Dr.Navjot Kaur Birthday Celebrate: ਨਵਜੋਤ ਸਿੰਘ ਸਿੱਧੂ ਨੇ ਕੈਂਸਰ ਪੀੜਤ ਪਤਨੀ ਡਾ. ਨਵਜੋਤ ਕੌਰ ਦਾ 60ਵਾਂ ਜਨਮ ਦਿਨ ਮਨਾਇਆ

Dr.Navjot Kaur Birthday Celebrate: ਡਾ. ਨਵਜੋਤ ਕੌਰ ਸਿੱਧੂ ਦੇ ਜਨਮ ਦਿਨ ਮੌਕੇ ਪੂਰੇ ਪਰਿਵਾਰ ਨੇ ਚੀਅਰਅੱਪ ਕੀਤਾ।

ਰਵਿੰਦਰ ਸਿੰਘ Jun 16, 2023, 15:27 PM IST
1/6

Dr.Navjot Kaur Birthday Celebrate: ਡਾ.ਨਵਜੋਤ ਕੌਰ ਨਾਮੁਰਾਦ ਬਿਮਾਰੀ ਕੈਂਸਰ ਨਾਲ ਜੂਝ ਰਹੀ; ਨਵਜੋਤ ਸਿੱਧੂ ਹਮੇਸ਼ਾ ਜ਼ੇਰੇ ਇਲਾਜ ਪਤਨੀ ਦੇ ਨਾਲ ਰਹਿੰਦੇ

2/6

ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਪਤਨੀ ਦੇ ਜਨਮ ਦਿਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਦੋਵੇਂ ਬੱਚੇ ਕਰਨ ਤੇ ਰਾਬੀਆ ਵੀ ਜਨਮ ਦਿਨ ਮਨਾਉਣ ਵੇਲੇ ਸਨ ਨਾਲ

3/6

ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਤੇ ਵੀਡੀਓ ਸਾਂਝੀਆਂ ਕਰਦੇ ਹੋਏ ਲਿਖਿਆ- ਜਨਮਦਿਨ ਮੁਬਾਰਕ ਨੋਨੀ …….. ਪ੍ਰਮਾਤਮਾ ਤੁਹਾਨੂੰ ਖੁਸ਼ੀਆਂ ਭਰੀ ਜ਼ਿੰਦਗੀ ਬਖਸ਼ੇ ਡਾ. ਨਵਜੋਤ ਕੌਰ

4/6

ਰੋਡਰੇਜ ਕੇਸ 'ਚ ਸਜ਼ਾ ਭੁਗਤਣ ਵੇਲੇ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਪਤਨੀ ਦੇ ਕੈਂਸਰ ਬਾਰੇ ਪਤਾ ਲੱਗਾ। ਜਦੋਂ ਡਾਕਟਰ ਨਵਜੋਤ ਕੌਰ ਨੂੰ ਕੈਂਸਰ ਦਾ ਪਤਾ ਲੱਗਿਆ ਤਾਂ ਉਹ ਦੂਜੀ ਸਟੇਜ 'ਚ ਸੀ

5/6

ਸਿੱਧੂ ਦੀ ਰਿਹਾਈ ਤੋਂ ਹਫ਼ਤਾ ਪਹਿਲਾਂ ਨਵਜੋਤ ਕੌਰ ਨੇ ਕਰਵਾ ਲਿਆ ਸੀ ਆਪ੍ਰੇਸ਼ਨ। ਉਸ ਨੇ ਵੀ ਪੋਸਟ ਪਾ ਕੇ ਲਿਖਿਆ ਕਿ ਉਹ ਸਿੱਧੂ ਦੀ ਰਿਹਾਈ ਦਾ ਇੰਤਜ਼ਾਰ ਨਹੀਂ ਕਰ ਸਕਦੀ। ਨਵਜੋਤ ਕੌਰ ਇਸ ਸਮੇਂ ਕੀਮੋਥੈਰੇਪੀ ਦਾ ਦਰਦ ਸਹਿ ਰਹੀ ਹੈ। ਉਨ੍ਹਾਂ ਦੀ 2 ਵਾਰ ਕੀਮੋਥੈਰੇਪੀ ਹੋ ਚੁੱਕੀ ਤੇ ਨਵਜੋਤ ਸਿੰਘ ਸਿੱਧੂ ਦੋਵੇਂ ਵਾਰ ਸਨ ਨਾਲ।

6/6

ਪਿਛਲੇ ਦਿਨੀਂ ਪੂਰਾ ਪਰਿਵਾਰ ਰਿਸ਼ੀਕੇਸ਼ 'ਚ ਸੀ ਤੇ ਡਾਕਟਰ ਨਵਜੋਤ ਕੌਰ ਨੇ ਦੁਸਹਿਰੇ 'ਤੇ ਗੰਗਾ 'ਚ ਇਸ਼ਨਾਨ ਕਰਨ ਦੀ ਇੱਛਾ ਕੀਤੀ ਸੀ ਜ਼ਾਹਿਰ

ZEENEWS TRENDING STORIES

By continuing to use the site, you agree to the use of cookies. You can find out more by Tapping this link