PGI Chandigarh ਨੇ ਕੀਤੀ ਕਮਾਲ, ਸ਼ੂਗਰ ਦੇ ਮਰੀਜ਼ਾਂ ਲਈ ਕੱਢੀ ਨਵੀਂ ਕਾਢ, ਹਰ ਪਾਸੇ ਹੋ ਰਹੀ ਸ਼ਲਾਘਾ
ਪੀ. ਜੀ. ਆਈ. ਚੰਡੀਗੜ ਨੇ ਸ਼ੂਗਰ ਦੇ ਰੋਗੀਆਂ ਲਈ ਨਵੀਂ ਕਾਢ ਕੱਢੀ ਹੈ। ਇਸ ਕੱਢ ਦੀ ਸ਼ਲਾਘਾ ਪੂਰੀ ਦੁਨੀਆਂ ਵਿਚ ਹੋ ਰਹੀ ਹੈ ਅਤੇ ਪੀ. ਜੀ. ਆਈ. ਨੇ ਉਹ ਕਰ ਵਿਖਾਇਆ ਜੋ ਪਹਿਲਾਂ ਕਦੇ ਵੀ ਨਹੀਂ ਹੋਇਆ।
ਚੰਡੀਗੜ: ਪੀ. ਜੀ. ਆਈ. ਚੰਡੀਗੜ ਨੇ ਉਹ ਕਰ ਵਿਖਾਇਆ ਹੈ ਜੋ ਪੂਰੀ ਦੁਨੀਆਂ ਵਿਚ ਅਜੇ ਤੱਕ ਨਹੀਂ ਹੋਇਆ। ਪੀ. ਜੀ. ਆਈ. ਵਿਚ ਸ਼ੂਗਰ ਦੇ ਮਰੀਜ਼ਾਂ ਲਈ ਇਕ ਕਮਾਲ ਦੀ ਕਾਢ ਕੱਢੀ ਗਈ ਹੈ। ਜਿਸ ਵਿਚ ਹੁਣ ਸ਼ੂਗਰ ਦੇ ਮਰੀਜ਼ਾਂ ਨੂੰ ਦਿਲ ਦੇ ਮਰੀਜ਼ਾਂ ਦਾ ਇੰਜੈਕਸ਼ਨ ਲਗਾਇਆ ਜਾਵੇਗਾ। ਇਹ ਇੰਜੈਕਸ਼ਨ ਸ਼ੂਗਰ ਦੇ ਮਰੀਜ਼ਾਂ ਦੇ ਜ਼ਖ਼ਮ ਭਰਨ ਵਿਚ ਸਹਾਈ ਹੋਵੇਗਾ। ਇਸ ਇੰਜੈਕਸ਼ਨ ਦਾ ਨਾਂ ਹੈ ਐਸਮੋਲੋਲ ਇੰਜੈਕਸ਼ਨ। ਇਹ ਇੰਜੈਕਸ਼ਨ ਖਾਸ ਤੌਰ 'ਤੇ ਪੈਰਾਂ ਵਿਚ ਅਲਸਰ ਦੇ ਜਖ਼ਮ ਭਰਨ ਵਿਚ ਸਹਾਈ ਹੁੰਦਾ ਹੈ। ਇਸ ਇੰਜੈਕਸ਼ਨ ਦਾ ਸਕਸੈਸ ਰੇਟ 70 ਪ੍ਰਤੀਸ਼ਤ ਹੈ। ਪੀ. ਜੀ. ਆਈ. ਦੀ ਇਸ ਖੋਜ ਦੀ ਸਾਰੇ ਪਾਸੇ ਸ਼ਲਾਘਾ ਹੋ ਰਹੀ ਹੈ।
ਪੀ. ਜੀ. ਆਈ. ਚੰਡੀਗੜ ਵਿਚ ਦਿਲ ਦੇ ਰੋਗਾਂ ਦੇ ਮਾਹਿਰ ਡਾ. ਆਸ਼ੂਤੋਸ਼ ਭਾਰਦਵਾਜ ਨੇ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਇਸ ਇੰਜੈਕਸ਼ਨ ਦਾ ਇਸਤੇਮਾਲ ਕਿਸੇ ਹੋਰ ਮਰਜ਼ ਲਈ ਨਹੀਂ ਹੋਇਆ। ਸਵੀਡਨ ਵਿਚ ਹੋਈ ਕਾਨਫਰੰਸ ਦੌਰਾਨ ਪੀ. ਜੀ. ਆਈ. ਦੀ ਇਸ ਖੋਜ ਨੂੰ ਸਰਵੋਤਮ ਐਲਾਨਿਆ ਗਿਆ ਹੈ। ਦਰਅਸਲ ਇਸ ਟੀਕੇ ਤੋਂ ਖਾਸ ਦਵਾਈ ਤਿਆਰ ਕੀਤੀ ਗਈ ਹੈ, ਜਿਸ ਦਾ ਪ੍ਰੀਖਣ ਵੱਖ-ਵੱਖ ਸ਼ੂਗਰ ਮਰੀਜ਼ਾਂ 'ਤੇ ਕੀਤਾ ਗਿਆ ਹੈ। ਜਿਸ ਲਈ 35 ਪ੍ਰਤੀਸ਼ਤ ਔਰਤਾਂ ਅਤੇ 65 ਪ੍ਰਤੀਸ਼ਤ ਮਰਦਾਂ ਨੂੰ ਚੁਣਿਆ ਗਿਆ ਸੀ।
