One side love story: ਭਾਰਤ ’ਚ ਲੋਕ ਜ਼ਿਆਦਾ ਹੀ ਵਿਹਲੇ ਜਾਪਦੇ ਹਨ ਜਾਂ ਕਹਿ ਲਓ ਵਿਹਲਾ ਦਿਮਾਗ ਸ਼ੈਤਾਨ ਦਾ ਘਰ।


COMMERCIAL BREAK
SCROLL TO CONTINUE READING

ਅਜਿਹਾ ਹੀ ਮਾਮਲਾ ਯੂਪੀ ਦੇ ਕਾਨਪੁਰ ਤੋਂ ਸਾਹਮਣੇ ਆਇਆ ਹੈ, ਜਿਸ ’ਚ ਇੱਕ ਮਰੀਜ਼ ਨੂੰ ਮਹਿਲਾ ਡਾਕਟਰ ਨਾਲ ਪਿਆਰ ਹੋ ਗਿਆ। ਜਦੋਂ ਇਸ ਦਾ ਸ਼ੱਕ ਮਹਿਲਾ ਡਾਕਟਰ ਨੂੰ ਹੋਇਆ ਤਾਂ ਉਸਨੇ ਪਰੇਸ਼ਾਨ ਹੋਕੇ ਇਸ ਗੱਲ ਦਾ ਜ਼ਿਕਰ ਆਪਣੇ ਸੀਨੀਅਰ ਡਾਕਟਰ ਕੋਲ ਦੱਸਿਆ। 


 


ਇਸ ਦਿਲਚਸਪ ਕਿੱਸੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਕਾਨਪੁਰ ਦੇ ਪਿੰਡ ਜਾਜਮਾਊ ਦੇ ਰਹਿਣ ਵਾਲੇ ਤੌਹੀਦ ਨੂੰ 15 ਦਿਨ ਪਹਿਲਾਂ ਬੁਖ਼ਾਰ ਹੋ ਗਿਆ ਸੀ, ਇਸ ਲਈ ਉਹ ਓ. ਪੀ. ਡੀ. (OPD) ’ਚ ਦਵਾਈ ਲੈਣ ਪਹੁੰਚਿਆ। ਇਸ ਦੌਰਾਨ ਮੈਡੀਕਲ ਕਾਲਜ ਦੀ ਜੂਨੀਅਰ ਡਾਕਟਰ ਓ. ਪੀ. ਡੀ. ’ਚ ਮਰੀਜ਼ਾਂ ਦਾ ਇਲਾਜ ਕਰ ਰਹੀ ਸੀ। ਦਵਾਈ ਲੈਣ ਹਸਪਤਾਲ ਪਹੁੰਚੇ ਤੌਹੀਦ ਨੂੰ ਪਹਿਲੀ ਨਜ਼ਰ ’ਚ ਮਹਿਲਾ ਡਾਕਟਰ ਨਾਲ ਪਿਆਰ ਹੋ ਗਿਆ। 



ਇਸ ਤੋਂ ਬਾਅਦ ਤਾਂ ਆਏ ਦਿਨ ਵੱਖ-ਵੱਖ ਨਾਵਾਂ ਨਾਲ ਪਰਚੀ ਬਣਵਾ ਤੌਹੀਦ ਇਲਾਜ ਲਈ ਹਸਪਤਾਲ ’ਚ ਆਉਣ ਲੱਗਾ। ਇਸ ਗੱਲ ਦਾ ਸ਼ੱਕ ਜਦੋਂ ਮਹਿਲਾ ਡਾਕਟਰ ਨੂ ਹੋਇਆ ਤਾਂ ਉਸਨੇ ਸਟਾਫ਼ ਨੂੰ ਸਾਰੀ ਜਾਣਕਾਰੀ ਦਿੱਤੀ। ਇਸ ਸਭ ਦੇ ਵਿਚਾਲੇ ਜਦੋਂ ਦੁਬਾਰਾ ਫੇਰ ਤੌਹੀਦ ਬਹਾਨੇ ਨਾਲ ਓ. ਪੀ. ਡੀ. ਵਾਲੇ ਕਮਰੇ ’ਚ ਪਹੁੰਚਿਆ ਤਾਂ ਪਹਿਲਾਂ ਤੋਂ ਹੀ ਚੌਕਸ ਸਟਾਫ਼ ਨੇ ਉਸਨੂੰ ਫੜਕੇ ਪੁਲਿਸ ਹਵਾਲੇ ਕਰ ਦਿੱਤਾ। 



ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਏ. ਡੀ. ਸੀ. ਪੀ ਅਨੀਤਾ ਸਿੰਘ ਨੇ ਦੱਸਿਆ ਕਿ ਇੱਕ ਤੌਹੀਦ ਨਾਮ ਦਾ ਨੌਜਵਾਨ ਜੂਨੀਅਰ ਡਾਕਟਰ ਕੋਲ ਇਲਾਜ ਬਹਾਨੇ ਵੱਖ ਵੱਖ ਨਾਵਾਂ ਨਾਲ ਪਰਚੀ ਬਣਵਾ ਕੇ ਇਲਾਜ ਲਈ ਜਾਂਦਾ ਸੀ। ਜਿਸ ਤੋਂ ਬਾਅਦ ਜੂਨੀਅਰ ਮਹਿਲਾ ਡਾਕਟਰ ਦੀ ਸ਼ਿਕਾਇਤ ’ਤੇ ਥਾਣਾ ਸਦਰ ’ਚ ਕੇਸ ਦਰਜ ਕੀਤਾ ਗਿਆ ਸੀ। ਐਤਵਾਰ ਨੂੰ ਇਸ ਪੁਲਿਸ ਵਲੋਂ ਗ੍ਰਿਫ਼ਤਾਰ ਕਰਨ ਉਪਰੰਤ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੇ ਸੁਣਵਾਈ ਤੋਂ ਬਾਅਦ ਤੌਹੀਦ ਨੂੰ ਜੇਲ੍ਹ ਭੇਜ ਦਿੱਤਾ ਗਿਆ।