Mohali News: ਪੀਸੀਆਰ ਮੁਲਾਜ਼ਮ ਤੇ ਡੀਜੀਪੀ ਆਫਿਸ ਵਿੱਚ ਤਾਇਨਾਤ ਥਾਣੇਦਾਰ ਸਸਪੈਂਡ
Mohali News: ਦੇਰ ਰਾਤ ਚੰਡੀਗੜ੍ਹ ਤੇ ਮੋਹਾਲੀ ਦੀ ਸਰਹੱਦ ਦੇ ਸਾਹਮਣੇ ਵਾਈਪੀਐਸ ਚੌਕ ਦੇ ਜੁਗਨੂੰ ਅਹਾਤਾ ਉਤੇ ਦੇਰ ਰਾਤ ਇੱਕ ਸਖ਼ਸ਼ ਸ਼ਰਾਬ ਪੀਣ ਲਈ ਪੁੱਜਿਆ।
Mohali News (ਮਨੀਸ਼ ਸ਼ੰਕਰ): ਦੇਰ ਰਾਤ ਚੰਡੀਗੜ੍ਹ ਤੇ ਮੋਹਾਲੀ ਦੀ ਸਰਹੱਦ ਦੇ ਸਾਹਮਣੇ ਵਾਈਪੀਐਸ ਚੌਕ ਦੇ ਜੁਗਨੂੰ ਅਹਾਤਾ ਉਤੇ ਦੇਰ ਰਾਤ ਇੱਕ ਸਖ਼ਸ਼ ਸ਼ਰਾਬ ਪੀਣ ਲਈ ਪੁੱਜਿਆ। ਇਸ ਸਖ਼ਸ਼ ਨੇ ਖੁਦ ਨੂੰ ਪੰਜਾਬ ਹੈੱਡ ਕੁਆਰਟਰ ਵਿੱਚ ਤਾਇਨਾਤ ਦੱਸਿਆ ਅਤੇ ਉਸ ਵਿਅਕਤੀ ਕੋਲ ਚੰਡੀਗੜ੍ਹ ਦੀ ਸ਼ਰਾਬ ਖ਼ਰੀਦੀ ਹੋਈ ਸੀ। ਪੁਲਿਸ ਨੇ ਉਥੇ ਬੈਠ ਕੇ ਸ਼ਰਾਬ ਪੀਣ ਬਾਰੇ ਪੁੱਛਿਆ।
ਅਹਾਤਾ ਮਾਲਕ ਨੇ ਪੁਲਿਸ ਮੁਲਾਜ਼ਮ ਨੂੰ ਇਸ ਦੀ ਇਜ਼ਾਜਤ ਦੇ ਦਿੱਤੀ। ਜਾਣ ਤੋਂ ਪਹਿਲਾਂ ਉਸ ਨੇ ਕਿਹਾ ਕਿ ਜੁਗਨੂੰ ਅਹਾਤੇ ਖਿਲਾਫ਼ ਪਹਿਲਾ ਵੀ ਸ਼ਿਕਾਇਤ ਆ ਚੁੱਕੀ ਹੈ। ਇਸ ਪੂਰੇ ਮਾਮਲੇ ਉਤੇ ਅਹਾਤਾ ਮਾਲਕ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਕਾਫੀ ਬਹਿਸ ਹੋਈ।
ਬਹਿਸ ਇੰਨੀ ਜ਼ਿਆਦਾ ਵਧ ਗਈ ਕਿ ਪੂਰਾ ਮਾਮਲਾ ਥਾਣੇ ਤੱਕ ਪੁੱਜ ਗਿਆ। ਅਹਾਤਾ ਮਾਲਕ ਵੱਲੋਂ ਪੁਲਿਸ ਮੁਲਾਜ਼ਮ ਖਿਲਾਫ਼ ਸ਼ਿਕਾਇਤ ਦਿੱਤੀ ਗਈ ਹੈ। ਪੁਲਿਸ ਮੁਲਾਜ਼ਮ ਦਾ ਮੈਡੀਕਲ ਕਰਵਾਇਆ ਗਿਆ। ਉਸ ਨੇ ਭਾਰੀ ਮਾਤਰਾ ਵਿੱਚ ਸ਼ਰਾਬ ਪੀਤੀ ਹੋਈ ਸੀ। ਉਸ ਤੋਂ ਬਾਅਦ ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ।
ਇਹ ਵੀ ਪੜ੍ਹੋ : Faridkot News: ਚਿੰਤਪੁਰਨੀ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਵੱਲੋਂ ਆਪਣੇ ਮਾਪਿਆਂ ਸਮੇਤ ਬਾਬਾ ਫ਼ਰੀਦ ਯੂਨੀਵਰਸਿਟੀ ਦਾ ਕੀਤਾ ਘਿਰਾਓ
ਪੀਸੀਆਰ ਮੁਲਾਜ਼ਮ ਅਤੇ ਜੋ ਵਿਅਕਤੀ ਆਪਣੇ-ਆਪ ਨੂੰ ਦੱਸ ਰਿਹਾ ਸੀ ਕਿ ਉਹ ਡੀਜੀਪੀ ਆਫਿਸ ਵਿੱਚ ਤਾਇਨਾਤ ਹੈ, ਜਿਸ ਦੀ ਪਛਾਣ ਕਿਸ਼ੋਰ ਦੇ ਰੂਪ ਵਿਚ ਹੋਈ ਸੀ। ਉਸ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੂਜੇ ਮੁਲਾਜ਼ਮ ਜੋ ਕਿ ਪੀਸੀਆਰ ਵਿੱਚ ਤਾਇਨਾਤ ਹੈ, ਜਿਸ ਦਾ ਨਾਮ ਰਾਕੇਸ਼ ਕੁਮਾਰ ਉਸ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : Neetu Shatran Wala PICS: ਗੰਦੇ ਪਾਣੀ 'ਚ ਨੋਟਾਂ ਦਾ ਹਾਰ ਪਾ ਕੇ ਜਾ ਬੈਠਿਆ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ, ਵੇਖੋ ਫੋਟੋਆਂ