Panchayat Elections: ਪੰਜਾਬ ਭਰ ਵਿੱਚ ਪੰਚਾਇਤੀ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਵੱਲੋਂ ਆਪਣੇ ਪੇਪਰ ਭਰਨ ਲਈ ਐਨ ਓ ਸੀ ਲਈਆ ਜਾ ਰਹੀਆਂ ਹਨ। ਲੁਧਿਆਣਾ ਦੇ ਪੀ ਏ ਯੂ ਦੇ ਅੰਦਰ ਬਣੇ ਲੁਧਿਆਣਾ ਵਨ ਪੰਚਾਇਤੀ ਦਫਤਰ ਦੇ ਵਿੱਚ ਐਨ ਓ ਸੀ ਨਾ ਮਿਲਣ ਨੂੰ ਲੈ ਕੇ ਲੋਕਾਂ ਵੱਲੋ ਹੰਗਾਮਾ ਕੀਤਾ ਗਿਆ। ਲੋਕਾਂ ਨੇ ਪੰਜਾਬ ਸਰਕਾਰ ਅਤੇ ਗਿੱਲ ਹਲਕੇ ਦੇ ਮੌਜੂਦਾ ਐਮ ਐਲ ਏ ਦੇ ਖਿਲਾਫ ਨਾਅਰੇਬਾਜੀ ਕੀਤੀ। ਉਹਨਾਂ ਦਾ ਕਹਿਣਾ ਸੀ। ਕਿ ਬੀਡੀਪੀਓ ਵੱਲੋਂ ਆਪਣੇ ਚਹੇਤਿਆਂ ਨੂੰ ਐਨਓਸੀ ਦਿੱਤੀ ਜਾ ਰਹੀ ਹੈ। ਜਦਕਿ ਸਰਕਾਰੀ ਅਫਸਰ ਲੋਕਾਂ ਦਾ ਸੇਵਾਦਾਰ ਹੁੰਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਚਾਇਤੀ ਚੋਣਾਂ ਭਲੇ ਐਲਾਨੀਆਂ ਜਾ ਚੁੱਕੀਆਂ ਨੇ ਪਰ ਉਸ ਦੀ ਪ੍ਰਸ਼ਾਸਨਿਕ ਤੌਰ ਤੇ ਤਿਆਰੀ ਮੁਕੰਮਲ ਨਹੀਂ ਹੈ ਜਿਸ ਵਰਕ ਕਰਕੇ ਲੋਕੀ ਖੱਜਲ ਖੇ ਹੋ ਰਹੇ ਹਨ।


COMMERCIAL BREAK
SCROLL TO CONTINUE READING

ਉੱਥੇ ਦੂਜੇ ਪਾਸੇ ਮੌਕੇ ਤੇ ਪੁਲਿਸ ਦੇ ਆਲਾ ਅਧਿਕਾਰੀਆਂ ਨੇ ਪਹੁੰਚ ਕੇ ਮੌਕਾ ਸੰਭਾਲਿਆ ਅਤੇ ਲੋਕਾਂ ਨੂੰ ਖੁਰਦਪੁਰ ਕੀਤਾ ਪੁਲਿਸ ਦੇ ਆਲਾ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਸ ਦਫਤਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹੰਗਾਮਾ ਨਹੀਂ ਹੋਇਆ ਹੈ ਹੈ। ਉਹਨਾਂ ਦਾ ਕਹਿਣਾ ਹੈ ਕਿ ਹਰ ਕੋਈ ਸ਼ਖਸ ਆਪਣੀ ਐਨਓਸੀ ਲੈਣ ਲਈ ਜਲਦੀ ਕਰਦਾ ਹੈ ਅਤੇ ਉਸ ਜਲਦਬਾਜ਼ੀ ਵਿੱਚ ਇੱਕ ਦੂਜੇ ਨਾਲ ਬਹਿਸ ਹੋ ਜਾਂਦੀ ਹੈ।


ਇਹ ਵੀ ਪੜ੍ਹੋ: Punjab Breaking Live Updates: ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
 


 


ਦਰਅਸਲ ਲੁਧਿਆਣਾ ਦੇ ਪੀਏਯੂ ਪੰਚਾਇਤੀ ਦਫਤਰ ਵਨ ਦੇ ਵਿੱਚ ਹਲਕਾ ਗਿੱਲ ਲਈ ਪੰਚਾਇਤਾਂ ਚ ਖੜੇ ਹੋ ਰਹੇ ਉਮੀਦਵਾਰਾਂ ਨੇ ਆਪਣੀ ਐਨਓਸੀ ਲੈਣ ਲਈ ਪੁੱਜੇ ਸਨ ਲੁਧਿਆਣੇ ਦਾ ਗਿਲ ਹਲਕਾ ਪੰਜਾਬ ਦਾ ਸਭ ਤੋਂ ਵੱਡਾ ਹਲਕਾ ਕਿਹਾ ਜਾਂਦਾ ਇਸ ਹਲਕੇ ਦੇ ਵਿੱਚ ਲਗਭਗ 100 ਤੋਂ ਵੱਧ ਪਿੰਡ ਹਨ ਅਤੇ ਉਹਨਾਂ ਵਿੱਚ 3 ਲੱਖ ਦੇ ਕਰੀਬ ਵੋਟਰ ਵਸਦਾ ਹੈ ਜਿਸ ਲਈ ਹਰ ਕੋਈ ਸ਼ਖਸ ਪੰਚਾਇਤੀ ਚੋਣਾਂ ਵਿੱਚ ਆਪਣੀ ਕਿਸਮਤ ਅਜਮਾਣਾ ਚਾਹੁੰਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਪੰਚਾਇਤੀ ਚੋਣਾਂ ਵਿੱਚ ਕਿਸ ਪਿੰਡ ਦਾ ਕਿਹੜਾ ਸਰਪੰਚ ਬਣਦਾ ਹੈ