Nangal News (ਬਿਮਲ ਸ਼ਰਮਾ):  ਵਿਭਾਗ ਦੇ ਐਕਸੀਅਨ ਯੁਗਲ ਕਿਸ਼ੋਰ ਦੀ ਅਗਵਾਈ ਹੇਠ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵਿਸ਼ੇਸ਼ ਟੀਮ ਅੱਜ ਨੰਗਲ ਪਹੁੰਚੀ। ਇਸ ਦੌਰਾਨ ਟੀਮ ਨੇ ਨੰਗਲ ਦੇ ਪਿੰਡ ਬਰਾਰੀ , ਮੋਜੋਵਾਲ ਤੇ ਇੰਦਰਾ ਨਗਰ ਟ੍ਰੀਟਮੈਂਟ ਪਲਾਂਟ ਦਾ ਦੌਰਾ ਕੀਤਾ ਪਾਣੀ ਦੇ ਸੈਂਪਲ ਲਏ।


COMMERCIAL BREAK
SCROLL TO CONTINUE READING

ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਜ਼ਿਲ੍ਹਾ ਰੂਪਨਗਰ ਵਿੱਚ ਬਹੁਤ ਸਾਰੇ ਟਰੀਟਮੈਂਟ ਪਲਾਂਟਾਂ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ।  ਸ਼ਿਕਾਇਤਾਂ ਦੇ ਆਧਾਰ 'ਤੇ ਇਹ ਵਿਸ਼ੇਸ਼ ਟੀਮ ਦਿੱਲੀ ਤੋਂ ਇੱਥੇ ਪਹੁੰਚੀ ਸੀ। ਇਸ ਸਬੰਧੀ ਜਦੋਂ ਇਸ ਟੀਮ ਦੇ ਇੰਚਾਰਜ ਐਕਸੀਅਨ ਤੋਂ ਇਸ ਸਬੰਧੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਨ ਦੇ ਅਧਿਕਾਰ ਨਾ ਹੋਣ ਦੀ ਗੱਲ ਕਹਿ ਕੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।


ਇਹ ਵੀ ਪੜ੍ਹੋ : Rahul Gandhi on Sikh: ਅਮਰੀਕਾ 'ਚ ਸਿੱਖਾਂ 'ਤੇ ਦਿੱਤੇ ਬਿਆਨ 'ਤੇ ਰਾਹੁਲ ਗਾਂਧੀ ਨੇ ਤੋੜੀ ਚੁੱਪੀ, ਕਿਹਾ- 'ਬੀਜੇਪੀ ਝੂਠ ਫੈਲਾ ਰਹੀ ਹੈ'


ਦੂਜੇ ਪਾਸੇ ਮੌਕੇ 'ਤੇ ਮੌਜੂਦ ਨੰਗਲ ਨਗਰ ਕੌਂਸਲ ਦੇ ਜੇ.ਈ.ਦਲਜੀਤ ਸਿੰਘ ਨੇ ਕਿਹਾ ਕਿ ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਇਹ ਟੀਮ ਜ਼ਿਲ੍ਹਾ ਰੂਪਨਗਰ ਵਿਖੇ ਆਈ ਸੀ ਅਤੇ ਸਭ ਦਾ ਦੌਰਾ ਕਰਕੇ ਇਸ ਟੀਮ ਨੇ ਨੰਗਲ ਦੇ ਤਿੰਨ ਸੀਵਰੇਜ ਟਰੀਟਮੈਂਟਪਲਾਂਟਾਂ ਦੇ ਸੈਂਪਲ ਭਰੇ ਹਨ।


ਇਹ ਵੀ ਪੜ੍ਹੋ : Amritsar News: ਗੋਲਡਨ ਟੈਂਪਲ 'ਚ ਸ਼ਰਧਾਲੂ ਨੇ ਖੁਦ ਨੂੰ ਮਾਰੀ ਗੋਲੀ! VIP ਸੁਰੱਖਿਆ ਦੇ ਗੰਨਮੈਨ ਤੋਂ ਖੋਹੀ ਸੀ ਪਿਸਤੌਲ