Forest Mafia: ਹਲਕਾ ਸੁਜਾਨਪੁਰ `ਚ ਵਣ ਮਾਫੀਆ ਐਕਟਿਵ, ਜੰਗਲਾਂ ਵਿੱਚੋਂ ਮਾਫੀਆ ਨੇ ਕੱਟੇ ਖੈਰ ਦੇ ਰੁੱਖ
Pathankot News: ਹਲਕਾ ਸੁਜਾਨਪੁਰ ਦੇ ਪਿੰਡ ਅਤੇਪੁਰ ਵਿੱਚ ਵਣ ਮਾਫੀਆ ਸਰਗਰਮ ਹੋ ਗਿਆ ਹੈ। ਦਰਅਸਲ ਹੁਣ ਜੰਗਲਾਤ ਵਿਭਾਗ ਦੇ ਜੰਗਲਾਂ ਵਿੱਚੋਂ ਮਾਫੀਆ ਨੇ ਖੈਰ ਦੇ ਰੁੱਖ ਕੱਟੇ ਹਨ। ਇਸ ਤੋਂ ਬਾਅਦ ਸਰਕਾਰ ਵੱਲੋਂ ਖੈਰ ਦੇ ਰੁੱਖ ਉੱਤੇ ਹੈ ਸਖ਼ਤ ਮਨਾਹੀ ਹੈ।
Pathankot Forest Mafia: ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਵਿਖੇ ਜੰਗਲਾਤ ਮਾਫੀਆ ਸਰਗਰਮ ਹੋਇਆ ਨਜ਼ਰ ਆ ਰਿਹਾ ਹੈ। ਆਏ ਦਿਨ ਸਰਕਾਰੀ ਜੰਗਲਾਂ ਵਿੱਚੋ ਜੰਗਲਾਤ ਮਾਫੀਆ ਵੱਲੋਂ ਬੇਸ਼ਕੀਮਤੀ ਲੱਕੜ {ਖੈਰ } ਜਿਸ ਦੀ ਕਟਾਈ ਉੱਤੇ ਸਰਕਾਰ ਵਲੋਂ ਮੁਕਮਲ ਮਨਾਹੀ ਹੈ ਨੂੰ ਬੇਖੌਫ ਹੋ ਕੇ ਕੱਟ ਲਿਆ ਜਾਂਦਾ ਹੈ।
ਇਸ ਦੇ ਚਲਦੇ ਸੁਜਾਨਪੁਰ ਦੇ ਨਾਲ ਲਗਦੇ ਪਿੰਡ ਅਤੇਪੁਰ ਵਿਖੇ ਵਣ ਮਾਫੀਆ ਵੱਲੋਂ ਦੇਰ ਰਾਤ ਸਰਕਾਰੀ ਜੰਗਲ ਵਿਖੇ ਬੇਸ਼ਕੀਮਤੀ ਖੈਰ ਦੇ ਤਕਰੀਬਨ 15 ਤੋਂ 16 ਰੁੱਖ ਜਿਹੜੇ ਕਿ ਕਾਫੀ ਵੱਡੇ ਫੈਲਾਵ ਵਿੱਚ ਸੀ ਉਨ੍ਹਾਂ ਉੱਤੇ ਆਰੀ ਚਲਾ ਕੱਟ ਲੱਕੜ ਲੈ ਫਰਾਰ ਹੋ ਗਏ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਕੱਟੇ ਦਰਖਤਾਂ ਤੇ ਕਪੜੇ ਅਤੇ ਮਿੱਟੀ ਲਗਾ ਕੇ ਮੌਕੇ ਤੋਂ ਫਰਾਰ ਹੋ ਗਏ ਜਿਸ ਦੀ ਜਾਣਕਾਰੀ ਸਥਾਨਿਕ ਲੋਕਾਂ ਨੇ ਜੰਗਲਾਤ ਵਿਵਾਗ ਅਤੇ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਬਾਰੇ ਸਥਾਨਿਕ ਲੋਕਾਂ ਨੇ ਕਿਹਾ ਜਦ ਉਨਾਂ ਨੂੰ ਇਨ੍ਹਾਂ ਰੁੱਖਾਂ ਦੀ ਕਟਾਈ ਦਾ ਪਤਾ ਚਲਿਆ ਤੇ ਉਨ੍ਹਾਂ ਇਸ ਬਾਰੇ ਜੰਗਲਾਤ ਵਿਭਾਗ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਇਸਦੇ ਚਲਦੇ ਇਸਦੀ ਸ਼ਿਕਾਇਤ ਸੁਜਾਨਪੁਰ ਥਾਣਾ ਵਿਖੇ ਕੀਤੀ ਗਈ ਜਿਸਦੇ ਚਲਦੇ ਐਸਐਚਓ ਸੁਜਾਨਪੁਰ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਜੰਗਲਾਤ ਵਿਵਾਗ ਨਾਲ ਮਿਲ ਕੇ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Singer Sukhwinder Singh: 'ਜੈ ਹੋ' ਤੇ ਤੇਰੀ-ਮੇਰੀ ਇਓਂ ਟੁੱਟ ਗਈ... ਵਰਗੇ ਗੀਤ ਗਾਉਣ ਵਾਲੇ ਸੁਖਵਿੰਦਰ ਅੱਜ ਮਨਾ ਰਹੇ 53ਵਾਂ ਜਨਮ ਦਿਨ