ਭਾਰਤ ਦੇ ਲੋਕਾਂ ਨੂੰ ICC T20 World Cup 2022 'ਚ ਸੁਪਰ 12 ਦੇ ਆਖਰੀ ਮੈਚ — India vs Zimbabwe — ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਅਜਿਹਾ ਇਸ ਲਈ ਕਿਉਂਕਿ ਪਾਕਿਸਤਾਨੀ ਅਦਾਕਾਰ ਸਹਿਰ ਸ਼ਿਨਵਾਰੀ (Sehar Shinwari) ਨੇ ਟਵੀਟ ਕਰ ਕੇ ਦਾਅਵਾ ਕੀਤਾ ਹੈ ਕਿ ਜੇਕਰ ਜ਼ਿੰਬਾਬਵੇ ਭਾਰਤ ਨੂੰ “ਚਮਤਕਾਰੀ ਢੰਗ ਨਾਲ” ਹਰਾਉਂਦਾ ਹੈ ਤਾਂ ਉਹ ਜ਼ਿੰਬਾਬਵੇ ਦੇ ਇੱਕ ਵਿਅਕਤੀ ਨਾਲ ਵਿਆਹ ਕਰੇਗੀ। 


COMMERCIAL BREAK
SCROLL TO CONTINUE READING

ICC T20 World Cup 2022 'ਚ ਸੁਪਰ 12 ਦਾ ਆਖਰੀ ਮੈਚ — India vs Zimbabwe — 6 ਨਵੰਬਰ ਐਤਵਾਰ ਨੂੰ ਹੋਵੇਗਾ । ਇਸ ਤੋਂ ਪਹਿਲਾਂ ਭਾਰਤ ਬਨਾਮ ਬੰਗਲਾਦੇਸ਼ ਦੇ ਮੈਚ ਦੌਰਾਨ ਸਹਿਰ ਸ਼ਿਨਵਾਰੀ (Sehar Shinwari) ਲਗਾਤਾਰ ਟਵੀਟ ਕਰ ਰਹੀ ਸੀ ਅਤੇ ਕਾਮਨਾ ਕਰ ਰਹੀ ਸੀ ਕਿ ਭਾਰਤ ਮੈਚ ਹਾਰ ਜਾਵੇ ਪਰ ਅਜਿਹਾ ਨਹੀਂ ਹੋਇਆ।


ਇਸ ਦੌਰਾਨ ਅਭਿਨੇਤਰੀ ਨੇ ਟਵੀਟ ਕਰ ਲਿਖਿਆ, "ਮੈਂ ਜ਼ਿੰਬਾਬਵੇ ਦੇ ਲੜਕੇ ਨਾਲ ਵਿਆਹ ਕਰਾਂਗੀ, ਜੇਕਰ ਉਨ੍ਹਾਂ ਦੀ ਟੀਮ ਅਗਲੇ ਮੈਚ ਵਿੱਚ ਚਮਤਕਾਰੀ ਢੰਗ ਨਾਲ ਭਾਰਤ ਨੂੰ ਹਰਾਉਂਦੀ ਹੈ।" ਸ਼ਿਨਵਾਰੀ ਦੇ ਟਵੀਟ ਨੂੰ ਬਹੁਤ ਸਾਰਾ ਹੁੰਗਾਰਾ ਮਿਲਿਆ। ਇਸ ਨੂੰ 15 ਹਜ਼ਾਰ ਤੋਂ ਵੱਧ ਲੋਕਾਂ ਵੱਲੋਂ ਲਾਇਕ ਕੀਤਾ ਗਿਆ ਹੈ । ਸ਼ਿਨਵਾਰੀ ਦੇ ਟਵੀਟ 'ਤੇ ਇੱਕ ਟਵਿੱਟਰ ਯੂਜ਼ਰ ਨੇ ਟਿੱਪਣੀ ਕੀਤੀ ਕਿ "ਪਿਛਲੀ ਵਾਰ ਤੁਸੀਂ ਕਿਹਾ ਸੀ, ਜੇਕਰ ਬੰਗਲਾਦੇਸ਼ ਭਾਰਤ ਤੋਂ ਹਾਰਦਾ ਹੈ ਤਾਂ ਤੁਸੀਂ ਟਵਿੱਟਰ ਛੱਡ ਦੇਵੋਗੇ। ਸਸਤੇ ਪਬਲੀਸਿਟੀ ਸਟੰਟ. ਤੁਸੀਂ ਸਾਰੇ ਝੂਠੇ ਅਤੇ ਨਕਲੀ ਹੋ."  


