Fazilka News: ਬਿਜਲੀ ਕੱਟ ਕਾਰਨ ਲੋਕ ਪਰੇਸ਼ਾਨ; ਸਕੂਲਾਂ `ਚ ਬੱਚਿਆਂ ਨੂੰ ਸਮੇਂ ਤੋਂ ਪਹਿਲਾ ਕੀਤੀ ਛੁੱਟੀ
Fazilka News: ਅੱਤ ਦੀ ਗਰਮੀ ਵਿਚਾਲੇ ਬਿਜਲੀ ਦੇ ਲੰਮੇ-ਲੰਮੇ ਕੱਟਾਂ ਕਾਰਨ ਲੋਕ ਕਾਫੀ ਪਰੇਸ਼ਾਨ ਹਨ।
Fazilka News (ਸੁਨੀਲ ਨਾਗਪਾਲ): ਫਾਜ਼ਿਲਕਾ ਵਿੱਚ ਬਿਜਲੀ ਦੇ ਲੰਮੇ-ਲੰਮੇ ਕੱਟ ਲਗਾਏ ਜਾ ਰਹੇ ਹਨ। ਇੱਕ ਪਾਸਾ ਤਾਪਮਾਨ ਵਧਣ ਕਾਰਨ ਗਰਮੀ ਵਧ ਰਹੀ ਹੈ ਤੇ ਦੂਜੇ ਪਾਸੇ ਕੱਟ ਲੱਗਣ ਕਾਰਨ ਲੋਕ ਕਾਫੀ ਪਰੇਸ਼ਾਨ ਹਨ।
ਗਰਮੀ ਕਾਰਨ ਲੋਕ ਬਿਮਾਰ ਹੋ ਰਹੇ ਹਨ ਅਤੇ ਦੂਜੇ ਪਾਸੇ ਜਿਥੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ ਉਥੇ ਹੀ ਸਕੂਲਾਂ ਵਿੱਚ ਵੀ ਬਿਜਲੀ ਨਾ ਹੋਣ ਕਾਰਨ ਸਮੇਂ ਤੋਂ ਪਹਿਲਾਂ ਬੱਚਿਆਂ ਨੂੰ ਛੁੱਟੀ ਕੀਤੀ ਜਾ ਰਹੀ ਹੈ। ਅੱਜ ਵੀ ਫਾਜ਼ਿਲਕਾ ਵਿੱਚ ਕਰੀਬ 8 ਘੰਟੇ ਦਾ ਬਿਜਲੀ ਕੱਟ ਲਗਾਇਆ ਗਿਆ ਹੈ।
ਚੌਕ ਘੰਟਾਘਰ ਦੇ ਨੇੜੇ ਕਰਿਆਨਾ ਸਟੋਰ ਦੀ ਦੁਕਾਨ ਚਲਾਉਣ ਵਾਲੇ ਦੀਪਕ ਕੁਮਾਰ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਫਾਜ਼ਿਲਕਾ ਵਿੱਚ ਲੰਮੇ-ਲੰਮੇ ਬਿਜਲੀ ਕੱਟ ਲਗਾਏ ਜਾ ਰਹੇ ਹਨ। ਉਥੇ ਗਰਮੀ ਦਾ ਪਾਰਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਬਿਨਾਂ ਬਿਜਲੀ ਦਾ ਜਿਥੇ ਕਾਰੋਬਾਰ ਉਨ੍ਹਾਂ ਦਾ ਠੱਪ ਹੋ ਗਿਆ ਹੈ। ਉਥੇ ਅੱਤ ਦੀ ਗਰਮੀ ਕਾਰਨ ਸਿਹਤ ਵਿਗੜ ਰਹੀ ਹੈ। ਉਥੇ ਹੀ ਉਨ੍ਹਾਂ ਨੇ ਬਿਜਲੀ ਵਿਭਾਗ ਦੀ ਕਾਰਗੁਜ਼ਰਾੀ ਉਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਚਾਰ ਘੰਟੇ ਦਾ ਬਿਜਲੀ ਕੱਟ ਬੋਲ ਕੇ 6 ਘੰਟੇ ਬਿਜਲੀ ਕੱਟੀ ਜਾ ਰਹੀ ਹੈ। ਅੱਜ ਵੀ 8 ਘੰਟੇ ਦਾ ਕੱਟ ਲਗਾਇਆ ਗਿਆ ਹੈ।
ਉਧਰ ਬਾਜ਼ਾਰ ਤੋਂ ਖ਼ਰੀਦਦਾਰੀ ਕਰਨ ਲਈ ਪਿੰਡ ਮੁਹਾਰ ਖੀਵਾ ਤੋਂ ਪਹੁੰਚੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਸਰਕਾਰੀ ਫ੍ਰੀ ਬਿਜਲੀ ਦੇਣ ਦਾ ਦਾਅਵਾ ਕਰ ਰਹੀ ਹੈ ਪਰ ਜਦ ਬਿਜਲੀ ਹੀ ਨਹੀਂ ਮਿਲ ਰਹੀ ਤਾਂ ਫ੍ਰੀ ਬਿਜਲੀ ਦਾ ਕੀ ਫਾਇਦਾ। ਉਨ੍ਹਾਂ ਨੇ ਕਿਹਾ ਕਿ ਲਗਾਤਾਰ ਲੱਗ ਰਹੇ ਬਿਜਲੀ ਕੱਟ ਤੋਂ ਆਮ ਲੋਕਾਂ ਦਾ ਜਨਜੀਵਨ ਜਮ ਕੇ ਪ੍ਰਭਾਵਿਤ ਹੋ ਰਿਹਾ ਹੈ।
ਇਹ ਵੀ ਪੜ੍ਹੋ : Sawan First Somwar 2024: ਅੱਜ ਤੋਂ ਸ਼ੁਰੂ ਸਾਉਣ ਦਾ ਮਹੀਨਾ, ਆਖਿਰ ਭੋਲੇਨਾਥ ਨੂੰ ਕਿਉਂ ਪਸੰਦ ਹੈ ਸਾਵਣ ਦਾ ਮਹੀਨਾ, ਜਾਣੋ ਮਹੱਤਵ
ਉਧਰ ਬਿਜਲੀ ਵਿਭਾਗ ਦੇ ਐਕਸੀਅਨ ਰਾਜੇਂਦਰ ਕੁਮਾਰ ਨੇ ਦੱਸਿਆ ਕਿ ਕੋਈ ਵੀ ਬਿਜਲੀ ਕੱਟ ਨਹੀਂ ਲਗਾਇਆ ਜਾ ਰਿਹਾ ਹੈ। ਤਕਨੀਕੀ ਕਮੀ ਆਉਣ ਕਾਰਨ ਉਨ੍ਹਾਂ ਨੂੰ ਦਰੁਸਤ ਕਰਨ ਵਿੱਚ ਸਮਾਂ ਲੱਗ ਰਿਹਾ ਹੈ। ਅੱਜ ਲਗਾਏ ਗਏ 8 ਘੰਟੇ ਬਿਜਲੀ ਕੱਟ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਲਾਧੂਕਾ ਵਿੱਚ 66 ਕੇਵੀ ਵਿੱਚ ਹਾਟ ਪੁਆਇੰਟ ਦੂਰ ਕਰਨ ਲਈ ਐਮਰਜੈਂਸੀ ਸ਼ਟਡਾਊਨ ਕਰਕੇ ਫਾਜ਼ਿਲਕਾ ਅਤੇ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਕੀਤੀ ਗਈ ਹੈ।