ਸ਼ੂਗਰ ਵਿਚ ਪੈਰਾਂ ਦੇ ਅਲਸਰ ਵਾਲੇ ਮਰੀਜ਼ਾਂ 'ਤੇ ਐਸਮੋਲੋਲ ਤੋਂ ਬਣੇ ਮੱਲ੍ਹਮ ਦੇ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ। ਇਸ ਵਿਚ ਬਹੁਤ ਸਾਰੇ ਮਰੀਜ਼ਾਂ ਨੂੰ ਬਹੁਤ ਛੇਤੀ ਨਾਲ ਫਰਕ ਪਿਆ ਜੋ ਕਿ 70 ਪ੍ਰਤੀਸ਼ਤ ਤੇਜ਼ੀ ਨਾਲ ਠੀਕ ਹੋਏ।
ਦਿਲ ਦੀ ਬਿਮਾਰੀ ਲਈ ਐਸਮੋਲੋਲ ਇੰਜੈਕਸ਼ਨ ਕਾਰਗਰ
ਐਸਮੋਲੋਲ ਇੰਜੈਕਸ਼ਨ ਦੀ ਵਰਤੋਂ ਤੇਜ਼ ਦਿਲ ਦੀ ਧੜਕਣ ਨੂੰ ਸਾਧਾਰਣ ਲੈਅ ਵਿਚ ਲੈ ਕੇ ਆਉਣ ਲਈ ਅਤੇ ਦਿਲ ਦੀ ਧੜਕਣ ਨੂੰ ਕੰਟਰੋਲ ਕਰਨ ਲਈ ਕੀਤੀ ਜਾਂਦੀ ਹੈ। ਇਸ ਟੀਕੇ ਦੀ ਵਰਤੋਂ ਖਾਸ ਤੌਰ 'ਤੇ ਦਿਲ ਦੀ ਸਰਜਰੀ ਦੌਰਾਨ ਕੀਤੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਲਈ ਵੀ ਇਸ ਇੰਜੈਕਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ।
ਸ਼ੂਗਰ ਦੇ ਅਲਸਰ ਕਿਵੇਂ ਪੈਦਾ ਹੁੰਦੇ ਹਨ ?
ਸ਼ੂਗਰ ਲੈਵਲ ਜ਼ਿਆਦਾ ਹੋਣ ਕਾਰਨ ਸ਼ੂਗਰ ਦੇ ਰੋਗੀਆਂ ਦੇ ਪੈਰਾਂ ਵਿਚ ਅਲਸਰ ਹੋ ਜਾਂਦੇ ਹਨ।ਜੋ ਕਿ ਉਗਲਾਂ ਥੱਲੇ ਹੋਣ ਕਾਰਨ ਹੱਡੀਆਂ ਨੂੰ ਵੀ ਪ੍ਰਭਾਵਿਤ ਕਰਦੇ ਹਨ।ਕਈ ਵਾਰ ਇਹ ਅਲਸਰ ਵਧ ਕੇ ਲੱਤ ਤੱਕ ਪਹੁੰਚ ਜਾਂਦੇ ਹਨ। ਵਿਟਾਮਿਨ ਡੀ ਦੀ ਕਮੀ ਵੀ ਸ਼ੂਗਰ ਦੇ ਮੁੱਖ ਕਾਰਨਾਂ ਵਿਚੋਂ ਇਕ ਹੈ। ਜੇਕਰ ਕਿਸੇ ਨੂੰ ਮੋਟਾਪੇ ਦੇ ਨਾਲ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ, ਤਾਂ ਸ਼ੂਗਰ ਦੇ ਪੈਰਾਂ ਦੇ ਅਲਸਰ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ।
WATCH LIVE TV