ਇਸੇ ਤਰ੍ਹਾਂ ਇੱਕ ਹੋਰ ਵਿਅਕਤੀ ਨੇ ਲਿਖਿਆ, “ਜੋ ਲੋਕ ਇਸ ਟਵੀਟ ਤੋਂ ਬਾਅਦ ਜ਼ਿੰਬਾਬਵੇ ਦੀ ਨਾਗਰਿਕਤਾ ਲਈ ਝਿਜਕ ਰਹੇ ਹਨ, ਕਿਰਪਾ ਕਰਕੇ ਹੁਣੇ ਉਸ ਉੱਤੇ ਵਿਸ਼ਵਾਸ ਨਾ ਕਰੋ।”ਦੱਸ ਦਈਏ ਕਿ ICC T20 World Cup 2022 ਦਾ ਮੰਚ ਇਸ ਵਕ਼ਤ ਕਾਫ਼ੀ ਦਿਲਚਸਪ ਹੋ ਰੱਖਿਆ ਹੈ ਕਿਉਂਕਿ ਇਸ ਵਕ਼ਤ ਦੋਵੇਂ ਗਰੁਪਾਂ 'ਚ 4 ਟੀਮਾਂ ਸੇਮੀਫਾਈਨਲ ਦੀ 2 ਸਥਾਨ ਹਾਸਿਲ ਕਰਨ ਲਈ ਯੋਗ ਹਨ।  ਗਰੁੱਪ A 'ਚ ਨਿਊਜ਼ੀਲੈਂਡ ਅੱਜ ਸੇਮੀਫਾਈਨਲ ਲਈ ਕੁਆਲੀਫਾਈ ਕਰ ਸਕਦੀ ਹੈ ਤੇ ਗਰੁੱਪ B ਵਿੱਚ ਭਾਰਤ ਦੇ ਸੇਮੀਫਾਈਨਲ ਲਈ ਕੁਆਲੀਫਾਈ ਕਰਨ ਦੀ ਸੰਭਾਵਨਾ ਵੱਧ ਹੈ।  


ਕੀ ਪਾਕਿਸਤਾਨ ਹੁਣ ਵੀ ਟੀ-20 ਵਿਸ਼ਵ ਕੱਪ 2022 'ਚ ਸੇਮੀਫਾਈਨਲ ਲਈ ਕੁਆਲੀਫਾਈ ਕਰ ਸਕਦੀ ਹੈ?


 


ਜੇਕਰ ਪਾਕਿਸਤਾਨ ਦੱਖਣੀ ਅਫ਼ਰੀਕਾ ਤੋਂ ਹਾਰ ਜਾਂਦਾ ਤਾਂ ਪਾਕਿਸਤਾਨ ਟੀ-20 ਵਿਸ਼ਵ ਕੱਪ 2022 'ਚ ਸੇਮੀਫਾਈਨਲ ਲਈ ਕੁਆਲੀਫਾਈ ਨਹੀਂ ਕਰ ਪਾਉਂਦਾ। ਪਰ ਦੱਖਣੀ ਅਫ਼ਰੀਕਾ ਨੂੰ ਬਾਕਮਾਲ ਤਰੀਕੇ ਨਾਲ ਹਰਾ ਕੇ ਪਾਕਿਸਤਾਨ ਨੇ ਵਿਸ਼ਵ ਕੱਪ 'ਚ ਆਪਣੇ ਆਪ ਨੂੰ ਬਰਕਰਾਰ ਰੱਖਿਆ ਹੈ। ਪਾਕਿਸਤਾਨ ਹੁਣ ਵੀ ਟੀ-20 ਵਿਸ਼ਵ ਕੱਪ 2022 'ਚ ਸੇਮੀਫਾਈਨਲ ਲਈ ਕੁਆਲੀਫਾਈ ਕਰ ਸਕਦੀ ਹੈ ਪਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਜਾਂ ਤਾਂ ਦੱਖਣੀ ਅਫ਼ਰੀਕਾ ਨੀਦਰਲੈਂਡ ਤੋਂ ਹਾਰ ਜਾਵੇ ਤੇ ਉਹ ਬੰਗਲਾਦੇਸ਼ ਨੂੰ ਹਰਾ ਦੇਣ ਜਾਂ ਫ਼ਿਰ ਜੇਕਰ ਦੱਖਣੀ ਅਫ਼ਰੀਕਾ ਜਿੱਤ ਜਾਂਦਾ ਹੈ ਤਾਂ ਪਾਕਿਸਤਾਨ ਬੰਗਲਾਦੇਸ਼ ਖਿਲਾਫ਼ ਵੱਡੇ ਹਾਸ਼ੀਏ ਨਾਲ ਜਿੱਤ ਜਾਣ।