Punjab Paddy:  ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ 11 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ ਗਈ ਹੈ। ਮਾਲਵਾ ਦੇ ਜ਼ਿਲ੍ਹਾ ਮੁਕਤਸਰ ਸਾਹਿਬ, ਫ਼ਰੀਦਕੋਟ, ਮਾਨਸਾ, ਬਠਿੰਡਾ, ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਤੋਂ ਇਲਾਵਾ ਕੌਮਾਂਤਰੀ ਸਰਹੱਦਾਂ ਦੀ ਕੰਡਿਆਲੀ ਤਾਰ ਤੋਂ ਪਾਰ ਲਈ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਹੋ ਗਿਆ ਹੈ।


COMMERCIAL BREAK
SCROLL TO CONTINUE READING

ਪੰਜਾਬ ਸਰਕਾਰ, ਨਹਿਰੀ ਵਿਭਾਗ ਤੇ ਪੀਐਸਪੀਸੀਐਲ ਵੱਲੋਂ ਝੋਨੇ ਦੀ ਲੁਆਈ ਦੇ ਮੱਦੇਨਜ਼ਰ ਢੁੱਕਵੀਂ ਤਿਆਰੀ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ਉਤੇ ਕਿਸਾਨਾਂ ਨੂੰ ਝੋਨੇ ਦੀ ਲੁਆਈ ਨੂੰ ਲੈ ਕੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।



ਬਿਜਲੀ ਦੀ ਸਪਲਾਈ ਘੱਟ ਆਉਣ ਅਤੇ ਨਹਿਰੀ ਪਾਣੀ ਨਾ ਆਉਣ ਕਾਰਨ ਕਾਰਨ ਝੋਨਾ ਲਗਾਉਣ ਵਿੱਚ ਕਈ ਅੜਿੱਕੇ ਖੜ੍ਹੇ ਹੋ ਰਹੇ ਹਨ। ਕਈ ਇਲਾਕਿਆਂ ਵਿੱਚ ਮਜ਼ਦੂਰਾਂ ਦੀ ਘਾਟ ਕਾਰਨ ਕਿਸਾਨ ਪਰੇਸ਼ਾਨੀ ਦੇ ਆਲਮ ਵਿੱਚ ਹਨ।


ਝੋਨੇ ਦੀ ਲੁਆਈ ਵਿੱਚ ਕਈ ਅੜਿੱਕੇ


ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰ ਵਿੱਚ ਪਾਣੀ ਨਹੀਂ ਹੈ ਤੇ ਬਿਜਲੀ ਵੀ ਬਹੁਤ ਥੋੜ੍ਹਾ ਸਮਾਂ ਆ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਝੋਨਾ ਲਗਾਉਣ ਵਿੱਚ ਪਰੇਸ਼ਾਨੀ ਆ ਰਹੀ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਵਿੱਚ ਝੋਨਾ ਲਗਾ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਪੂਰਾ ਸਮਾਂ ਬਿਜਲੀ ਨਾ ਆਉਣ ਕਾਰਨ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ।


ਜਦਕਿ ਸਰਕਾਰ ਕਿਸਾਨਾਂ ਨੂੰ ਝੋਨਾ ਲਗਾਉਣ ਲਈ ਨਹਿਰੀ ਪਾਣੀ ਦਾ ਇਸਤੇਮਾਲ ਕਰਨ ਲਈ ਕਹਿ ਰਹੀ ਹੈ। ਦੂਜੇ ਪਾਸੇ ਕਿਸਾਨ ਨਹਿਰੀ ਪਾਣੀ ਨੂੰ ਤਰਸ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦੀ ਲੇਬਰ ਝੋਨਾ ਲਗਾਉਣ ਲਈ ਆਈ ਹੈ ਪਰ ਜ਼ਮੀਨ ਤਿਆਰ ਨਾ ਹੋਣ ਕਾਰਨ ਉਨ੍ਹਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਪਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਉਹ ਝੋਨਾ ਲਗਾਉਣ ਲਈ ਆਏ ਹਨ ਪਰ ਪਾਣੀ ਦੀ ਘਾਟ ਕਾਰਨ ਜ਼ਮੀਨ ਤਿਆਰ ਨਾ ਹੋਣ ਕਾਰਨ ਉਨ੍ਹਾਂ ਨੂੰ ਝੋਨਾ ਲਗਾਉਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ।


