Patiala Panchayat Elections/ਸੱਤਪਾਲ ਗਰਗ: ਜ਼ਿਲਾ ਪਟਿਆਲਾ ਚ 22 ਸਾਲਾਂ ਨੌਜਵਾਨ ਪਹਿਲਾ ਸਰਪੰਚ ਹੈ ਜੋਂ ਐਸ ਸੀ ਭਾਇਚਾਰੇ ਨਾਲ ਸਬੰਧਤ ਹੈ । ਨੌਜਵਾਨ ਦੇ ਸਰਪੰਚ ਚੁਣੇ ਜਾਣ ਤੇ ਪਿੰਡ ਚ ਖੁਸ਼ੀ ਦੀ ਲਹਿਰ ਹੈ । ਕਰਮਵੀਰ ਨੇ ਆਪਣੇ ਵਿਰੋਧੀ ਨੂੰ 586-434 ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕਰਕੇ ਜਿਥੇ ਪਟਿਆਲਾ ਜ਼ਿਲ੍ਹੇ ਵਿੱਚ ਸਭ ਤੋਂ ਘੱਟ ਉਮਰ ਦਾ ਸਰਪੰਚ ਬਣਨ ਦਾ ਮਾਣ ਹਾਸਲ ਕੀਤਾ ਹੈ ਉਥੇ ਹੀ ਨੌਜਵਾਨਾਂ ਨੂੰ ਵਧੀਆ ਸੇਧ ਦੇਣ ਦਾ ਇਕ ਸੁਨੇਹਾ ਵੀ ਹੈ। 


COMMERCIAL BREAK
SCROLL TO CONTINUE READING

12ਵੀ ਪਾਸ ਸਰਪੰਚ ਕਰਮਵੀਰ ਨੇ ਪਿੰਡ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਅਤੇ ਪਿੰਡ ਵਾਸੀਆਂ ਵਲੋਂ ਦਿਤੇ ਮਾਣ ਸਨਮਾਨ ਲਈ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਦੇ ਨਾਲ ਵਿਕਾਸ ਦੇ ਕੀਤੇ ਵਾਅਦੇ ਪੂਰੇ ਕਰਨ ਲਈ ਪਿੰਡ ਵਾਸੀਆਂ ਦੀ ਮਦਦ ਨਾਲ ਪੂਰਾ ਕਰਨਗੇ। ਉਨ੍ਹਾਂ ਪਹਿਲ ਦੇ ਆਧਾਰ ਤੇ ਪਿੰਡ ਦੇ ਛੱਪੜ, ਸੇਹਤ ਸੇਵਾਵਾਂ, ਗੁਦੇ ਪਾਣੀ ਦੀ ਨਿਕਾਸੀ ਤੋਂ ਇਲਾਵਾ ਸਕੂਲ ਅਪਗਰੇਡ ਕਰਨ ਦੇ ਨਾਲ਼ ਹੋਰ ਸਮੱਸਿਆ ਦਾ ਵੀ ਹਲ ਕਰਨਗੇ। 


ਇਹ ਵੀ ਪੜ੍ਹੋ: Malaut Success Story: ਮਾਣ ਦੀ ਗੱਲ! ਮਲੋਟ ਦੀ ਇੱਕ ਕੁੜੀ ਹਰਿਆਣਾ ਜੁਡੀਸ਼ੀਅਲ ਸਰਵਿਸ ਪਾਸ ਕਰਕੇ ਬਣੀ ਜੱਜ
 


ਪਿੰਡ ਵਾਸੀਆਂ ਨੇ ਕਿਹਾ ਕਿ ਉਹ ਪਿੰਡ ਨੂੰ ਪੰਜਾਬ ਦਾ ਸਭ ਤੋਂ ਵਧੀਆ ਬਣਾਉਣ ਲਈ ਸਰਕਾਰ ਦੀ ਮੱਦਦ ਤੋਂ ਇਲਾਵਾ ਪਿੰਡ ਪੱਧਰ ਤੇ ਵੀ ਕੰਮ ਕਰਵਾਉਣ ਲਈ ਆਪਣਾ ਸਹਿਯੋਗ ਦੇਣਗੇ। ਉਨ੍ਹਾਂ ਨੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਪਿੰਡ ਦੇ ਸਰਪੰਚ ਬਣੇ ਨੋਜਵਾਨ ਤੋਂ ਸੇਧ ਲੈਕੇ ਸਮਾਜਿਕ ਬੁਰਾਈਆਂ ਛੱਡ ਕੇ ਪਿੰਡ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਜਾਵੇ ਤਾਂ ਜ਼ੋ ਪੰਜਾਬ ਦੇ ਨਾਲ ਨਾਲ ਪਿੰਡ ਦਾ ਨਾਂ ਵੀ ਪੰਜਾਬ ਪੱਧਰ ਤੇ ਇੱਕ ਪਹਿਚਾਣ ਬਣ ਸਕੇ। 


ਪਿੰਡ ਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਮੰਗ ਕੀਤੀ ਹੈ ਕਿ ਪਿੰਡ ਦੇ ਨੌਜਵਾਨਾਂ ਦੇ ਉਤਸ਼ਾਹ ਨੂੰ ਦੇਖਦਿਆਂ ਜਿਨ੍ਹਾਂ ਨੇ ਪਿੰਡ ਦੇ ਸਭ ਤੋਂ ਘੱਟ ਉਮਰ ਦੇ ਨੌਜਵਾਨ ਨੂੰ ਸਰਪੰਚ ਚੁਣ ਕੇ ਇੱਕ ਮਿਸਾਲ ਕਾਇਮ ਕੀਤੀ ਹੈ ਦੇ ਲਈ ਵਧ ਤੋਂ ਵਧ ਗ੍ਰਾਂਟ ਦਿਤੀ ਜਾਵੇ ਤਾਂ ਜੋ ਹਰਿਆਣਾ ਦੇ ਨਾਲ ਲੱਗਦੇ ਪਛੜੇ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਇਆ ਜਾਵੇ।


ਇਹ ਵੀ ਪੜ੍ਹੋ: Punjab Breaking Live Updates: CM ਭਗਵੰਤ ਮਾਨ ਅੱਜ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨਾਲ ਕਰਨਗੇ ਮੁਲਾਕਾਤ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