Amritsar News/ਭਰਤ ਸ਼ਰਮਾ: ਪੰਜਾਬ ਅੰਦਰ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਅੰਦਰ ਸਰਗਰਮੀਆਂ ਉੱਤੇ ਚੱਲ ਰਹੀਆਂ ਹਨ। ਪਿੰਡਾਂ ਅੰਦਰ ਸ਼ਾਮ ਸਮੇਂ ਲੋਕ ਇਕੱਠੇ ਹੋ ਕੇ ਪਿੰਡ ਦੇ ਵਿਕਾਸ ਨੂੰ ਲੈ ਕੇ ਗੱਲਬਾਤ ਕਰ ਰਹੇ ਹਨ ਕਿ ਕਿਸ ਪਿੰਡ ਦਾ ਸਰਪੰਚ ਚੁਣਿਆ ਜਾਵੇ। ਉੱਥੇ ਹੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮੱਤੇਨੰਗਲ ਅੰਦਰ ਸਰਪੰਚੀ ਦੀ ਚੋਣ ਲਈ ਨਿਰਮਲ ਸਿੰਘ ਖੜੇ ਹਨ ਜਿਨਾਂ ਦੇ ਪਰਿਵਾਰ ਵਿੱਚ ਦੋ ਬਜ਼ੁਰਗ ਆਜ਼ਾਦੀ ਘੁਲਾਟੀਏ ਹਨ ਜਿੰਨਾ ਵੱਲੋਂ ਦੇਸ਼ ਦੀ ਸੇਵਾ ਕੀਤੀ ਗਈ। ਉਥੇ ਹੀ ਆਪਣੇ ਬਜ਼ੁਰਗਾਂ ਦੀ ਸੇਵਾ ਨੂੰ ਅੱਗੇ ਤੋਰਦੇ ਹੋਏ ਨਿਰਮਲ ਸਿੰਘ ਪਿੰਡ ਦੇ ਸਰਪੰਚ ਵਜੋਂ ਚੋਣ ਲੜ ਰਹੇ ਹਨ ਤਾਂ ਜੋ ਪਿੰਡ ਦਾ ਸਰਪੰਚ ਚੁਣਿਆ ਜਾਣ ਤੇ ਉਹ ਆਪਣੇ ਪਿੰਡ ਦਾ ਹੋਰ ਜਿਆਦਾ ਵਿਕਾਸ ਕਰਵਾ ਸਕਣ ਅਤੇ ਆਪਣੇ ਪਿੰਡ ਨੂੰ ਸੁੰਦਰ ਪਿੰਡ ਬਣਾ ਸਕਣ ਅਤੇ ਪਿੰਡ ਅੰਦਰ ਹਰ ਉਹ ਸਹੂਲਤਾਂ ਲਿਆ ਸਕਣ ਜਿੰਨਾ ਸਹੂਲਤਾਂ ਦੀ ਪਿੰਡ ਨੂੰ ਜਰੂਰਤ ਹੈ


COMMERCIAL BREAK
SCROLL TO CONTINUE READING

ਇਸ ਮੌਕੇ ਸਰਪੰਚੀ ਲਈ ਚੋਣ ਲੜ ਰਹੇ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਸਾਡੇ ਪਿੰਡ ਦੇ ਲੋਕਾਂ ਦੇ ਪਿਆਰ ਦੇ ਚਲਦੇ ਹੀ ਉਹ ਸਰਪੰਚੀ ਦੀ ਚੋਣ ਲੜ ਰਹੇ ਹਨ ਅਤੇ ਪਿੰਡ ਦੀਆਂ ਜੋ ਵੀ ਸਮੱਸਿਆਵਾਂ ਹਨ ਉਹਨਾਂ ਦਾ ਉਹ ਹੱਲ ਕਰਨਗੇ। ਉਹਨਾਂ ਕਿਹਾ ਕਿ ਉਹਨਾਂ ਦੇ ਪਰਿਵਾਰ ਵਿੱਚ ਬਜ਼ੁਰਗ ਆਜ਼ਾਦੀ ਘੁਲਾਟੀਏ ਸਨ ਜਿਨਾਂ ਵੱਲੋਂ ਕੀਤੀ ਦੇਸ਼ ਦੀ ਸੇਵਾ ਤੋਂ ਬਾਅਦ ਉਹਨਾਂ ਦੇ ਮਨ ਵਿੱਚ ਵੀ ਪਿੰਡ ਦੇ ਵਿਕਾਸ ਅਤੇ ਸੇਵਾ ਕਰਨ ਦਾ ਜਜ਼ਬਾ ਹੈ ਜਿਸ ਤੇ ਚਲਦੇ ਹੀ ਉਹ ਪਿੰਡ ਅੰਦਰ ਸਮੱਸਿਆਵਾਂ ਦਾ ਹੱਲ ਕਰਨਗੇ


ਇਹ ਵੀ ਪੜ੍ਹੋ:  Weather Update: ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਸਵੇਰੇ-ਸ਼ਾਮ ਹੋਈ ਠੰਡ, ਜਾਣੋ ਆਪਣੇ ਸ਼ਹਿਰ ਦਾ ਹਾਲ
 


ਇਸ ਮੌਕੇ ਪਿੰਡ ਦੇ ਬਜ਼ੁਰਗ ਨੌਜਵਾਨ ਅਤੇ ਬੀਬੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਵਿਕਾਸ ਨੂੰ ਲੈ ਕੇ ਉਹ ਇੱਕ ਚੰਗੇ ਸਰਪੰਚ ਨੂੰ ਚੁਣਨਗੇ ਤਾਂ ਜੋ ਪਿੰਡ ਉਹਨਾਂ ਦੇ ਪਿੰਡ ਦੀਆਂ ਜੋ ਵੀ ਸਮੱਸਿਆਵਾਂ ਹਨ ਉਹਨਾਂ ਦਾ ਹੱਲ ਸਰਪੰਚ ਕਰਵਾ ਸਕੇ ਉਹਨਾਂ ਕਿਹਾ ਕਿ ਪਿੰਡ ਵਿੱਚ ਸਭ ਤੋਂ ਵੱਡੀ ਜਰੂਰਤ ਨੌਜਵਾਨਾਂ ਲਈ ਜਿਮ ਖੇਡ ਸਟੇਡੀਅਮ ਪੀਣ ਵਾਲੇ ਪਾਣੀ ਦੀ ਟੈਂਕੀ ਸੀਸ ਸਹੂਲਤਾਂ ਸਮੇਤ ਹੋਰ ਵੱਡੀਆਂ ਸਮੱਸਿਆਵਾਂ ਹਨ ਜਿਨਾਂ ਦੀ ਉਹ ਆਸ ਕਰਦੇ ਹਨ ਕਿ ਆਉਣ ਵਾਲਾ ਸਰਪੰਚ ਪਿੰਡ ਦੀਆਂ ਸਮੱਸਿਆਵਾਂ ਦਾ ਹੱਲ ਕਰੇਗਾ।