ਚੰਡੀਗੜ: ਪੰਜਾਬ ਦੇ ਵਿਚ ਪਿਟਬੁਲ ਨੇ ਕਹਿਰ ਮਚਾ ਰੱਖਿਆ ਹੈ। ਪਿਟਬੁਲ ਨੇ ਆਤੰਕ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਗੁਰਦਾਸਪੁਰ ਦੇ ਦੀਨਾਨਗਰ ਵਿਚ ਪਿਟਬੁਲ ਨੇ 1 ਨਹੀਂ 2 ਨਹੀਂ ਬਲਕਿ ਪੂਰੇ 12 ਲੋਕਾਂ 'ਤੇ ਹਮਲਾ ਕਰਕੇ ਉਸਨੂੰ ਗੰਭੀਰ ਜ਼ਖ਼ਮੀ ਕੀਤਾ। ਇਸ ਘਟਨਾ ਸ਼ਾਮ ਦੇ ਸਮੇਂ ਵਾਪਰੀ ਜਦੋਂ ਪਿਟਬੁਲ ਭੱਜਦਾ ਆ ਰਿਹਾ ਸੀ ਪਹਿਲਾਂ ਉਸਨੇ ਭੱਠੇ ਵਿਚ ਕੰਮ ਕਰਨ ਵਾਲੇ 2 ਲੋਕਾਂ ਨੂੰ ਜ਼ਖ਼ਮੀਂ ਕੀਤਾ। ਉਹਨਾਂ ਦੋਵਾਂ ਨੇ ਪਿਟਬੁਲ ਕੁੱਤੇ ਤੋਂ ਆਪਣੀ ਪਕੜ ਬਚਾਈ ਤਾਂ ਘਰ ਵਿਚ ਬੈਠੇ ਇਕ 60 ਸਾਲਾ ਬਜ਼ੁਰਗ ਬਾਬੇ ਨੂੰ ਉਸਨੇ ਜ਼ਖ਼ਮੀ ਕੀਤਾ।


COMMERCIAL BREAK
SCROLL TO CONTINUE READING

 


ਪਿਟਬੁਲ ਹੁੰਦੇ ਹਨ ਖ਼ਤਰਨਾਕ ਨਸਲ ਦੇ ਕੁੱਤੇ


ਦੱਸਿਆ ਜਾਂਦਾ ਹੈ ਕਿ ਪਿਟਬੁਲ ਨਸਲ ਦੇ ਕੁੱਤੇ ਬਹੁਤ ਖਤਰਨਾਕ ਹੁੰਦੇ ਹਨ। ਇਹ ਤਾਂ ਕੁਝ ਵੀ ਨਹੀਂ ਪਿਟਬੁਲ ਦਾ ਹਮਲਾ ਐਨਾ ਜ਼ਿਆਦਾ ਖ਼ਤਰਨਾਕ ਹੁੰਦਾ ਹੈ ਕਿ ਇਸ ਕਾਰਨ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਦੇਸ਼ ਭਰ ਦੇ ਵਿਚ ਪਿਟਬੁਲ ਦੇ ਹਮਲੇ ਨਾਲ ਹੁਣ ਤੱਕ ਕਈ ਲੋਕਾਂ ਦੀ ਜਾਨ ਚਲੀ ਗਈ। ਜਾਨਵਰਾਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਪਿਟਬੁਲ ਜਾਨਲੇਵਾ ਨਸਲ ਦਾ ਕੁੱਤਾ ਹੈ। ਪਿਟਬੁਲ ਹਮਲਾ ਕਰਨ ਲਈ ਹਮੇਸ਼ਾ ਉਤਸ਼ਾਹਿਤ ਰਹਿੰਦਾ ਹੈ।ਜਿਸਨੂੰ ਇੰਗਲੈਂਡ ਡਾਗ ਫਾਈਟ ਖੇਡ ਲਈ ਪੈਦਾ ਕੀਤਾ ਗਿਆ ਸੀ, ਇਸ ਖੇਡ ਦਾ ਨਾਂ ਬੀਅਰ ਬੈਟਿੰਗ ਸੀ। ਪਰ ਪਿਟਬੁਲ ਤੋਂ ਪੈਦਾ ਜੋ ਰਹੇ ਖ਼ਤਰੇ ਕਾਰਨ 1835 ਵਿਚ ਇਸ ਖੇਡ 'ਤੇ ਹਮੇਸ਼ਾ ਲਈ ਰੋਕ ਲਗਾ ਦਿੱਤੀ ਗਈ ਸੀ। ਇਹ ਵੀ ਦੱਸ ਦਈਏ ਕਿ ਪਿਟਬੁਲ ਬੁਲਡੋਗ ਅਤੇ ਟੈਰੀਅਰ ਨਸਲ ਵੱਲੋਂ ਪੈਦਾ ਕੀਤਾ ਗਿਆ ਸੀ।


 


ਪਿਟਬੁਲ ਦੇ ਮਾਲਕਾਂ ਤੇ ਵੀ ਹੁੰਦੀ ਹੈ ਕਾਨੂੰਨੀ ਕਾਰਵਾਈ


ਪਿਟਬੁਲ ਦੇ ਖੂੰਖਾਰ ਸੁਭਾਅ ਕਾਰਨ ਉਹਨਾਂ ਨੂੰ ਰੱਖਣ ਵਾਲੇ ਉਹਨਾਂ ਦੇ ਮਾਲਕਾਂ ਉੱਤੇ ਵੀ ਕਾਨੂੰਨੀ ਕਾਰਵਾਈ ਹੁੰਦੀ ਹੈ।ਕਿਉਂਕਿ ਕਿਸੇ ਪਾਲਤੂ ਪਿਟਬੁੱਲ ਕਾਰਨ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਕੁਝ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਜਾਂਦੇ ਹਨ ਤਾਂ ਇਸਦਾ ਜ਼ਿੰਮੇਵਾਰ ਮਾਲਕ ਨੂੰ ਹੀ ਮੰਨਿਆਂ ਜਾਂਦਾ ਹੈ।ਇਸ ਲਈ ਪਿਟਬੁਲ ਦੇ ਮਾਲਕ ਨੂੰ ਕੈਦ ਅਤੇ ਜ਼ੁਰਮਾਨਾ ਦੋਵੇਂ ਹੋ ਸਕਦੇ ਹਨ।


 


 


WATCH LIVE TV