ਪਰਲ ਗਰੁੱਪ ਦੇ ਘੁਟਾਲਿਆਂ ਦੀ ਜਾਂਚ ਕਰਵਾ ਰਹੇ ਸੀ. ਐਮ. ਮਾਨ, ਪੰਜਾਬ ਵਿਚ 10 ਲੱਖ ਲੋਕਾਂ ਨਾਲ ਹੋਈ ਠੱਗੀ
60 ਹਜ਼ਾਰ ਕਰੋੜ ਦੇ ਮਸ਼ਹੂਰ ਪਰਲ ਘੁਟਾਲੇ `ਚ ਸੀਬੀਆਈ ਨੇ ਹੁਣ ਤੱਕ 11 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪਰਲ ਚਿੱਟ ਫੰਡ ਕੰਪਨੀ `ਤੇ ਮੁਨਾਫ਼ੇ ਦੀਆਂ ਸਕੀਮਾਂ ਦੇ ਬਹਾਨੇ ਦੇਸ਼ ਭਰ ਦੇ ਪੰਜ ਕਰੋੜ ਨਿਵੇਸ਼ਕਾਂ ਨੂੰ ਧੋਖਾ ਦੇਣ ਦਾ ਦੋਸ਼ ਹੈ। ਇਸ ਕੰਪਨੀ ਦੇ ਮਾਲਕਾਂ ਨੇ ਇਸ ਪੈਸੇ ਨਾਲ ਵਿਦੇਸ਼ਾਂ ਵਿਚ ਕਈ ਜਾਇਦਾਦਾਂ ਖਰੀਦੀਆਂ, ਜਿਨ੍ਹਾਂ ਵਿੱਚ ਹੋਟਲ ਵੀ ਸ਼ਾਮਲ ਹਨ।
ਚੰਡੀਗੜ: ਦੇਸ਼ ਦੇ ਮਸ਼ਹੂਰ ਪਰਲ ਚਿੱਟ ਫੰਡ ਘੁਟਾਲੇ ਦੀ ਉੱਚ ਪੱਧਰੀ ਜਾਂਚ ਹੋਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਕਿ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਲੁੱਟ ਕੇ ਅਰਬਾਂ ਦੀ ਚੱਲ ਅਤੇ ਅਚੱਲ ਜਾਇਦਾਦ ਬਣਾਉਣ ਵਾਲੀ ਚਿੱਟ ਫੰਡ ਕੰਪਨੀ ਪਰਲ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਵੇਰਵੇ ਜਲਦੀ ਹੀ ਜਨਤਕ ਕੀਤੇ ਜਾਣਗੇ।
ਘੁਟਾਲੇ ਵਿਚ ਸੀ. ਬੀ. ਆਈ. ਨੇ 11 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ
60 ਹਜ਼ਾਰ ਕਰੋੜ ਦੇ ਮਸ਼ਹੂਰ ਪਰਲ ਘੁਟਾਲੇ 'ਚ ਸੀਬੀਆਈ ਨੇ ਹੁਣ ਤੱਕ 11 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪਰਲ ਚਿੱਟ ਫੰਡ ਕੰਪਨੀ 'ਤੇ ਮੁਨਾਫ਼ੇ ਦੀਆਂ ਸਕੀਮਾਂ ਦੇ ਬਹਾਨੇ ਦੇਸ਼ ਭਰ ਦੇ ਪੰਜ ਕਰੋੜ ਨਿਵੇਸ਼ਕਾਂ ਨੂੰ ਧੋਖਾ ਦੇਣ ਦਾ ਦੋਸ਼ ਹੈ। ਇਸ ਕੰਪਨੀ ਦੇ ਮਾਲਕਾਂ ਨੇ ਇਸ ਪੈਸੇ ਨਾਲ ਵਿਦੇਸ਼ਾਂ ਵਿਚ ਕਈ ਜਾਇਦਾਦਾਂ ਖਰੀਦੀਆਂ, ਜਿਨ੍ਹਾਂ ਵਿੱਚ ਹੋਟਲ ਵੀ ਸ਼ਾਮਲ ਹਨ। ਸੀਬੀਆਈ ਨੇ ਇਹ ਸਾਰੀਆਂ ਗ੍ਰਿਫ਼ਤਾਰੀਆਂ ਦਿੱਲੀ, ਚੰਡੀਗੜ, ਕੋਲਕਾਤਾ, ਭੁਵਨੇਸ਼ਵਰ ਅਤੇ ਕੁਝ ਹੋਰ ਰਾਜਾਂ ਤੋਂ ਕੀਤੀਆਂ ਹਨ।
