਨ ਲਈ ਸਰਕਾਰ ਨੇ ਕੇ. ਵਾਈ. ਸੀ. ਕਰਨਾ ਲਾਜ਼ਮੀ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਕਿਸਾਨ ਲਈ ਕੇ. ਵਾਈ. ਸੀ. ਦੀ ਆਖਰੀ ਮਿਤੀ 31 ਜੁਲਾਈ 2022 ਤੈਅ ਕੀਤੀ ਗਈ ਹੈ। ਜੇਕਰ ਤੁਸੀਂ ਵੀ ਪ੍ਰਧਾਨ ਮੰਤਰੀ ਕਿਸਾਨ ਕੇ. ਵਾਈ. ਸੀ. ਨਹੀਂ ਕਰਵਾਇਆ ਹੈ ਤਾਂ ਤੁਰੰਤ ਕਰਵਾ ਲਓ। ਜਿਹੜੇ ਲੋਕ ਕੇ. ਵਾਈ. ਸੀ. ਪ੍ਰਕਿਰਿਆ ਨੂੰ ਪੂਰਾ ਨਹੀਂ ਕਰਨਗੇ ਉਹ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਣਗੇ ਅਤੇ ਉਨ੍ਹਾਂ ਦੀ 12ਵੀਂ ਕਿਸ਼ਤ ਫਸ ਸਕਦੀ ਹੈ।


COMMERCIAL BREAK
SCROLL TO CONTINUE READING

 


31 ਜੁਲਾਈ ਤੱਕ ਕੇ. ਵਾਈ. ਸੀ. ਕਰਵਾਓ


ਦੱਸ ਦੇਈਏ ਕਿ ਹੁਣ ਤੱਕ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀਆਂ 11 ਕਿਸ਼ਤਾਂ ਦੇ ਪੈਸੇ ਕਿਸਾਨਾਂ ਦੇ ਖਾਤਿਆਂ ਵਿਚ ਜਮ੍ਹਾ ਹੋ ਚੁੱਕੇ ਹਨ। ਇਸ ਸਕੀਮ ਤਹਿਤ ਰਜਿਸਟਰਡ ਕਿਸਾਨਾਂ ਨੂੰ ਇਕ ਸਾਲ ਵਿਚ 6000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਰਕਮ ਦੋ-ਦੋ ਹਜ਼ਾਰ ਰੁਪਏ ਦੀਆਂ ਤਿੰਨ ਕਿਸ਼ਤਾਂ ਵਿਚ ਕਿਸਾਨ ਦੇ ਬੈਂਕ ਖਾਤੇ ਵਿਚ ਜਮ੍ਹਾਂ ਕਰਵਾਈ ਜਾਂਦੀ ਹੈ। ਪਰ ਇਸ ਸਕੀਮ ਵਿਚ ਕਈ ਅਜਿਹੇ ਲੋਕ ਵੀ ਰਜਿਸਟਰਡ ਹਨ ਜੋ ਅਸਲ ਵਿਚ ਕਿਸਾਨ ਨਹੀਂ ਹਨ। ਇਸ ਧੋਖਾਧੜੀ ਦੇ ਮੱਦੇਨਜ਼ਰ ਸਰਕਾਰ ਨੇ ਪੀ. ਐਮ. ਕਿਸਾਨ ਦੇ ਲਾਭਪਾਤਰੀਆਂ ਲਈ ਕੇ. ਵਾਈ. ਸੀ. ਲਾਜ਼ਮੀ ਕਰ ਦਿੱਤਾ ਹੈ। ਕੇ. ਵਾਈ. ਸੀ.  ਦੀ ਆਖਰੀ ਮਿਤੀ 31 ਜੁਲਾਈ 2022 ਹੈ।


 


ਆਨਲਾਈਨ ਕੇ. ਵਾਈ. ਸੀ. ਦੀ ਵਿਧੀ


PM ਕਿਸਾਨ ਵਿੱਚ ਕੇਵਾਈਸੀ ਕਰਵਾਉਣ ਦਾ ਤਰੀਕਾ ਬਹੁਤ ਆਸਾਨ ਹੈ। ਇਸ ਨੂੰ ਤੁਸੀਂ ਘਰ ਬੈਠੇ ਵੀ ਕਰ ਸਕਦੇ ਹੋ।


 


* ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਿਸਾਨ ਦੀ ਵੈੱਬਸਾਈਟ pmkisan.gov.in/ 'ਤੇ ਜਾਓ।


 


* ਇਸਦੇ ਹੋਮਪੇਜ 'ਤੇ 'ਕਿਸਾਨ ਕਾਰਨਰ' ਦੇ ਹੇਠਾਂ ਈ-ਕੇ. ਵਾਈ. ਸੀ. ਟੈਬ 'ਤੇ ਕਲਿੱਕ ਕਰੋ।


 


* ਇਸ 'ਤੇ ਕਲਿੱਕ ਕਰਨ 'ਤੇ ਇਕ ਨਵੀਂ ਟੈਬ ਵਿਚ ਤੁਹਾਡੇ ਤੋਂ ਆਧਾਰ ਨੰਬਰ ਦੀ ਜਾਣਕਾਰੀ ਲਈ ਜਾਵੇਗੀ।


 


* ਆਧਾਰ ਨੰਬਰ ਦੇ ਵੇਰਵੇ ਦਰਜ ਕਰਨ ਤੋਂ ਬਾਅਦ, ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ ਵਨ ਟਾਈਮ ਪਾਸਵਰਡ (OTP) ਭੇਜਿਆ ਜਾਵੇਗਾ।


 


* ਇਕ ਵਾਰ OTP ਜਮ੍ਹਾਂ ਹੋਣ ਤੋਂ ਬਾਅਦ, ਪ੍ਰਧਾਨ ਮੰਤਰੀ ਕਿਸਾਨ ਈ-ਕੇਵਾਈਸੀ ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ।