Panchayat Election: ਪੰਚਾਇਤੀ ਚੋਣ ਨੂੰ ਲੈ ਕੇ ਅੱਜ ਫਾਜ਼ਿਲਕਾ ਵਿੱਚ ਮਤਦਾਨ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਤਹਿਤ ਪਿੰਡ ਘੁਬਾਇਆ ਤੋਂ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਅਤੇ ਉਨ੍ਹਾਂ ਦੇ ਪੁੱਤਰ ਫਾਜ਼ਿਲਕਾ ਤੋਂ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਪਰਿਵਾਰ ਸਮੇਤ ਵੋਟ ਪਾਈ।


COMMERCIAL BREAK
SCROLL TO CONTINUE READING

ਜਿਥੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਦੋਸ਼ ਲਗਾਏ ਕਿ ਇਲਾਕੇ ਵਿੱਚ ਸਰਬਸੰਮਤੀ ਨਹੀਂ ਬਲਕਿ ਸਬਰਸੰਮਤੀ ਨਾਲ ਸਰਪੰਚ ਬਣਾਏ ਗਏ ਹਨ ਅਤੇ ਸ਼ਰੇਆਮ ਧੱਕੇਸ਼ਾਹੀ ਕੀਤੀ ਗਈ ਹੈ ਜਿਸ ਉਤੇ ਕੋਈ ਸੁਣਵਾਈ ਨਹੀਂ ਹੋਈ।


ਪਿੰਡ ਘੁਬਾਇਆ ਦੇ ਸਰਕਾਰੀ ਸਕੂਲ ਵਿਚ ਵੋਟ ਪਾਉਣ ਲਈ ਪਹੁੰਚੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਪੰਜਾਬ ਭਰ ਵਿੱਚ ਪੰਚਾਇਤ ਚੋਣਾਂ ਹੋ ਰਹੀਆਂ ਹਨ ਪਰ ਇਸ ਦੌਰਾਨ ਸੱਤਾਧਾਰੀ ਲੋਕ ਧੱਕੇਸ਼ਾਹੀ ਕਰ ਰਹੇ ਹਨ। ਸਰਬਸੰਮਤੀ ਨਹੀਂ ਬਲਕਿ ਸਬਰਸੰਮਤੀ ਨਾਲ ਸਰਪੰਚ ਚੁਣੇ ਜਾ ਰਹੇ ਹਨ।


ਹਾਲਾਂਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਪੰਚਾਇਤੀ ਚੋਣਾਂ ਦੀ ਪਟੀਸ਼ਨ ਨੂੰ ਲੈ ਕੇ ਆਏ ਫੈਸਲੇ ਉਥੇ ਸਵਾਲ ਚੁੱਕਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਾਈ ਕੋਰਟ ਨੇ ਕਈ ਗੱਲਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਅਦਾਲਤ ਨੇ ਗੋਲੀ ਚੱਲਣ ਅਤੇ ਕੁੱਟਮਾਰ ਦਾ ਸ਼ਿਕਾਰ ਹੋਏ ਲੋਕਾਂ ਨੂੰ ਇਨਸਾਫ਼ ਨਹੀਂ ਦਿੱਤਾ ਗਿਆ।


ਇਹ ਵੀ ਪੜ੍ਹੋ : Panchayat Election 2024 Live Updates: ਪੰਜਾਬ ਦੀਆਂ ਪੰਚਾਇਤੀ ਚੋਣਾਂ 'ਚ 10 ਵਜੇ ਤੱਕ 10.5 ਫੀਸਦੀ ਵੋਟਿੰਗ , ਅੱਜ ਚੁਣੀ ਜਾਵੇਗੀ ਪਿੰਡਾਂ ਦੀ ਸਰਕਾਰ, ਵੇਖੋ ਪਲ-ਪਲ ਦੀ ਅਪਡੇਟ


ਉਥੇ ਇਸ ਮੌਕੇ ਉਤੇ ਪਹੁੰਚੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਕਿਹਾ ਕਿ ਉਹ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਅਮਨ-ਅਮਾਨ ਅਤੇ ਸ਼ਾਂਤੀ ਨਾਲ ਆਪਣੇ ਮਤਦਾਨ ਦਾ ਇਸਤੇਮਾਲ ਕਰਨ। ਦਵਿੰਦਰ ਘੁਬਾਇਆ ਨੇ ਦੋਸ਼ ਲਗਾਇਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਜਮਕੇ ਗੁੰਡਾਗਰਦੀ ਹੋਈ। ਸ਼ਰੇਆਮ ਫਾਈਲ ਪਾੜ ਦਿੱਤੀਆਂ ਗਈਆਂ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਈ।


ਇਹ ਵੀ ਪੜ੍ਹੋ : Punjab Panchayat Election 2024: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਤਾ ਤੇ ਪਿਤਾ ਨਾਲ ਆਪਣੇ ਜੱਦੀ ਪਿੰਡ ਗੰਭੀਰਪੁਰ ਵਿਖੇ ਪਾਈ ਆਪਣੀ ਵੋਟ