ਮਰੀਜਾਂ ਨੂੰ ਵੱਡੀ ਰਾਹਤ; PGI ਓਪੀਡੀ ਰਜਿਸਟ੍ਰੇਸ਼ਨ ਦਾ ਵਧਾਇਆ ਗਿਆ ਸਮਾਂ
PGI Chandigarh News: ਪੀਜੀਆਈ ਓਪੀਡੀ ਵਿਚ ਇਲਾਜ ਲਈ ਆਉਣ ਵਾਲੇ ਮਰੀਜਾਂ ਲਈ ਵੱਡੀ ਖ਼ਬਰ ਹੈ। ਹੁਣ ਓਪੀਡੀ ਰਜਿਸਟ੍ਰੇਸ਼ਨਾਂ ਲਈ ਸਮਾਂ ਵਧਾ ਦਿੱਤਾ ਗਿਆ ਹੈ।
PGI Chandigarh News: ਮਰੀਜਾਂ ਲਈ ਵੱਡੀ ਰਾਹਤ ਵਾਲੀ ਖ਼ਬਰ ਹੈ। ਦੱਸ ਦੇਈਏ ਕਿ ਪੋਸਟ-ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGI) ਨੇ ਆਖਰਕਾਰ 16 ਜਨਵਰੀ ਯਾਨੀ ਅੱਜ ਤੋਂ ਓਪੀਡੀ ਰਜਿਸਟ੍ਰੇਸ਼ਨਾਂ ਲਈ 1 ਘੰਟੇ ਦਾ ਸਮਾਂ ਵਧਾ ਦਿੱਤਾ ਹੈ। ਇਸ ਨਾਲ ਮਰੀਜ਼ਾਂ ਨੂੰ ਬਹੁਤ ਫਾਇਦਾ ਹੋਵੇਗਾ। ਇਸ ਨਿਯਮ ਤੋਂ ਅੱਜ ਤੋਂ (PGI's OPD registration time) ਲਾਗੂ ਕੀਤਾ ਜਾ ਰਿਹਾ ਹੈ।
ਇਹ ਹੈ ਨਵਾਂ ਫੈਸਲਾ---(PGI's OPD registration time)
ਪੀਜੀਆਈ ਦੇ ਡਾਇਰੈਕਟਰ ਵੱਲੋਂ ਜਾਰੀ ਅਧਿਕਾਰਤ ਹੁਕਮਾਂ ਅਨੁਸਾਰ ਹੁਣ ਹਰ ਹਫ਼ਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਤੋਂ 10 ਦੀ ਥਾਂ 11 ਵਜੇ ਤੱਕ ਮਰੀਜ਼ ਓਪੀਡੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਦੇ ਨਾਲ ਹੀ ਸ਼ਨਿਚਰਵਾਰ ਵਾਲੇ ਦਿਨ ਸਵੇਰੇ 8 ਤੋਂ 9.30 ਦੀ ਥਾਂ ਹੁਣ 10.30 ਵਜੇ ਤੱਕ ਰਜਿਸਟ੍ਰੇਸ਼ਨ ਹੋਇਆ ਕਰੇਗੀ। ਵਿਸ਼ੇਸ਼ ਕਲੀਨਿਕ ਦੁਪਹਿਰ 2 ਵਜੇ ਤੋਂ 3 ਵਜੇ ਤੱਕ ਚੱਲੇਗਾ।
ਇਹ ਵੀ ਪੜ੍ਹੋ: ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਜਕੁਮਾਰ ਨੇ ਦਿੱਤਾ ਅਸਤੀਫ਼ਾ
