Damage Control ਦਾ ਕੰਮ ਸ਼ੁਰੂ, ਹਰੀਸ਼ ਚੌਧਰੀ ਨੇ ਕਿਹਾ `ਕਾਂਗਰਸ ’ਚ ਸਭ ਠੀਕ-ਠਾਕ ਹੈ`
ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਵਿਧਾਇਕ ਸੁਖਪਾਲ ਖਹਿਰਾ ਵਿਚਾਲੇ ਤਕਰਾਰ ਸਾਹਮਣੇ ਆਉਣ ਤੋਂ ਬਾਅਦ ਡੈਮੇਜ ਕੰਟਰੋਲ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।
ਚੰਡੀਗੜ੍ਹ: ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਵਿਧਾਇਕ ਸੁਖਪਾਲ ਖਹਿਰਾ ਵਿਚਾਲੇ ਤਕਰਾਰ ਸਾਹਮਣੇ ਆਉਣ ਤੋਂ ਬਾਅਦ ਡੈਮੇਜ ਕੰਟਰੋਲ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Partap singh bajwa) ਵੀ ਪੰਜਾਬ ਭਵਨ ’ਚ ਕਾਰ ਖੜ੍ਹੀ ਕਰਨ ਨੂੰ ਲੈਕੇ ਖਫ਼ਾ ਹੋ ਗਏ ਸਨ। ਪਰ ਹੁਣ ਇਕ ਵਾਰ ਫੇਰ ਲੀਡਰਾਂ ਨੂੰ ਲਾਮਬੰਦ ਕਰਨ ਨੂੰ ਲੈਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਦੀ ਐਂਟਰੀ ਹੋਈ ਹੈ।
ਚੌਧਰੀ ਦੀ ਨਸੀਹਤ ਨੂੰ ਸੁਖਪਾਲ ਖਹਿਰਾ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ
ਹਰੀਸ਼ ਚੌਧਰੀ ਨੇ ਕਾਂਗਰਸੀਆਂ ਨੂੰ ਨਸੀਹਤ ਦਿੱਤੀ ਹੈ ਕਿ ਕਾਂਗਰਸ ਇੱਕ ਪਰਿਵਾਰ ਵਾਂਗ ਹੈ ਤੇ ਪਰਿਵਾਰ ਦੀਆਂ ਗੱਲਾਂ ਪਰਿਵਾਰ ’ਚ ਰਹਿਣੀ ਚਾਹੀਦੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੌਧਰੀ ਨੇ ਪਾਰਟੀ ਲੀਡਰਾਂ ’ਚ ਕਿਸੇ ਤਰ੍ਹਾਂ ਦੇ ਮਤਭੇਦ ਹੋਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਕਾਂਗਰਸ ’ਚ ਸਭ ਕੁਝ ਸਹੀ ਚੱਲ ਰਿਹਾ ਹੈ। ਹਾਲਾਂਕਿ ਉਨ੍ਹਾਂ ਦੀ ਨਸੀਹਤ ਸਿੱਧੇ ਤੌਰ ’ਤੇ ਸੁਖਪਾਲ ਖਹਿਰਾ (Sukhpal singh khaira) ਵਲੋਂ ਰਾਜਾ ਵੜਿੰਗ ਨੂੰ ਦਿੱਤੇ ਗਈ ਸਲਾਹ ਨਾਲ ਜੁੜੀ ਹੋਣ ਬਾਰੇ ਮੰਨੀ ਜਾ ਰਹੀ ਹੈ।
ਖਹਿਰਾ ਨੂੰ ਭੇਜੇ ਨੋਟਿਸ ਦੀ ਗੱਲ ਨੂੰ ਕਰ ਗਏ ਗੋਲਮੋਲ
ਹਰੀਸ਼ ਚੌਧਰੀ (Harish Chaudhary ਨੂੰ ਜਦੋਂ ਪੱਤਰਕਾਰਾਂ ਨੇ ਸੁਖਪਾਲ ਖਹਿਰਾ ਨੂੰ ਭੇਜੇ ਗਏ ਨੋਟਿਸ ਬਾਰੇ ਸਵਾਲ ਕੀਤਾ ਤਾਂ ਉਹ ਗੱਲ ਨੂੰ ਗੋਲਮੋਲ ਕਰ ਗਏ। ਚੌਧਰੀ ਨੇ ਕਿਹਾ ਮੈਂ ਕੋਈ ਨੋਟਿਸ ਭੇਜਿਆ ਹੈ, ਇਸਦੀ ਜਾਣਕਾਰੀ ਮੈਨੂੰ ਤੁਸੀਂ ਦੇ ਰਹੇ ਹੋ। ਜੇਕਰ ਨੋਟਿਸ ਦੀ ਕੋਈ ਕਾਪੀ ਮਿਲ ਜਾਵੇ ਤਾਂ ਮੈਨੂੰ ਵੀ ਦਿੱਤੀ ਜਾਵੇ।
ਮੁੱਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼ ਕਰ ਰਹੀ 'ਆਪ' ਸਰਕਾਰ: ਚੌਧਰੀ
ਇਸ ਦੌਰਾਨ ਹਰੀਸ਼ ਚੌਧਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ (AAP) ਦੀਆਂ ਸਾਰੀਆਂ ਗਾਰੰਟੀਆਂ ਫੇਲ੍ਹ ਹੁੰਦੀਆਂ ਨਜ਼ਰ ਆ ਰਹੀਆਂ ਹਨ। ਸਾਬਕਾ ਮੁੱਖ ਮੰਤਰੀਆਂ ’ਤੇ ਕਾਰਵਾਈ ਕਰਕੇ ਆਪ ਸਰਕਾਰ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣਾ ਚਾਹੁੰਦੀ ਹੈ। ਜਦਕਿ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੂੰ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ’ਤੇ ਕੰਮ ਕਰਨਾ ਚਾਹੀਦਾ ਹੈ।