Sheetal Angural News:  ਭਾਜਪਾ ਆਗੂ ਸ਼ੀਤਲ ਅੰਗੁਰਾਲ ਨੇ ਆਮ ਆਦਮੀ ਪਾਰਟੀ ਉਪਰ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਗਈ ਹੈ। ਆਪ ਨੇ ਲੋਕਾਂ ਨੂੰ ਗੁਮਰਾਹ ਕਰਨ ਤੋਂ ਸਿਵਾਏ ਕੁਝ ਨਹੀਂ ਕੀਤਾ ਅਤੇ ਨਾ ਹੀ ਕੋਈ ਵਾਅਦਾ ਪੂਰਾ ਕੀਤਾ ਹੈ।


COMMERCIAL BREAK
SCROLL TO CONTINUE READING

ਪਹਿਲਾ ਦੀ ਸਰਕਾਰੀ ਮੁਫ਼ਤ ਬਿਜਲੀ ਦਿੰਦੀ ਸੀ ਪਰ ਇਨ੍ਹਾਂ ਨੇ ਮੁਫ਼ਤ ਬਿਜਲੀ ਦੇ ਕੇ ਵੀ ਲੋਕਾਂ ਨੂੰ ਗੁਮਰਾਹ ਕੀਤਾ ਹੈ। 600 ਯੂਨਿਟ ਵਿਚੋਂ ਇੱਕ ਯੂਨਿਟ ਵੀ ਵਧ ਗਿਆ ਤਾਂ ਸਾਰੇ ਯੂਨਿਟ ਦਾ ਬਿੱਲ ਆਵੇਗਾ। ਬਿਜਲੀ ਬਿੱਲ ਤਾਂ ਉਦੋਂ ਜ਼ੀਰੋ ਆਵੇਗਾ ਜਦ ਬਿਜਲੀ ਆਵੇਗੀ ਲੋਕਾਂ ਨੂੰ ਲੰਬੀ ਕਟੌਤੀ ਪਵੇਗੀ।


ਔਰਤਾਂ ਨਾਲ ਕੀਤਾ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ। ਬੱਚਿਆਂ ਲਈ ਕਾਲਜ ਦੀ ਨੀਂਹ ਤੱਕ ਨਹੀਂ ਰੱਖੀ। ਜਦ ਆਮ ਆਦਮੀ ਪਾਰਟੀ ਪਾਰਟੀ ਦੀ ਤਰੱਕੀ ਘੱਟ ਹੋ ਜਾਂਦੀ ਹੈ ਤਾਂ ਉਹ ਕਿਸੇ ਵੀ ਵਿਧਾਇਕ ਜਾਂ ਮੰਤਰੀ ਨੂੰ ਬਲੀ ਬੱਕਰਾ ਬਣਾ ਦਿੰਦੇ ਹਨ ਅਤੇ ਫਿਰ ਆਪ੍ਰੇਸ਼ਨ ਲੋਟਸ ਲੈ ਆਉਂਦੇ ਹਨ।


ਜੇਕਰ ਮਿਸ਼ਨ ਲੋਟਸ ਹੈ ਤਾਂ ਸਰਕਾਰੀ ਕਿਉਂ ਕਾਰਵਾਈ ਨਹੀਂ ਕਰਦੀ। ਉਨ੍ਹਾਂ ਨੇ ਨਾਮ ਅਤੇ ਮੋਬਾਈਲ ਨੰਬਰ ਵੀ ਦਿੱਤੇ ਸਨ ਪਰ ਉਹ ਲੋਕ ਇਨ੍ਹਾਂ ਦੇ ਹੀ ਸਨ। ਇਸ ਲਈ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਨੰਬਰ ਤੋਂ ਉਨ੍ਹਾਂ ਨੂੰ ਆਪ੍ਰੇਸ਼ਨ ਲੋਟਸ ਲਈ ਫੋਨ ਆਇਆ ਸੀ। ਇਸ ਨੰਬਰ ਤੋਂ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਿੱਚ ਵਾਪਸ ਆਉਣ ਲਈ ਵੀ ਫੋਨ ਆਇਆ ਸੀ।


ਇਸ ਦੀ ਸ਼ਿਕਾਇਤ ਉਨ੍ਹਾਂ ਨੇ ਪੰਜਾਬ ਪੁਲਿਸ ਨੂੰ ਦੇ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਮੰਤਰੀ ਭ੍ਰਿਸ਼ਟ ਹਨ, ਤਾਂ ਫਿਰ ਉਹ ਉਨ੍ਹਾਂ ਦੇ ਨਾਲ ਕੀ ਕਰ ਰਹੇ ਹਨ। ਉਹ ਉਨ੍ਹਾਂ ਦੇ ਚੋਣ ਪ੍ਰਚਾਰ ਵਿੱਚ ਕੀ ਸ਼ਾਮਲ ਹੈ। ਉਨ੍ਹਾਂ ਨੇ ਆਪਣੀ ਤਾਰੀਫ ਪਾਉਣ ਲਈ ਸਿੰਗਲਾ ਨੂੰ ਬਲੀ ਦਾ ਬਕਰਾ ਬਣਾਇਆ ਹੈ।


ਇਹ ਵੀ ਪੜ੍ਹੋ : Zirakpur News: ਸ਼ਹਿਰ ਦਾ ਬਿਜਲੀ ਪਾਣੀ ਹੋਇਆ ਗੁੱਲ, ਸਰਕਾਰ ਦਾ ਦਾਅਵਾ ਵਿਕਾਸ ਹੋਇਆ ਫੁੱਲ


ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਆਪ੍ਰੇਸ਼ਨ ਲੋਟਸ ਉਨ੍ਹਾਂ ਦੀ ਫਿਲਮ ਸੀ। ਆਪ੍ਰੇਸ਼ਨ ਲੋਟਸ ਦੀ ਯੋਜਨਾ ਚੰਡੀਗੜ੍ਹ ਕੋਠੀ ਵਿੱਚ ਬਣਾਈ ਗਈ ਹੈ। ਰਿਸ਼ਵਤਖੋਰੀ, ਡਰੱਗਜ਼ ਅਤੇ ਮਾਫੀਆ ਵਧ ਗਏ ਹਨ ਅਤੇ ਉਨ੍ਹਾਂ ਦੇ ਲੋਕ ਇਸ ਨੂੰ ਚਲਾ ਰਹੇ ਹਨ।


ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