Amritsar News Today: ਅੰਮ੍ਰਿਤਸਰ `ਚ ਫੜਿਆ ਗਿਆ ਬਾਰਡਰ ਪਾਰ ਤੋਂ ਆਇਆ ਪਾਕਿਸਤਾਨੀ ਨਾਗਰਿਕ, ਜਾਂਚ ਤੋਂ ਬਾਅਦ ਪਾਕਿ ਰੇਂਜਰਾਂ ਦੇ ਕੀਤਾ ਹਵਾਲੇ
Pakistani National held at Punjab`s Amritsar: ਅਣਜਾਣੇ ਵਿੱਚ ਭਾਰਤੀ ਖੇਤਰ ਵਿੱਚ ਆਏ ਪਾਕਿਸਤਾਨੀ ਨਾਗਰਿਕ ਨੂੰ ਮਨੁੱਖੀ ਆਧਾਰ `ਤੇ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ।
Punjab's Amritsar Border News Today: ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਵੱਲੋਂ ਸਰਹੱਦੀ ਵਾੜ ਦੇ ਅੱਗੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਫੜਿਆ ਗਿਆ ਹੈ. ਦੱਸਿਆ ਜਾ ਰਿਹਾ ਹੈ ਕਿ ਉਹ ਆਈਬੀ ਪਾਰ ਕਰਕੇ ਅੰਮ੍ਰਿਤਸਰ ਜ਼ਿਲ੍ਹੇ (ਦਿਹਾਤੀ) ਦੇ ਪਿੰਡ ਕਮੀਰਪੁਰਾ ਨੇੜੇ ਭਾਰਤੀ ਖੇਤਰ ਵਿੱਚ ਦਾਖਲ ਹੋਇਆ ਸੀ।
ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਫੜਿਆ ਗਿਆ ਪਾਕਿਸਤਾਨੀ ਨਾਗਰਿਕ ਅਣਜਾਣੇ ਵਿੱਚ ਭਾਰਤੀ ਖੇਤਰ ਵਿੱਚ ਆ ਗਿਆ ਸੀ ਅਤੇ ਉਸ ਨੂੰ ਮਨੁੱਖੀ ਆਧਾਰ 'ਤੇ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ।
ਫੜੇ ਗਏ ਪਾਕਿਸਤਾਨੀ ਨਾਗਰਿਕ ਕੋਲੋਂ ਜਾਂਚ ਦੌਰਾਨ ਕੋਈ ਵੀ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ ਅਤੇ ਲਿਹਾਜ਼ਾ ਉਸਨੂੰ ਪਾਕਿਸਤਾਨੀ ਰੇਂਜਰਾਂ ਨੂੰ ਸੌੰਪ ਦਿੱਤਾ ਗਿਆ।
ਇਹ ਵੀ ਪੜ੍ਹੋ: Asian Games 2023: ਨਾ ਰੋਹਿਤ ਸ਼ਰਮਾ ਨਾ ਵਿਰਾਟ ਕੋਹਲੀ, ਇਸ ਵਾਰ BCCI ਨੇ ਨਵੇਂ ਖਿਡਾਰੀਆਂ ਨੂੰ ਦਿੱਤੀ ਵੱਡੀ ਜਿੰਮੇਵਾਰੀ
ਦੱਸ ਦਈਏ ਕਿ ਜਦੋਂ ਬੀਐਸਐਫ ਅਧਿਕਾਰੀਆਂ ਨੇ ਫੜੇ ਗਏ ਪਾਕਿਸਤਾਨੀ ਨਾਗਰਿਕ ਨਾਲ ਗੱਲਬਾਤ ਕੀਤੀ ਤਾਂ ਉਸ ਤੋਂ ਬਾਅਦ ਉਨ੍ਹਾਂ ਪਾਕਿ ਰੇਂਜਰਾਂ ਨਾਲ ਸੰਪਰਕ ਕੀਤਾ ਅਤੇ ਉਸਦੀ ਜਾਣਕਾਰੀ ਉਨ੍ਹਾਂ ਦੇ ਨਾਲ ਸਾਂਝੀ ਕੀਤੀ। ਜਿਵੇ ਹੀ ਪਾਕਿ ਰੇਂਜਰਾਂ ਦੀ ਤਸਦੀਕ ਮੁਕੰਮਲ ਹੋ ਗਈ ਤਾਂ ਉਸ ਤੋਂ ਬਾਅਦ ਪਾਕਿਸਤਾਨੀ ਨਾਗਰਿਕਾਂ ਨੂੰ ਬੀਤੀ ਰਾਤ ਨੂੰ ਪਾਕਿ ਰੇਂਜਰਾਂ ਦੇ ਕੋਲ ਭੇਜ ਦਿੱਤਾ ਗਿਆ।
ਇਸ ਤੋਂ ਪਹਿਲਾਂ ਕਦੋਂ ਵਾਪਸ ਭੇਜਿਆ ਗਿਆ ਸੀ ਪਾਕਿ ਨਾਗਰਿਕ?
ਦੱਸਣਯੋਗ ਹੈ ਕਿ ਅੱਜ ਤੋਂ ਤਕਰੀਬਨ 4 ਮਹੀਨੇ ਪਹਿਲਾਂ ਮਾਰਚ ਦੇ ਮਹੀਨੇ ਵਿੱਚ ਫਿਰੋਜ਼ਪੁਰ ਸੈਕਟਰ ਵਿਖੇ ਵੀ ਇੱਕ ਪਾਕਿਸਤਾਨੀ ਨਾਗਰਿਕ ਨੂੰ ਫੜਿਆ ਗਿਆ ਸੀ, ਜਿਸ ਦੀ ਪਛਾਣ ਰਹਿਮਾਨ ਵਜੋਂ ਹੋਈ ਸੀ। ਦੱਸਿਆ ਗਿਆ ਸੀ ਕਿ ਉਹ ਪਾਕਿਸਤਾਨ ਦੇ ਖੈਬਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਪੁੱਛਗਿੱਛ ਦੌਰਾਨ ਉਸ ਤੋਂ ਕੁਝ ਵੀ ਸ਼ੱਕੀ ਨਹੀਂ ਪਾਇਆ ਗਿਆ ਸੀ। ਲਿਹਾਜ਼ਾ ਬੀਐਸਐਫ ਵੱਲੋਂ ਉਸ ਨੂੰ ਦੋਸਤੀ ਦਾ ਸੰਦੇਸ਼ ਦਿੰਦਿਆਂ ਸ਼ਾਮ ਨੂੰ ਵਾਪਸ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਫਰੀਦਕੋਟ ਹਸਪਤਾਲ ਤੋਂ ਭੱਜਿਆ ਬੰਬੀਹਾ ਗਰੁੱਪ ਦਾ ਗੁਰਗਾ, ਲਾਰੈਂਸ ਬਿਸ਼ਨੋਈ ਵੀ ਇੱਥੇ ਜੇਰੇ ਇਲਾਜ
(For more news apart from Pakistani National held at Punjab's Amritsar, stay tuned to Zee PHH)