Pakistan Gurudwara Conditions in Punjab: ਪਾਕਿਸਤਾਨ ਦੇ ਪੰਜਾਬ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਸਿੱਖ ਪ੍ਰਚਾਰਕ ਬੋਰਡ ਦੀ ਅਣਗਹਿਲੀ ਕਰਕੇ ਕਸੂਰ ਜ਼ਿਲ੍ਹੇ ਦੇ ਲਲਿਆਣੀ ਕਸਬੇ (ਲਾਹੌਰ-ਫਿਰੋਜ਼ਪੁਰ ਰੋਡ) ਦੇ ਪਿੰਡ ਦਫਤੂ ਵਿੱਚ ਸਥਿਤ ਗੁਰਦੁਆਰਾ ਸਾਹਿਬ ਹੌਲੀ-ਹੌਲੀ ਢਹਿ ਰਿਹਾ ਹੈ। 


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਮੁਤਾਬਕ ਗੁਰਦੁਆਰਾ ਕੰਪਲੈਕਸ ਦੀ ਮੂਹਰਲੀ ਕੰਧ ਅਤੇ ਇਸ ਦੀ ਦਰਸ਼ਨੀ ਡਿਉੜੀ, ਜੋ ਕਿ ਅਣਗਹਿਲੀ ਕਰਕੇ ਪਹਿਲਾਂ ਹੀ ਕਮਜ਼ੋਰ ਸੀ, ਹਾਲ ਹੀ ਵਿੱਚ 23 ਜੁਲਾਈ ਨੂੰ ਇਲਾਕੇ ਵਿੱਚ ਹੋਈ ਭਾਰੀ ਮੀਂਹ ਕਾਰਨ ਢਹਿ ਗਈ।


ਦੱਸਣਯੋਗ ਹੈ ਕਿ ਇਸ ਗੁਰਦੁਆਰੇ ਦਾ ਸਿੱਖ ਇਤਿਹਾਸ ਵਿੱਚ ਕਾਫੀ ਜਿਆਦਾ ਮਹੱਤਵ ਹੈ ਕਿਉਂਕਿ ਬਾਬਾ ਬੁੱਲ੍ਹੇ ਸ਼ਾਹ ਵੱਲੋਂ ਪੰਡੋਕੀ ਦੇ ਹਾਕਮ ਚੌਧਰੀਆਂ ਦੁਆਰਾ ਆਪਣੇ ਪਿੰਡ ਤੋਂ ਬਾਹਰ ਕੱਢੇ ਜਾਣ ਤੋਂ ਬਾਅਦ ਗੁਰਦੁਆਰੇ ਵਿੱਚ ਸ਼ਰਨ ਲਈ ਗਈ ਸੀ।


ਪਾਕਿਸਤਾਨ 'ਚ ਗੁਰਦੁਆਰਾ ਸ਼੍ਰੀ ਟਿੱਬਾ ਨਾਨਕਸਰ ਸਾਹਿਬ ਖੰਡਰ ਬਣਨ ਦੇ ਕਗਾਰ 'ਤੇ 


ਇਸੇ ਦੌਰਾਨ ਅਜਿਹੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਕਿ ਪਾਕਿਸਤਾਨ ਸਰਕਾਰ ਦੀ ਅਣਗਹਿਲੀ ਕਾਰਨ ਪੰਜਾਬ ਸੂਬੇ ਵਿੱਚ ਸਾਹੀਵਾਲ ਜ਼ਿਲ੍ਹੇ ਦੇ ਪਾਕਪੱਤਨ ਇਲਾਕੇ ਵਿਖੇ ਸਥਿਤ ਗੁਰਦੁਆਰਾ ਸ਼੍ਰੀ ਟਿੱਬਾ ਨਾਨਕਸਰ ਸਾਹਿਬ ਖੰਡਰ ਬਣਨ ਦੇ ਕਗਾਰ 'ਤੇ ਹੈ।


ਪਾਕਪਟਨ ਤੋਂ ਲਗਭਗ 6 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਇਹ ਪਵਿੱਤਰ ਗੁਰਦੁਆਰਾ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੈ। ਸਿੱਖ ਧਰਮ ਅਤੇ ਪੰਜਾਬ ਦੇ ਇਤਿਹਾਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਅਸਥਾਨ ਦਾ ਬਹੁਤ ਜਿਆਦਾ ਮਹੱਤਵੀ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਇਹ ਉਹ ਥਾਂ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਵੱਲੋਂ ਬਾਬਾ ਇਬਰਾਹਿਮ ਫਰੀਦ ਸਾਨੀ ਤੋਂ ਬਾਬਾ ਫਰੀਦ ਜੀ ਦੀਆਂ ਬਾਣੀਆਂ ਨੂੰ ਇਕੱਠਾ ਕੀਤਾ ਗਿਆ ਸੀ ਜੋ ਕਿ ਬਾਅਦ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤਾ ਗਿਆ ਸੀ।


ਇਹ ਵੀ ਪੜ੍ਹੋ: Sri Kartarpur Sahib corridor: ਅੱਜ ਤੋਂ ਮੁੜ ਸ਼ੁਰੂ ਹੋਵੇਗੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ 


ਇਹ ਵੀ ਪੜ੍ਹੋ: Canada Cabinet Reshuffle: ਮੰਤਰੀ ਮੰਡਲ ਵਿੱਚ ਫੇਰਬਦਲ ਦੀ ਯੋਜਨਾ ਬਣਾ ਰਹੇ ਕੈਨੇਡਾ PM ਜਸਟਿਨ ਟਰੂਡੋ 


 


 


(For more news apart from Pakistan Gurudwara conditions in Punjab, stay tuned to ZeePHH)