Petrol Pump Strike: ਪੰਜਾਬ ਦੇ ਇਸ ਸ਼ਹਿਰ `ਚ ਹਰ ਐਤਵਾਰ ਨੂੰ ਬੰਦ ਰਹਿਣਗੇ ਪੈਟਰੋਲ ਪੰਪ
Petrol Pump Strike: ਪੈਟਰੋਲੀਅਮ ਡੀਲਰ ਐਸੋਸੀਏਸ਼ਨ ਵੱਲੋਂ ਕਮਿਸ਼ਨ ਨਾ ਵਧਾਏ ਜਾਣ ਅਤੇ ਪੁਰਾਣਾ ਪਿਆ ਬਕਾਇਆ ਨਾ ਮਿਲਣ ਅਤੇ ਰੋਸ ਵਜੋਂ 18 ਅਗਸਤ ਤੋਂ ਹਰ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖੇ ਜਾਣਗੇ।
Petrol Pump Strike(ਤਰਸੇਮ ਲਾਲ ਭਾਰਦਵਾਜ): ਲੁਧਿਆਣਾ ਵਿਚ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਨੇ ਫ਼ੈਸਲਾ ਕੀਤਾ ਹੈ ਕਿ ਹੁਣ ਹਰ ਐਤਵਾਰ ਨੂੰ ਪੈਟਰੋਲ ਪੰਪ ਬੰਦ ਰੱਖੇ ਜਾਣਗੇ। ਇਹ ਫ਼ੈਸਲਾ 18 ਅਗਸਤ ਤੋਂ ਲਾਗੂ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਤੇਲ ਕਾਰੋਬਾਰੀਆਂ ਨੇ ਮੰਗਾਂ ਨਾ ਮੰਨੇ ਜਾਣ 'ਤੇ ਪੱਕੇ ਤੌਰ 'ਤੇ ਹੜਤਾਲ ਕਰਨ ਦੀ ਵੀ ਚੇਤਾਵਨੀ ਦਿੱਤੀ ਹੈ। ਜ਼ਿਲ੍ਹਾ ਪੱਧਰੀ ਮੀਟਿੰਗ ਵਿਚ ਸਾਰਿਆਂ ਨੇ ਫ਼ੈਸਲਾ ਲਿਆ ਹੈ ਕਿ ਆਪਣੇ ਖਰਚਿਆਂ ਨੂੰ ਘੱਟ ਕਰਨ ਲਈ ਹਰ ਐਤਵਾਰ ਪੈਟਰੋਲ ਪੰਪ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਕੇਂਦਰ ਸਰਕਾਰ ਉਨ੍ਹਾਂ ਦੀ ਕਮਿਸ਼ਨ ਪਿਛਲੇ 7 ਸਾਲ ਤੋਂ ਨਹੀਂ ਵਧਾ ਰਹੀ, ਇਸ ਕਾਰਨ ਹੁਣ ਐਸੋਸੀਏਸ਼ਨ ਸੰਘਰਸ਼ ਕਰੇਗੀ। ਇਸ ਸਮੇਂ 2 ਫ਼ੀਸਦੀ ਕਮਿਸ਼ਨ ਮਿਲ ਰਹੀ ਹੈ, ਜਦਕਿ 5 ਫ਼ੀਸਦੀ ਕਮਿਸ਼ਨ ਦੀ ਮੰਗ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਚੇਅਰਮੈਨ ਅਸ਼ੋਕ ਸੱਚ ਦੇਵਾ ਨੇ ਕਿਹਾ ਕਿ ਸਾਰੇ ਕਾਰੋਬਾਰਾਂ ਵਿਚ ਲੋਕਾਂ ਦੀ ਕਮਿਸ਼ਨ ਵੱਧਦੀ ਹੈ, ਪਰ ਪਿਛਲੇ 7 ਸਾਲਾਂ ਤੋਂ ਪੈਟਰੋਲ ਪੰਪ ਮਾਲਕਾਂ ਦੀ ਕਮਿਸ਼ਨ ਨਹੀਂ ਵਧਾਈ ਗਈ। ਅੱਜ 80 ਰੁਪਏ ਵਾਲੀ ਚੀਜ਼ 120 ਰੁਪਏ ਤਕ ਪਹੁੰਚ ਗਈ ਹੈ, ਪਰ ਸਰਕਾਰ ਸਾਡੀ ਕਮਿਸ਼ਨ ਵਧਾਉਣ ਤੋਂ ਪਾਸਾ ਵੱਟ ਲੈਂਦੀ ਹੈ। 5 ਮਹੀਨੇ ਪਹਿਲਾਂ ਵੀ ਪੈਟਰੋਲ ਪੰਪ ਮਾਲਕਾਂ ਨੇ ਤੇਲ ਨਾ ਖਰੀਦ ਕੇ ਹੜਤਾਲ ਕੀਤੀ ਸੀ। ਉਸ ਵੇਲੇ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਦੀ ਕਮਿਸ਼ਨ ਵਧਾ ਦਿੱਤੀ ਜਾਵੇਗੀ, ਪਰ ਹੁਣ ਸਰਕਾਰ ਮੁੜ ਤੋਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ।
ਇਹ ਵੀ ਪੜ੍ਹੋ: Ludhiana News: ਸਾਧੂ ਦੇ ਭੇਸ ‘ਚ ਦੁਕਾਨਦਾਰ ਨਾਲ ਠੱਗੀ ਮਾਰਨ ਵਾਲਿਆਂ ਦਾ ਲੋਕਾਂ ਨੇ ਚਾੜ੍ਹਿਆ ਕੁਟਾਪਾ
ਅਸ਼ੋਕ ਸੱਚ ਦੇਵਾ ਨੇ ਕਿਹਾ ਕਿ ਹਫ਼ਤਾਵਾਰੀ ਛੁੱਟੀ ਵਾਲੇ ਦਿਨ ਸਮਾਜਕ ਤੌਰ 'ਤੇ ਐਮਰਜੈਂਸੀ ਸਰਵਿਸ ਚਾਲੂ ਰਹੇਗੀ। ਐਂਬੂਲੈਂਸ ਜਾਂ ਸਰਕਾਰੀ ਵਾਹਨਾਂ ਨੂੰ ਪੈਟਰੋਲ ਜਾਂ ਡੀਜ਼ਲ ਮੁਹੱਈਆ ਕਰਵਾਇਆ ਜਾਵੇਗਾ। ਫ਼ਿਲਹਾਲ ਅਜੇ ਜ਼ਿਲ੍ਹਾ ਪੱਧਰ 'ਤੇ ਮੀਟਿੰਗ ਕੀਤੀ ਗਈ ਹੈ, ਜਲਦੀ ਹੀ ਪੰਜਾਬ ਪੱਧਰ 'ਤੇ ਵੀ ਮੀਟਿੰਗਾਂ ਹੋਣਗੀਆਂ ਤਾਂ ਜੋ ਪੈਟਰੋਲ ਪੰਪ ਮਾਲਕਾਂ ਦੀ ਵਧਾਈ ਜਾ ਸਕੇ।
ਇਹ ਵੀ ਪੜ੍ਹੋ: Punjab News: OTS-3 ਤਹਿਤ ਸਰਕਾਰ ਨੂੰ 141.58 ਕਰੋੜ ਰੁਪਏ ਦਾ ਮਾਲੀਆ ਹੋਇਆ ਇਕੱਠਾ ਅਤੇ 59,182 ਡੀਲਰਾਂ ਨੂੰ ਹੋਇਆ ਫਾਇਦਾ