Amritsar News (ਭਰਤ ਸ਼ਰਮਾ):  ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਇੱਕ ਨਿੱਜੀ ਹਸਪਤਾਲ ਵਿੱਚ ਗੁਰਦੇ ਦੀ ਪੱਥਰੀ ਦਾ ਇਲਾਜ ਕਰਵਾਉਣ ਆਏ ਮਰੀਜ਼ ਦੀ ਇਲਾਜ ਦੌਰਾਨ ਮੌਤ ਹੋਣ ਉਤੇ ਪਰਿਵਾਰ ਭੜਕ ਗਿਆ। ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ਉਤੇ ਦੋਸ਼ ਲਗਾਏ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਪੱਥਰੀ ਦੇ ਇਲਾਜ ਲਈ ਤਿੰਨ-ਤਿੰਨ ਆਪ੍ਰੇਸ਼ਨ ਇਨ੍ਹਾਂ ਵੱਲੋਂ ਕੀਤੇ ਤੇ ਉਨ੍ਹਾਂ ਦੀ ਜਾਨ ਚਲੀ ਗਈ।


COMMERCIAL BREAK
SCROLL TO CONTINUE READING

ਉਨ੍ਹਾਂ ਨੇ ਹਸਪਤਾਲ ਉਪਰ ਕਾਰਵਾਈ ਕਰਵਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਦੀ ਬੇਟੀ ਪਿੰਕੀ ਨੇ ਦੱਸਿਆ ਕਿ ਮਜੀਠਾ ਰੋਡ ਸਥਿਤ ਇਸ ਹਸਪਤਾਲ ਵਿੱਚ ਉਹ ਆਪਣੇ ਪਿਤਾ ਦੇ ਪੱਥਰੀ ਦੇ ਇਲਾਜ ਲਈ ਪਹੁੰਚੇ ਸਨ ਪਰ ਤਿੰਨ-ਤਿੰਨ ਆਪ੍ਰੇਸ਼ਨ ਤੇ ਲੱਖਾਂ ਰੁਪਏ ਖ਼ਰਚਣ ਤੋਂ ਬਾਅਦ ਵੀ ਉਨ੍ਹਾਂ ਦੀ ਜਾਨ ਚਲੀ ਗਈ।


ਉਨ੍ਹਾਂ ਨੇ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਪੈਸੇ ਲੈ ਕੇ ਵੀ ਉਨ੍ਹਾਂ ਦੇ ਪਿਤਾ ਦਾ ਸਹੀ ਇਲਾਜ ਨਹੀਂ ਕਰਕੇ ਉਨ੍ਹਾਂ ਨੂੰ ਲੁਧਿਆਣਾ ਰੈਫਰ ਕਰਨ ਦੀ ਗੱਲ ਆਖੀ ਤੇ ਆਪਣੇ ਪੈਸੇ ਬਣਾਉਣ ਦੇ ਚੱਕਰ ਵਿੱਚ ਉਨ੍ਹਾਂ ਦੇ ਘਰ ਦਾ ਮੈਂਬਰ ਮਾਰ ਦਿੱਤਾ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਹਸਪਤਾਲ ਉਤੇ ਬਣਦੀ ਕਾਰਵਾਈ ਕੀਤੀ ਜਾਵੇ।


ਇਸ ਮੌਕੇ ਜਾਣਕਾਰੀ ਦਿੰਦਿਆ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ 'ਚ ਮਜੀਠਾ ਰੋਡ ਦੇ ਹਸਪਤਾਲ 'ਚ ਇਲਾਜ ਤੋਂ ਬਾਅਦ ਲੁਧਿਆਣਾ ਦੇ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ ਤੇ ਲੁਧਿਆਣੇ ਦੇ ਹਸਪਤਾਲ ਵਿੱਚ ਇਲਾਜ ਦੀ ਰਿਪੋਰਟ ਮੰਗਵਾ ਜਾਂਚ ਕੀਤੀ ਜਾਵੇਗੀ ਤੇ ਜੋ ਵੀ ਤਥ ਪੋਸਟਮਾਰਟਮ ਵਿੱਚ ਸਾਹਮਣੇ ਆਉਣਗੇ ਉਸ ਉਤੇ ਬਣਦੀ ਕਾਰਵਈ ਕੀਤੀ ਜਾਵੇਗੀ।


ਉਧਰ ਦੂਜੇ ਪਾਸੇ ਹਸਪਤਾਲ ਪ੍ਰਸ਼ਾਸਨ ਦਾ ਇਸ ਸੰਬਧੀ ਕਹਿਣਾ ਹੈ ਕਿ ਮਰੀਜ਼ ਦੀ ਉਮਰ ਜ਼ਿਆਦਾ ਹੋਣ ਅਤੇ ਸ਼ੂਗਰ, ਬੀਪੀ ਅਤੇ ਹੋਰ ਮੁਸ਼ਕਲਾਂ ਕਾਰਨ ਸਭ ਹੋਇਆ। ਮਰੀਜ਼ ਦੇ ਇਲਾਜ ਵਿੱਚ ਪੂਰੀ ਇਹਤਿਆਤ ਵਰਤੀ ਗਈ ਬਾਕੀ ਹਸਪਤਾਲ ਵਿੱਚ ਪਹਿਲਾ ਵੀ ਕਈ ਆਪ੍ਰੇਸ਼ਨ ਹੋਏ ਹਨ ਅਜਿਹੀ ਕੋਈ ਵੀ ਗੱਲ ਨਹੀਂ ਹੋਈ। ਉਹ ਹਰ ਪੱਖੋਂ ਮਰੀਜ਼ ਦੇ ਪਰਿਵਾਰਕ ਮੈਂਬਰਾਂ ਦੀ ਮਦਦ ਕਰਦੇ ਰਹੇ ਹਨ ਪਰ ਹੁਣ ਜੋ ਦੋਸ਼ ਲਗਾਏ ਜਾ ਰਹੇ ਹਨ ਬੇਬੁਨਿਆਦ ਹਨ।


ਇਹ ਵੀ ਪੜ੍ਹੋ : Faridkot Weather Update: ਫਰੀਦਕੋਟ 'ਚ ਮੌਸਮ ਦੀ ਪਹਿਲੀ ਹੀ ਧੁੰਦ ਨੇ ਦਿਖਾਇਆ ਆਪਣਾ ਰੰਗ, ਵਿਜੀਬੀਲਟੀ ਹੋਈ ਘੱਟ