Samrala News(ਵਰੁਣ ਕੌਸ਼ਲ): ਸਮਰਾਲਾ ਦੇ ਨਜ਼ਦੀਕੀ ਪਿੰਡ ਮੁਸ਼ਕਾਬਾਦ ਵਿੱਚ ਲੱਗ ਰਹੀ ਬਾਇਓਗੈਸ ਫੈਕਟਰੀ ਦੇ ਵਿਰੋਧ ਵਿਚ ਲੁਧਿਆਣਾ-ਚੰਡੀਗੜ੍ਹ ਹਾਈਵੇ ’ਤੇ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠੇ ਕਰੀਬ 12 ਪਿੰਡਾਂ ਤੋਂ ਵੀ ਵੱਧ ਲੋਕਾਂ ਦੇ ਧਰਨੇ ਵਿੱਚ ਤੜਕ ਸਾਰ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੀ ਸ਼ਮੂਲੀਅਤ ਕਰਨ ਪੁੱਜੇ।


COMMERCIAL BREAK
SCROLL TO CONTINUE READING

ਉਨ੍ਹਾਂ ਨੇ ਕਿਹਾ ਕਿ ਇਹ ਮੇਰਾ ਆਪਣਾ ਪਿੰਡ ਹੈ ਤੇ ਮੇਰਾ ਹਲਕਾ ਹੈ। ਮੈਂ ਖੁਦ ਲੰਬੇ ਸਮੇਂ ਤੋਂ ਇਨ੍ਹਾਂ ਦੇ ਨਾਲ ਖੜ੍ਹਾ ਹਾਂ। ਦੂਜੇ ਪਾਸੇ ਪਿੰਡ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦੇ ਵਿਧਾਇਕ ਉਨ੍ਹਾਂ ਨਾਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।


ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਇਸ ਫੈਕਟਰੀ ਨੂੰ ਬੰਦ ਕਰਵਾਉਣ ਤਾਂ ਜੋ ਪਿੰਡ ਵਾਸੀ ਬਿਮਾਰੀਆਂ ਤੋਂ ਬਚ ਸਕਣ।


ਇਹ ਵੀ ਪੜ੍ਹੋ : Guava Compensation Scam: ਏਆਈਜੀ ਵਿਜੀਲੈਂਸ ਦੀ ਅਗਵਾਈ ਵਿੱਚ ਟੀਮ ਕਰੇਗੀ ਅਮਰੂਦ ਬਾਗ ਘਪਲੇ ਦੀ ਜਾਂਚ


ਪਿੰਡ ਵਾਲਿਆਂ ਨੇ ਦੱਸਿਆ ਕਿ ਉਹ ਪੱਕਾ ਮੋਰਚਾ ਸੜਕ ਉਤੇ ਲਗਾ ਚੁੱਕੇ ਹਨ ਜਦ ਤੱਕ ਉਨ੍ਹਾਂ ਦੀ ਇਹ ਮੰਗ ਪੂਰੀ ਨਹੀਂ ਹੁੰਦੀ ਉਦੋਂ ਤੱਕ ਉਹ ਸੜਕ ਉਤੇ ਇਸੇ ਤਰ੍ਹਾਂ ਦਿਨ ਰਾਤ ਬੈਠੇ ਰਹਿਣਗੇ ਅਤੇ ਉਨ੍ਹਾਂ ਨੇ ਲੰਗਰ ਅਤੇ ਸੌਣ ਦਾ ਇੰਤਜ਼ਾਮ ਵੀ ਸੜਕ ਉਤੇ ਹੀ ਕੀਤਾ ਹੋਇਆ ਹੈ।


ਇਹ ਵੀ ਪੜ੍ਹੋ : Chandigarh News: ਟੂਰਿਸਟ ਵੀਜ਼ੇ 'ਤੇ ਆਈ ਅਫ਼ਰੀਕੀ ਮੂਲ ਦੀ ਔਰਤ ਹੈਰੋਇਨ ਸਮੇਤ ਗ੍ਰਿਫ਼ਤਾਰ