5 ਕਰੋੜ ਨਿਵੇਸ਼ਕਾਂ ਦਾ ਪੈਸਾ ਠੱਗਿਆ
ਸੀ. ਬੀ. ਆਈ. ਨੇ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤਹਿਤ ਪਰਲ ਗਰੁੱਪ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪਰਲ ਗਰੁੱਪ ਨੇ ਪੰਜ ਕਰੋੜ ਨਿਵੇਸ਼ਕਾਂ ਤੋਂ 60,000 ਕਰੋੜ ਰੁਪਏ ਇਕੱਠੇ ਕੀਤੇ ਅਤੇ ਬਿਨਾਂ ਇਜਾਜ਼ਤ ਦੇਸ਼ ਭਰ ਵਿਚ ਵੱਖ-ਵੱਖ ਨਿਵੇਸ਼ ਸਕੀਮਾਂ ਚਲਾ ਕੇ ਨਿਵੇਸ਼ਕਾਂ ਨਾਲ ਧੋਖਾ ਕੀਤਾ। ਜਾਂਚ ਤੋਂ ਬਾਅਦ, ਸੀ. ਬੀ. ਆਈ. ਨੇ ਮੈਸਰਜ਼ ਪੀ. ਜੀ. ਐਫ. ਲਿਮਟਿਡ, ਮੈਸਰਜ਼ ਪੀ. ਏ. ਸੀ. ਐਲ. ਲਿਮਟਿਡ, ਨਿਰਮਲ ਸਿੰਘ ਭੰਗੂ ਅਤੇ ਪਰਲ ਗਰੁੱਪ ਦੇ ਹੋਰ ਡਾਇਰੈਕਟਰਾਂ ਵਿਰੁੱਧ ਕੇਸ ਦਰਜ ਕੀਤਾ ਹੈ। ਜਾਂਚ ਦੌਰਾਨ ਨਿਰਮਲ ਸਿੰਘ ਭੰਗੂ, ਸੁਖਦੇਵ ਸਿੰਘ, ਸੁਬਰਤ ਭੱਟਾਚਾਰੀਆ, ਗੁਰਮੀਤ ਸਿੰਘ ਨੂੰ 8 ਜਨਵਰੀ 2016 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਖਿਲਾਫ 7 ਅਪ੍ਰੈਲ 2016 ਨੂੰ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਇਸ ਮਾਮਲੇ ਵਿਚ ਹੁਣ ਤੱਕ ਵੱਖ-ਵੱਖ ਰਾਜਾਂ ਤੋਂ ਵੱਖ-ਵੱਖ ਗਰੁੱਪਾਂ ਨਾਲ ਸਬੰਧਤ ਮੁਲਜ਼ਮਾਂ ਅਤੇ ਕੁਝ ਵਪਾਰੀਆਂ ਸਮੇਤ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਮੈਂਬਰ ਪਾਰਲੀਮੈਂਟ ਹੁੰਦਿਆਂ ਸੀ. ਐਮ. ਨੇ ਚੁੱਕੀ ਸੀ ਆਵਾਜ਼
ਭਗਵੰਤ ਮਾਨ ਇਸ ਤੋਂ ਪਹਿਲਾਂ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਨ। ਇਸ ਦੌਰਾਨ ਉਨ੍ਹਾਂ ਨੇ ਸੰਸਦ 'ਚ ਪਰਲ ਗਰੁੱਪ ਦੀ ਧੋਖਾਧੜੀ ਦਾ ਮੁੱਦਾ ਉਠਾਇਆ। ਹੁਣ ਧੋਖਾਧੜੀ ਦੇ ਸ਼ਿਕਾਰ ਲੋਕਾਂ ਨੂੰ ਉਮੀਦ ਹੈ ਕਿ ਸੀ. ਐਮ. ਬਣਨ ਤੋਂ ਬਾਅਦ ਭਗਵੰਤ ਮਾਨ ਉਨ੍ਹਾਂ ਦੇ ਪੈਸੇ ਵਾਪਿਸ ਕਰਵਾ ਲੈਣਗੇ।
WATCH LIVE TV