Pathankot News: ਪਠਾਨਕੋਟ `ਚ 66 ਕੇਬੀ ਬਿਜਲੀ ਟਾਵਰ ਦੀ ਤਾਰ ਟੁੱਟੀ; ਏਅਰ ਫੋਰਸ ਸਬ ਸਟੇਸ਼ਨ 12 ਘੰਟੇ ਰਿਹਾ ਠੱਪ
Pathankot News: ਕੱਲ੍ਹ ਸ਼ਾਮ 4 ਵਜੇ ਅਚਾਨਕ ਗੁਰਦਾਸਪੁਰ ਤੇ ਪਠਾਨਕੋਟ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ।
Pathankot News (ਅਜੈ ਮਹਾਜਨ) : ਕੱਲ੍ਹ ਸ਼ਾਮ 4 ਵਜੇ ਅਚਾਨਕ ਗੁਰਦਾਸਪੁਰ ਤੇ ਪਠਾਨਕੋਟ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਜਿਸ ਦਾ ਕਾਰਨ ਸੀ ਕਿ ਕਸਬਾ ਸਰਨਾ ਦੇ ਲਾਗੇ ਗੁਜ਼ਰ ਰਹੀ 66 ਕੇਵੀ ਬਿਜਲੀ ਸਪਲਾਈ ਲਾਈਨ ਟਾਵਰ ਦੀ ਤਾਰ ਟੁੱਟ ਗਈ। \
ਇਸ ਦੇ ਚੱਲਦੇ ਗੋਵਿੰਦਸਰ ਤਾਰਾਗੜ੍ਹ ਤੇ ਦੀਨਾ ਨਗਰ ਸਬ ਸਟੇਸ਼ਨ ਦੀ ਬਿਜਲੀ ਸਪਲਾਈ ਠੱਪ ਹੋ ਗਈ ਤੇ ਇਹਤਿਆਤ ਦੇ ਤੌਰ ਉਤੇ ਪਾਵਰਕਾਮ ਵਿਭਾਗ ਨੂੰ ਏਅਰਫੋਰਸ ਸਬ ਸਟੇਸ਼ਨ ਦੀ ਸਪਲਾਈ ਵੀ ਬੰਦ ਕਰਨੀ ਪਈ ਤੇ ਕਰੀਬ 18 ਘੰਟੇ ਤੋਂ ਲਗਾਤਾਰ ਪਾਵਰਕਾਮ ਵਿਭਾਗ ਵੱਲੋਂ ਕੜੀ ਮੁਸ਼ੱਕਤ ਕੀਤੀ ਜਾ ਰਹੀ ਹੈ ਤਾਂ ਕਿ ਬਿਜਲੀ ਸਪਲਾਈ ਬਹਾਲ ਕੀਤੀ ਜਾ ਸਕੇ।
ਇਹ ਵੀ ਪੜ੍ਹੋ : Farmers Protest Updates: ਕਿਸਾਨ ਹੁਣ ਅੰਦੋਲਨ ਤੇਜ਼ ਕਰਨ ਦੀ ਤਿਆਰੀ 'ਚ! ਅੱਜ ਦੇਸ਼ ਭਰ 'ਚ ਫੂਕੇ ਜਾਣਗੇ ਸਰਕਾਰ ਦੇ ਪੁਤਲੇ
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪਾਵਰਕਾਮ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਕੱਲ੍ਹ ਸ਼ਾਮ 4 ਵਜੇ ਤੋਂ ਬਿਜਲੀ ਸਪਲਾਈ ਠੱਪ ਹੈ ਜਿਸ ਦਾ ਕਾਰਨ ਹੈ ਕਿ 66 ਕੇਵੀ ਟਾਵਰ ਤੋਂ ਤਾਰ ਟੁੱਟ ਗਈ ਹੈ। ਇਸ ਨੂੰ ਦਰੁਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਗੋਵਿੰਦਸਰ ਤਾਰਾਗੜ੍ਹ ਦੀਨਾਨਗਰ ਸਬ ਸਟੇਸ਼ਨ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਹਤਿਆਤ ਦੇ ਤੌਰ ਉਤੇ ਏਅਰ ਫੋਰਸ ਸਬ ਸਟੇਸ਼ਨ ਦੀ ਸਪਲਾਈ ਵੀ ਬੰਦ ਕਰਨੀ ਪਈ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਘਟਨਾ ਨਾ ਹੋ ਸਕੇ। ਫਿਲਹਾਲ ਵਿਭਾਗ ਵੱਲੋਂ ਕੜੀ ਮੁਸ਼ੱਕਤ ਕੀਤੀ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਬਿਜਲੀ ਸਪਲਾਈ ਬਹਾਲ ਕੀਤੀ ਜਾ ਸਕੇ।
ਇਹ ਵੀ ਪੜ੍ਹੋ : Muktsar Sahib News: ਪਿੰਡ ਮਰਾੜ 'ਚ ਇੱਕੋ ਸਮੇਂ ਬਲੀਆਂ ਪੰਜ ਚਿਖਾਵਾਂ; ਭੁੱਬਾਂ ਮਾਰ ਰੋਏ ਰਿਸ਼ਤੇਦਾਰ ਤੇ ਪਰਿਵਰਾਕ ਜੀਅ