Punjab School News: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਤੈਅਸ਼ੁਦਾ ਸਮਰੱਥਾ ਤੋਂ ਵੱਧ ਦਾਖ਼ਲੇ ਦੇਣ ਵਾਲੇ ਸਕੂਲਾਂ 'ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਅਸਲ ਵਿੱਚ ਜਿਹੜੇ ਸਕੂਲਾਂ ਨੇ ਜ਼ਿਲ੍ਹਾ ਸੰਸਥਾਵਾਂ ਵੱਲੋਂ ਸੈਕਸ਼ਨ ਵਿੱਚ ਗਿਣਤੀ ਤੋਂ ਵੱਧ ਵਿਦਿਆਰਥੀ ਦਾਖ਼ਲ ਕਰਵਾਏ ਹਨ, ਉਨ੍ਹਾਂ ਨੂੰ 10 ਵਿਦਿਆਰਥੀਆਂ ਤੱਕ ਪ੍ਰਤੀ ਵਿਦਿਆਰਥੀ 1000 ਰੁਪਏ ਜੁਰਮਾਨਾ ਭਰਨਾ ਪਵੇਗਾ।


COMMERCIAL BREAK
SCROLL TO CONTINUE READING

ਜਿਨ੍ਹਾਂ ਸਕੂਲਾਂ ਵਿੱਚ ਵਿਦਿਆਰਥੀ 10 ਤੋਂ ਵੱਧ ਹਨ, ਉਨ੍ਹਾਂ ਵਿੱਚ ਕੇਸ ਆਨਲਾਈਨ ਪੋਰਟਲ ਰਾਹੀਂ ਅਪਲਾਈ ਕੀਤਾ ਜਾਵੇਗਾ, ਜੋ ਕਿ 25 ਅਕਤੂਬਰ ਤੋਂ 27 ਅਕਤੂਬਰ ਤੱਕ ਹੋਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਮੈਨੇਜਮੈਂਟ ਨੇ ਮਾਨਤਾ ਪ੍ਰਾਪਤ ਨਿੱਜੀ ਸਕੂਲਾਂ ਨੂੰ ਅਕਾਦਮਿਕ ਸਾਲ 2023-24 ਲਈ ਪ੍ਰਤੀ ਸੈਕਸ਼ਨ ਤੈਅਸ਼ੁਦਾ ਸਮਰੱਥਾ ਤੋਂ ਵੱਧ ਦਾਖ਼ਲੇ ਕਰਨ ਕਰਕੇ ਜੁਰਮਾਨਾ ਸੁਣਾਇਆ ਹੈ।


ਅਣਗਹਿਲੀ ਦਾ ਮਾਮਲਾ ਜ਼ਿਆਦਾਤਰ ਦਸਵੀਂ ਤੇ ਬਾਰ੍ਹਵੀਂ ਜਮਾਤ ਵਿੱਚ ਹੀ ਦੇਖਣ ਨੂੰ ਮਿਲਿਆ ਹੈ। ਆਲਾ-ਮਿਆਰੀ ਸੂਤਰਾਂ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਸੂਬੇ ਵਿੱਚ 88 ਅਜਿਹੇ ਸਕੂਲ ਹਨ ਜਿਨ੍ਹਾਂ ਵਿੱਚ ਪ੍ਰਵਾਨਿਤ ਸਮੱਰਥਾ ਤੋਂ ਵੱਧ ਵਿਦਿਆਰਥੀ ਦਾਖ਼ਲ ਕੀਤੇ ਗਏ ਹਨ।


ਇਸ ਬਾਰੇ ਬੋਰਡ ਦੇ ਸਹਾਇਕ ਸਕੱਤਰ ਐਫੀਲੀਏਸ਼ਨ ਨੇ ਵੱਧ ਵਿਦਿਆਰਥੀਆਂ ਦਾ ਵੱਖਰਾ ਸੈਕਸ਼ਨ ਬਣਾ ਕੇ ਅਲੱਗ ਤੋਂ 50 ਹਜ਼ਾਰ ਰੁਪਏ ਸੈਕਸ਼ਨ ਤੇ ਪ੍ਰਤੀ ਵਿਦਿਆਰਥੀ 1000 ਰੁਪਏ ਜੁਰਮਾਨਾ ਭਰਨ ਦੇ ਹੁਕਮ ਜਾਰੀ ਕੀਤੇ ਹਨ। ਬੋਰਡ ਦੇ ਇਸ ਫ਼ੈਸਲੇ ਤੋਂ ਬਾਅਦ ਨਿੱਜੀ ਸਕੂਲਾਂ ਵਿੱਚ ਵੱਡੇ ਰੋਸ ਦੀ ਲਹਿਰ ਪੈਦਾ ਹੋ ਗਈ ਹੈ।


ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਪ੍ਰਤੀ ਸੈਕਸ਼ਨ ਸਮਰੱਥਾ ਵਾਲੀ ਚਿੱਠੀ ਜਾਰੀ ਹੋਣ ਤੋਂ ਪਹਿਲਾਂ ਸਾਰੇ ਸਕੂਲਾਂ ਨੇ ਦਾਖ਼ਲਾ ਪ੍ਰਕਿਰਿਆ ਪੂਰੀ ਕਰ ਲਈ ਸੀ। ਵੇਰਵਿਆਂ ਮੁਤਾਬਕ ਪ੍ਰਤੀ ਸਕੂਲ ਵਿੱਚ 10ਵੀਂ ਜਮਾਤ ਲਈ ਇੱਕ ਸੈਕਸ਼ਨ ਵਿੱਚ 50 ਵਿਦਿਆਰਥੀਆਂ ਦਾ ਦਾਖ਼ਲਾ ਕੀਤਾ ਜਾ ਸਕਦਾ ਹੈ।


ਇਹ ਵੀ ਪੜ੍ਹੋ : Punjab News: ਖੁੱਲ੍ਹੀ ਬਹਿਸ 'ਚ ਹਰ ਪਾਰਟੀ ਨੂੰ ਆਪਣਾ ਪੱਖ ਰੱਖਣ ਲਈ ਮਿਲਣਗੇ 30 ਮਿੰਟ; ਸੀਐਮ ਨੇ ਕੀਤਾ ਖ਼ੁਲਾਸਾ


5 ਤੋਂ 10 ਵਿਦਿਆਰਥੀ ਵੱਧ ਦਾਖ਼ਲ ਕਰਨ ਦੀ ਮਨਜ਼ੂਰੀ ਹੁੰਦੀ ਹੈ। ਰਿਆਇਤ ਦਾ ਇਹ ਨਿਯਮ 12ਵੀਂ ਲਈ ਉਹੀ ਹੈ। ਇਸ ਜਮਾਤ ਵਿੱਚ ਕਾਮਰਸ, ਸਾਇੰਸ ਵਿੱਚ 50-50 ਜਦੋਂ ਕਿ ਹਿਊਮੈਨਿਟੀਜ਼ ਵਿੱਚ 60 ਵਿਦਿਆਰਥੀ ਦਾਖ਼ਲ ਕਰਨ ਦੇ ਨਿਯਮ ਹਨ।


ਇਹ ਵੀ ਪੜ੍ਹੋ : Punjab Weather News: ਰਾਤ ਨੂੰ ਦਸੰਬਰ ਵਰਗੀ ਠੰਢ, ਡਿੱਗਿਆ ਤਾਪਮਾਨ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