Mobile Affect Bones: ਹੱਦ ਤੋਂ ਜ਼ਿਆਦਾ ਮੋਬਾਈਲ ਦੀ ਵਰਤੋਂ ਕਾਰਨ ਹੁੰਦੀਆਂ ਹੱਡੀਆਂ ਨਾਲ ਜੁੜੀਆਂ ਬਿਮਾਰੀਆਂ
Mobile Affect Bones: ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਮੋਬਾਈਲ ਅਤੇ ਲੈਪਟਾਪ ਦੀ ਜ਼ਿਆਦਾ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੀਆਂ ਹੱਡੀਆਂ ਨੂੰ ਕਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਬੇਸ਼ੱਕ ਕੁਝ ਉਦੇਸ਼ਾਂ ਲਈ ਲੈਪਟਾਪ ਦੀ ਜ਼ਿਆਦਾ ਵਰਤੋਂ ਜਾਇਜ਼ ਲੱਗ ਸਕਦੀ ਹੈ ਪਰ ਇਹ ਖਤਰਨਾਕ ਸਾਬਤ ਹੋ ਸਕਦੀ ਹੈ।
Mobile Affect Bones
ਹੱਦ ਤੋਂ ਜ਼ਿਆਦਾ ਮੋਬਾਈਲ ਦੀ ਵਰਤੋਂ ਕਾਰਨ ਹੁੰਦੀਆਂ ਹੱਡੀਆਂ ਨਾਲ ਜੁੜੀਆਂ ਬਿਮਾਰੀਆਂ
ਮੋਬਾਈਲ ਦੇ ਹੱਡੀਆਂ ਨੂੰ ਨੁਕਸਾਨ
ਮੋਬਾਈਲ-ਲੈਪਟਾਪ ਦੀ ਜ਼ਿਆਦਾ ਵਰਤੋਂ ਕਾਰਨ ਮਨੁੱਖੀ ਹੱਡੀਆਂ ਵਿੱਚ ਅਨੇਕਾਂ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ।
ਸਰਵਾਈਕਲ ਸਪੋਂਡਿਲੋਸਿਸ
ਲੈਪਟਾਪ ਜਾਂ ਮੋਬਾਈਲ ਦੀ ਬਹੁਤ ਜ਼ਿਆਦਾ ਵਰਤੋਂ ਸਰਵਾਈਕਲ ਸਪੋਂਡਾਈਲੋਸਿਸ ਦਾ ਕਾਰਨ ਬਣ ਸਕਦੀ ਹੈ। ਜਦੋਂ ਤੁਸੀਂ ਲੰਬੇ ਸਮੇਂ ਤੱਕ ਇਸ ਨੂੰ ਦੇਖਣ ਲਈ ਮੋਬਾਈਲ ‘ਤੇ ਝੁਕੇ ਰਹਿੰਦੇ ਹੋ, ਤਾਂ ਇਹ ਸਰਵਾਈਕਲ ਰੀੜ੍ਹ ਦੀ ਹੱਡੀ ‘ਤੇ ਦਬਾਅ ਪਾਉਂਦਾ ਹੈ। ਇਸ ਨਾਲ ਗਰਦਨ ਦੇ ਜੋੜਾਂ ਅਤੇ ਡਿਸਕਸ ਨੂੰ ਨੁਕਸਾਨ ਹੋ ਸਕਦਾ ਹੈ।
ਟੈਕਸਟ ਨੈਕ ਸਿੰਡਰੋਮ
ਮਾਹਿਰਾਂ ਦਾ ਕਹਿਣਾ ਹੈ ਕਿ ਆਮ ਤੌਰ ਉਤੇ ਜਦੋਂ ਗਰਦਨ ਵਿੱਚ ਕੋਈ ਸਮੱਸਿਆ ਹੁੰਦੀ ਹੈ, ਤਾਂ ਇਸਨੂੰ ਟੈਕਸਟ ਨੈਕ ਕਿਹਾ ਜਾਂਦਾ ਹੈ। ਜਦੋਂ ਤੁਸੀਂ ਜ਼ਿਆਦਾ ਦੇਰ ਤੱਕ ਮੋਬਾਈਲ ਉਤੇ ਝੁਕੇ ਰਹਿੰਦੇ ਹੋ, ਤਾਂ ਇਹ ਇਸ ਬਿਮਾਰੀ ਦਾ ਕਾਰਨ ਬਣ ਸਕਦਾ ਹੈ।
ਰਿਪੀਟੇਟਿਵ ਸਟ੍ਰੇਨ ਇੰਜਰੀ
ਲੈਪਟਾਪ ਤੇ ਮੋਬਾਈਲ ਦੀ ਲੰਬੇ ਸਮੇਂ ਤੱਕ ਵਰਤੋਂ ਕਰਨ ਨਾਲ ਵੀ ਰਿਪੀਟੇਟਿਵ ਸਟ੍ਰੇਨ ਇੰਜਰੀ ਹੁੰਦੀ ਹੈ। ਰਿਪੀਟੇਟਿਵ ਸਟ੍ਰੇਨ ਇੰਜਰੀ ਲਈ ਲੰਬੇ ਸਮੇਂ ਤੱਕ ਬੈਠੇ ਰਹਿਣਾ ਜ਼ਿੰਮੇਵਾਰ ਕਾਰਕ ਹੈ।
ਰੀੜ੍ਹ ਦੀ ਹੱਡੀ ਚ ਓਸਟੀਓਪੋਰੋਸਿਸ
ਜੇ ਤੁਸੀਂ ਲੰਬੇ ਸਮੇਂ ਤੱਕ ਗਲਤ ਆਸਣ ਵਿਚ ਬੈਠੇ ਰਹਿੰਦੇ ਹੋ, ਤਾਂ ਇਸ ਨਾਲ ਰੀੜ੍ਹ ਦੀ ਹੱਡੀ ਵਿਚ ਓਸਟੀਓਪੋਰੋਸਿਸ ਹੋ ਜਾਂਦਾ ਹੈ। ਜਦੋਂ ਲੋਕ ਮੋਬਾਈਲ ਦੀ ਵਰਤੋਂ ਕਰਦੇ ਹਨ, ਤਾਂ ਉਹ ਅਕਸਰ ਇਸ ਨੂੰ ਗਲਤ ਪੋਜੀਸ਼ਨ ਵਿੱਚ ਵਰਤਦੇ ਹਨ।