Patiala Accident News: ਕਾਰ ਅਤੇ ਕੈਂਟਰ ਦੇ ਵਿਚਕਾਰ ਹੋਈ ਟੱਕਰ, ਦੋ ਨੌਜਵਾਨਾਂ ਦੀ ਮੌਤ
Patiala Accident News: ਕਾਰ ਅਤੇ ਕੈਂਟਰ ਦੇ ਵਿਚਕਾਰ ਹੋਈ ਟੱਕਰ, ਦੋ ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ।
Patiala Accident News: ਬੀਤੇ ਦਿਨੀ ਪਟਿਆਲਾ ਦੇ ਥਾਣਾ ਜੁਲਕਾ ਦੇ ਅਧੀਨ ਪੈਂਦੇ ਪਿੰਡ ਅਕਬਰਪੁਰ ਦੇ ਨੇੜੇ ਹੋਇਆ ਸੜਕੀ ਹਾਦਸਾ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮਿਰਤਕਾਂ ਦੇ ਵਿੱਚੋਂ ਇੱਕ ਕੁਝ ਸਮਾਂ ਪਹਿਲਾਂ ਇੰਗਲੈਂਡ ਤੋਂ ਵਾਪਸ ਆਇਆ ਸੀ। ਪਟਿਆਲਾ ਪੇਹੋਵਾ ਰੋਡ ਦੇ ਉੱਪਰ ਕੱਲ੍ਹ ਬੀਐਮਡਬਲ ਕਾਰ ਅਤੇ ਕੈਂਟਰ ਦੇ ਵਿਚਕਾਰ ਹੋਈ ਟੱਕਰ ਤੋਂ ਬਾਅਦ ਕਾਰ ਦਾ ਸਨਤੁਲਨ ਵਿਗੜ ਗਿਆ ਜਿਸ ਦੇ ਚਲਦੇ ਕਾਰ ਸਵਾਰ ਅਤੇ ਕਾਰਜ ਬੈਠੇ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ।
ਕਾਰ ਚਾਲਕ 32 ਸਾਲਾ ਲਖਵਿੰਦਰ ਕੁਝ ਸਮਾਂ ਪਹਿਲਾਂ ਇੰਗਲੈਂਡ ਤੋਂ ਵਾਪਸ ਆਇਆ ਸੀ ਤੇ ਉਸਦੇ ਨਾਲ ਹੀ ਉਸਦਾ ਦੋਸਤ ਸੰਦੀਪ ਵੀ ਗੱਡੀ ਦੇ ਵਿੱਚ ਮੌਜੂਦ ਸੀ। ਦੋਨਾਂ ਦੋਸਤਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਬੜੀ ਮੁਸ਼ਕਿਲ ਦੇ ਨਾਲ ਦੋਨਾਂ ਦੀਆਂ ਲਾਸ਼ਾਂ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕੈਂਟਰ ਚਾਲਕ ਦੇ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: Punjab Crime News: ਪੰਜਾਬ 'ਚ ਅੰਤਰਰਾਜੀ ਅਫ਼ੀਮ ਦੀ ਤਸਕਰੀ ਦਾ ਪਰਦਾਫਾਸ਼, 2 ਤਸਕਰ ਗ੍ਰਿਫ਼ਤਾਰ, 1.86 ਕਰੋੜ ਰੁਪਏ ਕੀਤੇ ਜ਼ਬਤ