Patiala Police arrests two gangsters of Bambiha group news: ਪੰਜਾਬ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪਟਿਆਲਾ ਪੁਲਿਸ ਵੱਲੋਂ ਬੰਬੀਹਾ ਗਰੁੱਪ ਦੇ ਦੋ ਗੈਂਗਸਟਰਾਂ ਨੂੰ ਪੰਜ ਪਿਸਟਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। 


COMMERCIAL BREAK
SCROLL TO CONTINUE READING

ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਥਾਣਾ ਸ਼ੰਭੂ ਇੰਸਪੈਕਟਰ ਕਿਰਪਾਲ ਸਿੰਘ ਦੀ ਟੀਮ ਵੱਲੋਂ ਅੰਬਾਲਾ ਤੋਂ ਆ ਰਹੇ ਤੇਜਿੰਦਰ ਸਿੰਘ ਉਰਫ ਗੁਲੂ ਵਾਸੀ ਅੱਬੂਵਾਲ ਲੁਧਿਆਣਾ ਨੂੰ ਤਿੰਨ ਪਿਸਟਲ 32 ਬੋਰ ਸਣੇ ਗ੍ਰਿਫਤਾਰ ਕੀਤਾ ਗਿਆ।


ਸ਼ੁਰੂਆਤੀ ਜਾਂਚ ਦੌਰਾਨ ਇੱਕ ਵੱਡਾ ਖੁਲਾਸਾ ਹੋਇਆ ਕਿ ਫਰੀਦਕੋਟ ਜੇਲ੍ਹ 'ਚ ਬੰਦ ਗੈਂਗਸਟਰ ਅਮਰੀਕ ਸਿੰਘ ਉਰਫ ਸ਼ੇਰੂ, ਜਿਸਦੇ ਸਬੰਧ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਨਾਲ ਵੀ ਹਨ, ਉਸਨੇ ਅਸਲਾ ਗੁਲੂ ਰਾਹੀਂ ਮੰਗਵਾਇਆ ਸੀ।


ਪੁਲਿਸ ਵੱਲੋਂ ਗੁਲੂ ਤੋਂ ਦੋ ਹੋਰ ਪਿਸਟਲ ਬਰਾਮਦ ਕੀਤੇ ਗਏ ਹਨ ਅਤੇ ਜੇਲ੍ਹ ਵਿੱਚ ਬੰਦ ਸ਼ੇਰੂ ਤੋਂ ਜੇਲ੍ਹ ਵਿਚ ਰੱਖੇ ਹੋਏ 2 ਮੋਬਾਈਲ ਬਰਾਮਦ ਕੀਤੇ ਹਨ। ਇਸਦੇ ਨਾਲ ਹੀ ਉਸਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈਕੇ ਗ੍ਰਿਫਤਾਰੀ ਪਾਈ ਗਈ ਹੈ।


ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੂੰ ਝਟਕਾ: HC ਨੇ ਇੰਡੋ-ਕੈਨੇਡੀਅਨ ਟਰਾਂਸਪੋਰਟ ਕੰਪਨੀ ਦੇ ਤਿੰਨ ਪਰਮਿਟ ਬਹਾਲ ਕਰਨ ਦੇ ਦਿੱਤੇ ਹੁਕਮ


ਪੁਲਿਸ ਦਾ ਕਹਿਣਾ ਹੈ ਕਿ ਅਮਰੀਕ ਸਿੰਘ ਉਰਫ ਸ਼ੇਰੂ ਦੇ ਖਿਲਾਫ 10 ਤੋਂ ਵੱਧ ਅਪਰਾਧਕ ਮਾਮਲੇ ਦਰਜ ਕੀਤੇ ਗਏ ਹਨ। ਦੱਸ ਦਈਏ ਕਿ ਸ਼ੇਰੂ 2017 ਤੋਂ ਜੇਲ੍ਹ ਵਿੱਚ ਬੰਦ ਹੈ ਤੇ ਇਥੋਂ ਹੀ ਗੈਂਗਸਟਰ ਸੁਖਪ੍ਰੀਤ ਬੁੱਢਾ ਵਰਗੇ ਗੈਂਗਸਟਰਾਂ ਨਾਲ ਸੰਪਰਕ ਕਰਦਾ ਹੈ।  


ਦੂਜੇ ਪਾਸੇ ਤੇਜਿੰਦਰ ਗੁਲ ਦੇ ਖਿਲਾਫ ਜਗਰਾਓਂ ਵਿਖੇ ਡਕੈਤੀ ਦਾ ਮਾਮਲਾ ਦਰਜ ਹੈ। ਵਿਦੇਸ਼ ਵਿੱਚ ਬੈਠੇ ਜੈਕਪਾਲ ਤੇ ਸੌਰਵ ਪਟਿਆਲ ਦੇ ਖਿਲਾਫ ਵੀ ਕਾਫੀ ਮਾਮਲੇ ਦਰਜ ਕੀਤੇ ਗਏ ਹਨ।


ਇਹ ਵੀ ਪੜ੍ਹੋ: Turkey-Syria earthquake news: ਤੁਰਕੀ ਤੇ ਸੀਰੀਆ 'ਚ ਮਰਨ ਵਾਲਿਆਂ ਦੀ ਗਿਣਤੀ 21,000 ਤੋਂ ਪਾਰ


(For more news apart from Patiala Police arresting two gangsters of Bambiha group, stay tuned to Zee PHH)