ਸੰਸਥਾ ਨੇ ਹੋਰ ਮਰੀਜ਼ਾਂ ਦੀ ਸਹੂਲਤ ਲਈ ਸਮਾਂ ਇੱਕ ਘੰਟਾ ਵਧਾਉਣ (PGI's OPD registration time) ਦਾ ਫੈਸਲਾ ਲਿਆ ਹੈ। ਪੀਜੀਆਈ ਨੇ ਮਾਰਚ 2020 ਵਿੱਚ ਕੋਵਿਡ ਮਹਾਂਮਾਰੀ ਦੇ ਕਾਰਨ ਓਪੀਡੀ ਰਜਿਸਟ੍ਰੇਸ਼ਨਾਂ ਨੂੰ ਮੁਅੱਤਲ ਕਰ ਦਿੱਤਾ ਸੀ ਪਰ ਹੁਣ ਇਸ ਤੋਂ ਬਾਅਦ ਵਿੱਚ ਫਿਰ (tele-consultation mode) ਟੈਲੀ-ਕਸਲਟੇਸ਼ਨ ਮੋਡ ਵਿੱਚ ਬਦਲ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸਵੇਰੇ 8 ਵਜੇ ਤੋਂ 9 ਵਜੇ ਤੱਕ ਇਕ ਘੰਟੇ ਲਈ ਖਿੜਕੀ ਖੁੱਲ੍ਹੀ ਰੱਖੀ ਜਾਂਦੀ ਸੀ ਪਰ ਹੁਣ ਅਧਿਕਾਰਤ ਨਵੇਂ ਹੁਕਮਾਂ ਅਨੁਸਾਰ ਹਰ ਹਫ਼ਤੇ ਸਵੇਰੇ 8 ਤੋਂ 10 ਦੀ ਥਾਂ 11 ਵਜੇ ਤੱਕ ਮਰੀਜ਼ ਓਪੀਡੀ ਰਜਿਸਟ੍ਰੇਸ਼ਨ (PGI's OPD registration time) ਕਰਵਾ ਸਕਦੇ ਹਨ।
ਪਿਛਲੇ ਸਾਲ ਫਰਵਰੀ ਵਿੱਚ, ਕੋਵਿਡ-19 ਦੇ ਲਗਾਤਾਰ ਘਟਦੇ ਮਾਮਲਿਆਂ ਨੂੰ ਦੇਖਦੇ ਹੋਏ, ਪੀਜੀਆਈ ਨੇ ਰਜਿਸਟ੍ਰੇਸ਼ਨ (PGI's OPD registration time) ਦੇ ਸਮੇਂ ਵਿੱਚ ਇੱਕ ਘੰਟਾ ਭਾਵ ਸਵੇਰੇ 8 ਵਜੇ ਤੋਂ ਸਵੇਰੇ 10 ਵਜੇ ਤੱਕ ਦਾ ਵਾਧਾ ਕਰਕੇ ਸਰੀਰਕ ਚੋਣਵੇਂ ਬਾਹਰੀ ਮਰੀਜ਼ਾਂ ਦੀਆਂ ਸੇਵਾਵਾਂ ਨੂੰ ਵਧਾਉਣ ਦਾ ਫੈਸਲਾ ਕੀਤਾ ਸੀ। ਸਭ ਤੋਂ ਅਹਿਮ ਗੱਲ ਇਹ ਹੈ ਕਿ ਓਪੀਡੀ ਦਾ ਸਮਾਂ ਸਿਰਫ਼ ਦੋ ਘੰਟੇ ਦਾ ਹੋਣ ਕਾਰਨ ਕਈ ਮਰੀਜ਼ਾਂ ਨੂੰ ਲੰਮੀਆਂ ਕਤਾਰਾਂ ਕਾਰਨ ਸਮੇਂ ਸਿਰ ਕਾਊਂਟਰ ’ਤੇ ਨਾ ਪੁੱਜਣ ਕਾਰਨ ਉਨ੍ਹਾਂ ਨੂੰ ਵਾਪਸ ਜਾਣਾ ਪੈਂਦਾ ਸੀ। ਦਿਨ ਵਿਚ (PGI's OPD registration)10,000 ਤੋਂ ਵੱਧ ਓਪੀਡੀ ਰਜਿਸਟ੍ਰੇਸ਼ਨਾਂ ਪੀਜੀਆਈ ਵਿੱਚ ਕੀਤੀਆਂ ਜਾਂਦੀਆਂ ਹਨ ਭਾਵੇਂ ਕਾਊਂਟਰ ਸਿਰਫ਼ ਦੋ ਘੰਟੇ ਖੁੱਲ੍ਹੇ ਰਹਿਣ।