Fazilka News: ਫਾਜ਼ਿਲਕਾ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ 'ਚ ਡਰੋਨ ਰਾਹੀਂ ਭੇਜਿਆ ਗਿਆ ਆਈਈਡੀ ਬੰਬ ਬਰਾਮਦ ਕੀਤਾ ਗਿਆ ਹੈ। ਆਰਡੀਐਕਸ ਨਾਲ ਭਰੀ ਇਸ ਖੇਪ ਵਿੱਚ ਬੰਬ ਦੇ ਨਾਲ ਬੈਟਰੀਆਂ ਅਤੇ ਟਾਈਮਰ ਵੀ ਹਨ। ਜਦੋਂ ਬੀਐਸਐਫ ਵੱਲੋਂ ਬੰਬ ਲੱਭਿਆ ਗਿਆ ਤਾਂ ਇਸ ਨੂੰ ਬਰਾਮਦ ਕਰਨ ਤੋਂ ਬਾਅਦ ਸਟੇਟ ਸਪੈਸ਼ਲ ਸੈੱਲ ਨੂੰ ਸੌਂਪ ਦਿੱਤਾ ਗਿਆ। ਇਸ ਤੋਂ ਬਾਅਦ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।


COMMERCIAL BREAK
SCROLL TO CONTINUE READING

ਜਾਣਕਾਰੀ ਮੁਤਾਬਕ ਫਾਜ਼ਿਲਕਾ ਦੇ ਅਬੋਹਰ ਸੈਕਟਰ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਬਹਾਦਰਪੁਰ ਨੇੜੇ ਡਰੋਨ ਦੀ ਹਰਕਤ ਦੇਖੀ ਗਈ। ਬੀਐਸਐਫ ਨੂੰ ਇਸ ਬਾਰੇ ਸੂਚਨਾ ਮਿਲਦਿਆਂ ਹੀ ਜਦੋਂ ਬੀਐਸਐਫ ਨੇ ਇਲਾਕੇ ਦੀ ਤਲਾਸ਼ੀ ਲਈ ਤਾਂ ਇਲਾਕੇ ਵਿੱਚੋਂ ਇੱਕ ਆਈਈਡੀ (ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਬੰਬ ਬਰਾਮਦ ਹੋਇਆ।


ਇਹ ਵੀ ਪੜ੍ਹੋ: Punjab Breaking Live Updates: ਅੱਜ ਨਾਇਬ ਸਿੰਘ ਸੈਣੀ ਇੱਕ ਵਾਰ ਫਿਰ ਹਰਿਆਣਾ ਦੇ CM ਵਜੋਂ ਸਹੁੰ ਚੁੱਕਣਗੇ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

ਦਰਅਸਲ, ਇੱਕ ਟੀਨ ਦਾ ਬਕਸਾ ਮਿਲਿਆ ਜਿਸ ਵਿੱਚ ਕਰੀਬ ਇੱਕ ਕਿਲੋ ਆਰਡੀਐਕਸ ਭਰਿਆ ਹੋਇਆ ਸੀ। ਜਿਸ ਦੇ ਨਾਲ ਬੈਟਰੀ ਅਤੇ ਟਾਈਮਰ ਵੀ ਹਨ। ਬੀਐਸਐਫ ਵੱਲੋਂ ਇਸ ਦੀ ਬਰਾਮਦਗੀ ਤੋਂ ਬਾਅਦ ਇਸ ਨੂੰ ਫਾਜ਼ਿਲਕਾ ਦੇ ਸਟੇਟ ਸਪੈਸ਼ਲ ਸੈੱਲ ਥਾਣੇ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਹ ਮਾਮਲੇ ਦੀ ਹੋਰ ਜਾਂਚ ਕਰ ਰਹੇ ਹਨ ਕਿ ਇਹ ਬੰਬ ਪਾਕਿਸਤਾਨ ਤੋਂ ਭਾਰਤ ਕਿਉਂ ਭੇਜਿਆ ਗਿਆ ਸੀ।