ਮਜ਼ਦੂਰਾਂ ਦੀ ਘਾਟ ਕਾਰਨ ਝੋਨੇ ਦੀ ਲੁਆਈ ਦੀ ਰਫ਼ਤਾਰ ਹੌਲੀ


ਅੱਜ ਪੰਜਾਬ ਵਿਚ ਝੋਨੇ ਦੀ ਬਿਜਾਈ ਸ਼ੁਰੂ ਕੀਤੀ ਗਈ ਕਿਸਾਨਾਂ ਨੂੰ ਝੋਨਾ ਲਾਉਣ ਵਾਲੀ ਲੇਬਰ ਦੇ ਨਾਲ ਨਾਲ ਬਿਜਲੀ ਪਾਣੀ ਦੀ ਕਮੀ ਵਿਚੋਂ ਗੁਜਰਨਾ ਪਵੇਗਾ ਕਉਕੇ ਇਕ ਦਮ ਬਜਾਈ ਸ਼ੁਰੂ ਹੋਣ ਨਾਲ ਲੇਬਰ ਦੀ ਭਾਲ ਵਿਚ ਰੁਝੇ ਹਨ।



ਕਿਸਾਨ 10 ਘੰਟੇ ਬਿਜਲੀ ਦੀ ਮੰਗ ਕਰ ਰਹੇ


ਕਿਸਾਨਾਂ ਨੇ ਖੇਤਾਂ ਦੀ ਬਿਜਲੀ ਦੀ ਸਪਲਾਈ 10 ਘੰਟੇ ਕਰਨ ਦੀ ਮੰਗ ਕੀਤੀ ਹੈ। ਹਲਕਾ ਮਲੋਟ ਤੇ ਲੰਬੀ ਦੇ ਕਿਸਾਨਾਂ ਨੇ ਦੱਸਿਆ ਕੇ ਪਿਛਲੇ ਕਈ ਸਾਲਾ ਤੋਂ ਨਰਮੇ ਦੀ ਫ਼ਸਲ ਕੋਈ ਚੰਗੀ ਨਾ ਹੋਣ ਕਰਕੇ ਇਸ ਵਾਰ ਕਿਸਾਨਾਂ ਦਾ ਜ਼ਿਆਦਾ ਰੁਝਾਨ ਝੋਨੇ ਵੱਲ ਹੋਇਆ ਹੈ।


ਸਰਕਾਰ ਵੱਲੋਂ ਝੋਨੇ ਦੀ ਬਿਜਾਈ ਸ਼ੁਰੂ ਕਰਨ ਲਈ ਕਿਹਾ ਗਿਆ। ਇਕਦਮ ਬਿਜਾਈ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਲੇਬਰ ਦੀ ਕਾਫੀ ਘਾਟ ਮਹਿਸੂਸ ਹੋ ਰਹੀ ਹੈ। ਕਿਸਾਨ ਬਿਜਲੀ ਦੀ ਸਪਲਾਈ 10 ਘੰਟੇ ਦੇਣ ਦੀ ਮੰਗ ਕਰ ਰਹੇ ਹਨ। ਲੰਬੀ ਹਲਕੇ ਕਈ ਪਿੰਡਾਂ ਵਿਚ ਟੇਲਾ ਉਤੇ ਪਾਣੀ ਪੂਰਾ ਨਹੀਂ ਪਹੁੰਚ ਰਿਹਾ ਹੈ ਉਸ ਨੂੰ ਪੂਰਾ ਕਰਨ ਦੀ ਵੀ ਅਪੀਲ ਕੀਤੀ ਜਾ ਰਹੀ ਹੈ।