Panchayat Election 2024: ਮਾਨਸਾ ਦੇ ਪਿੰਡ ਚੱਕ ਅਲੀਸ਼ੇਰ `ਚ ਸਰਬਸੰਮਤੀ ਨਾਲ ਹੋਈ ਸਰਪੰਚ ਅਤੇ ਪੰਚਾਇਤ ਮੈਂਬਰਾਂ ਦੀ ਚੋਣ
Panchayat Election 2024: ਯੂਥ ਅਕਾਲੀ ਦਲ ਦੇ ਪ੍ਰਧਾਨ ਦਵਿੰਦਰ ਸਿੰਘ ਅਤੇ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਜਸਵੀਰ ਸਿੰਘ ਨੇ ਸਮਰਥਨ ਦਿੱਤਾ ਹੈ।
Panchayat Election 2024/ਕੁਲਦੀਪ ਧਾਲੀਵਾਲ: ਪੰਚਾਇਤੀ ਚੋਣਾਂ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਚੱਕ ਅਲੀ ਸ਼ੇਰ ਦੇ ਲੋਕਾਂ ਵੱਲੋਂ ਪਹਿਲ ਕਦਮੀ ਕੀਤੀ ਗਈ ਹੈ। ਪਿੰਡ ਦੇ ਲੋਕਾਂ ਨੇ ਸਰਬ ਸੰਮਤੀ ਦੇ ਨਾਲ 7 ਪੰਚਾਇਤ ਮੈਂਬਰ ਅਤੇ ਬਲਮ ਸਿੰਘ ਨੂੰ ਸਰਬ ਸੰਮਤੀ ਦੇ ਨਾਲ ਸਰਪੰਚ ਚੁਣ ਲਿਆ ਗਿਆ ਹੈ। ਪਿੰਡ ਵਾਸੀਆਂ ਵੱਲੋਂ ਪੰਚਾਇਤ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਪੰਚਾਇਤ ਨੇ ਵੀ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਪਿੰਡ ਦੇ ਵਿਕਾਸ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।
ਬੁਢਲਾਡਾ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ ਪਿੰਡ ਚੱਕ ਅਲੀ ਸ਼ੇਰ ਦੇ ਲੋਕਾਂ ਨੇ ਪੰਚਾਇਤੀ ਚੋਣਾਂ ਦੇ ਵਿੱਚ ਵਾਧੂ ਖਰਚ ਨਾ ਕਰਨ ਅਤੇ ਲੜਾਈ ਝਗੜੇ ਰੋਕਣ ਤੇ ਪਿੰਡ ਵਿੱਚ ਆਪਸੇ ਭਾਈਚਾਰੇ ਨੂੰ ਕਾਇਮ ਰੱਖਣ ਦੇ ਲਈ ਸਾਂਝਾ ਇਕੱਠ ਬੁਲਾ ਕੇ ਪਿੰਡ ਦੀ ਅੱਠ ਮੈਂਬਰੀ ਪੰਚਾਇਤ ਦੀ ਚੋਣ ਕਰ ਲਈ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਦਵਿੰਦਰ ਸਿੰਘ ਨੇ ਕਿਹਾ ਸਾਡੇ ਪਿੰਡ ਨੇ ਸਰਬਸੰਮਤੀ ਕਰਕੇ ਪਿੰਡ ਦਾ ਏਕਾ ਕਾਇਮ ਰੱਖਿਆ।
ਇਹ ਵੀ ਪੜ੍ਹੋ: Punjab Panchayat Polls: ਪੰਜਾਬ ਪੰਚਾਇਤ ਚੋਣਾਂ ਨੂੰ ਲੈ ਕੇ ਐਸਈਸੀ ਨੇ 'ਨੋ ਡਿਊ ਸਰਟੀਫਿਕੇਟ' ਬਾਰੇ ਨਿਰਦੇਸ਼ ਜਾਰੀ ਕੀਤੇ
ਉਨ੍ਹਾਂ ਕਿਹਾ ਕਿ ਅਸੀਂ ਤਾਂ ਸਾਰੇ ਪੰਜਾਬ ਨਿਵਾਸੀਆਂ ਨੂੰ ਇਹੀ ਬੇਨਤੀ ਕਰਦੇ ਹਾਂ ਕੀ ਆਪਣੇ - ਆਪਣੇ ਪਿੰਡਾਂ ''ਚ ਸਰਬਸੰਮਤੀ ਕਰਕੇ ਪਿੰਡ ਦਾ ਏਕਾ ਕਾਇਮ ਰੱਖੋ ਜਿਸ ਤਰ੍ਹਾਂ ਸਾਡੇ ਪਿੰਡ ਚੱਕ ਲਈ ਸ਼ੇਰ ਵਿੱਚ ਸਾਰੇ ਦੋਨਾਂ ਤਿੰਨਾਂ ਬੇੜਿਆਂ ਨੇ ਸਾਰੇ ਜਿਮੀਦਾਰ ਭਰਾਵਾਂ ਨੇ ਸਭ ਨੇ ਇਕੱਠੇ ਹੋ ਕੇ ਬਲਮ ਸਿੰਘ ਨੂੰ ਸਰਬ ਸੰਮਤੀ ਨਾਲ ਸਰਪੰਚ ਚੁਣਿਆ ਤੇ 7 ਮੈਂਬਰਾਂ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ। ਉਨ੍ਹਾਂ ਕਿਹਾ ਅਸੀਂ ਤਾਂ ਸਭ ਨੂੰ ਇਹੀ ਬੇਨਤੀ ਕਰਦੇ ਹਾਂ ਸਾਰੇ ਰਲ ਮਿਲ ਕੇ ਕੰਮ ਕਰੋ ਤੇ ਪਿੰਡ ਵਿੱਚ ਆਪਣਾ ਭਾਈਚਾਰਾ ਬਣਾ ਰੱਖੋਂ।
ਕਾਂਗਰਸ ਆਗੂ ਅਤੇ ਸਾਬਕਾ ਸਰਪੰਚ ਜਸਵੀਰ ਸਿੰਘ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਨਵੀਂ ਚੁਣੀ ਗਈ ਪੰਚਾਇਤ ਨੂੰ ਵਧਾਈਆ ਦਿੱਤੀਆਂ ਉਨ੍ਹਾਂ ਕਿਹਾ ਕੀ ਪਹਿਲਾਂ ਸਾਡੀ ਪੰਚਾਇਤ ਨੇ ਵੀ ਪਿੰਡ ਦਾ ਵਿਕਾਸ ਕੀਤਾ ਅਤੇ ਇਸ ਪੰਚਾਇਤੀ ਨਾਲ ਅਸੀਂ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੇ ਹਾ ਜਿਥੇ ਵੀ ਇਸ ਪੰਚਾਇਤੀ ਨੂੰ ਸਾਡੀ ਲੋੜ ਪੈਂਦੀ ਹੈ ਅਸੀਂ ਹਾਜ਼ਰ ਹਾ ਸਾਬਕਾ ਸਰਪੰਚ ਜਸਵੀਰ ਸਿੰਘ ਅਤੇ ਯੂਥ ਅਕਾਲੀ ਦਲ ਦੇ ਆਗੂ ਵੱਲੋਂ ਨਵੀਂ ਚੁਣੀ ਗਈ ਪੰਚਾਇਤ ਦੇ ਹਾਰ ਅਤੇ ਸੋਰਾਪਿਓ ਪਾ ਕੇ ਸਵਾਗਤ ਕੀਤਾ।