ਚੰਡੀਗੜ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੇ ਲੋਕਾਂ ਨੂੰ ਹੋਮੀ ਭਾਭਾ ਕੈਂਸਰ ਹਸਪਤਾਲ ਭੇਂਟ ਕਰਨਗੇ। ਨਿਊ ਚੰਡੀਗੜ ਮੋਹਾਲੀ ਵਿਚ ਬਣੇ ਇਸ ਹਸਪਤਾਲ ਤੋਂ ਬਾਅਦ ਪ੍ਰਧਾਨ ਮੰਤਰੀ ਇਕ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉਹ ਪੰਜਾਬ ਨੂੰ ਕੁਝ ਹੋਰ ਤੋਹਫੇ ਵੀ ਦੇ ਸਕਦੇ ਹਨ।


COMMERCIAL BREAK
SCROLL TO CONTINUE READING

 


ਮਾਲਵਾ ਖੇਤਰ ਲਈ ਹੋਵੇਗੀ ਵੱਡੀ ਸੌਗਾਤ


ਕੈਂਸਰ ਨਾਲ ਜੂਝ ਰਹੇ ਪੰਜਾਬ ਦੇ ਮਾਲਵਾ ਖੇਤਰ ਲਈ ਇਹ ਹਸਪਤਾਲ ਵੱਡੀ ਰਾਹਤ ਸਾਬਤ ਹੋਵੇਗਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਪੰਜਾਬ ਨੂੰ ਹੋਰ ਵੀ ਐਲਾਨ ਹੋਣ ਦੀ ਉਮੀਦ ਹੈ। ਮੋਦੀ ਕਰੀਬ 1.15 ਵਜੇ ਇਥੇ ਹਵਾਈ ਅੱਡੇ 'ਤੇ ਪਹੁੰਚਣਗੇ। ਇਸ ਤੋਂ ਬਾਅਦ ਉਹ ਸੜਕੀ ਰਸਤੇ ਹਸਪਤਾਲ ਦੇ ਉਦਘਾਟਨ ਲਈ ਪੁੱਜਣਗੇ। ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਮੰਗ ਕਰ ਰਹੀਆਂ ਹਨ ਕਿ ਇਸ ਵਾਰ ਪ੍ਰਧਾਨ ਮੰਤਰੀ ਸੂਬੇ ਦੇ ਸਾਰੇ ਪੈਂਡਿੰਗ ਪ੍ਰਾਜੈਕਟਾਂ ਨੂੰ ਤੋਹਫੇ ਵਜੋਂ ਹਰੀ ਝੰਡੀ ਦੇ ਦੇਣ।


 


ਵਿਕਾਸ ਦੇ ਹੋਰ ਵੀ ਪ੍ਰੋਜੈਕਟ ਕੀਤੇ ਜਾਣਗੇ ਲੋਕ ਅਰਪਣ


ਮੋਹਾਲੀ ਵਿਚ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦੇ ਉਦਘਾਟਨ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਵੱਲੋਂ ਪੰਜਾਬ ਦੇ ਲੰਬਿਤ ਵਿਕਾਸ ਪ੍ਰੋਜੈਕਟਾਂ, ਫਿਰੋਜ਼ਪੁਰ, ਕਪੂਰਥਲਾ ਅਤੇ ਕਪੂਰਥਲਾ ਵਿਚ 490 ਕਰੋੜ ਰੁਪਏ ਦੀ ਲਾਗਤ ਨਾਲ 100 ਬਿਸਤਰਿਆਂ ਵਾਲੇ ਪੀ.ਜੀ.ਆਈ. ਸੈਟੇਲਾਈਟ ਸੈਂਟਰ ਦਾ ਐਲਾਨ ਕਰਨ ਦੀ ਉਮੀਦ ਹੈ। ਲਗਭਗ 325 ਕਰੋੜ ਰੁਪਏ ਦੀ ਲਾਗਤ ਨਾਲ 100 ਸੀਟਾਂ ਵਾਲੇ ਦੋ ਮੈਡੀਕਲ ਕਾਲਜ ਹਨ। ਇਸ ਤੋਂ ਇਲਾਵਾ ਕਰੀਬ 1700 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ-ਊਨਾ ਸੈਕਸ਼ਨ ਨੂੰ ਚਾਰ-ਮਾਰਗੀ ਕਰਨ ਮੁਕੇਰੀਆਂ-ਤਲਵਾੜਾ ਰੇਲਵੇ ਲਾਈਨ ਨੂੰ 410 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਬਰਾਡ ਗੇਜ ਲਾਈਨ ਵਿਚ ਬਦਲਣ ਦੀਆਂ ਯੋਜਨਾਵਾਂ ਬਕਾਇਆ ਹਨ।


 


ਦੋ ਕਿਲੋਮੀਟਰ ਦਾ ਇਲਾਕਾ ਸੀਲ, ਧਾਰਾ 144 ਲਾਗੂ


ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ। ਦਹਿਸ਼ਤੀ ਖ਼ਤਰੇ ਦੀਆਂ ਚੇਤਾਵਨੀਆਂ ਦਰਮਿਆਨ ਮੁਹਾਲੀ ਵਿਚ ਸਮਾਗਮ ਵਾਲੀ ਥਾਂ ਦੇ ਆਲੇ-ਦੁਆਲੇ ਦੇ 2 ਕਿਲੋਮੀਟਰ ਦੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ। ਜ਼ਿਲ੍ਹੇ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਤਿੰਨ ਹੈਲੀਪੈਡ ਬਣਾਉਣ ਦੇ ਨਾਲ-ਨਾਲ ਮੁੱਖ ਸੜਕ ਤੋਂ ਇਲਾਵਾ ਦੋ ਹੋਰ ਬਦਲਵੇਂ ਰਸਤੇ ਬਣਾ ਦਿੱਤੇ ਹਨ। ਪੰਜਾਬ ਪੁਲਿਸ ਵੱਲੋਂ 7000 ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਦਿੱਤੀ ਗਈ ਹੈ। ਘਟਨਾ ਵਾਲੀ ਥਾਂ 'ਤੇ ਐਸ. ਐਸ. ਐਫ. ਅਤੇ ਸਨਾਈਪਰ ਕਮਾਂਡੋ ਵੀ ਤਾਇਨਾਤ ਕੀਤੇ ਗਏ ਹਨ।


 


ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ


ਕਰੀਬ 7 ਹਜ਼ਾਰ ਜਵਾਨ ਡਿਊਟੀ 'ਤੇ ਤਿਆਰ ਹਨ। ਪੰਜਾਬ ਪੁਲਿਸ ਤੋਂ ਇਲਾਵਾ ਵਿਸ਼ੇਸ਼ ਸੁਰੱਖਿਆ ਬਲ ਦੇ ਅਧਿਕਾਰੀ ਸੁਰੱਖਿਆ ਦੀ ਨਿਗਰਾਨੀ ਕਰ ਰਹੇ ਹਨ। ਇਲਾਕੇ ਵਿੱਚ ਪੁਲੀਸ ਤੋਂ ਇਲਾਵਾ ਸਨਾਈਪਰ ਕਮਾਂਡੋ ਵੀ ਤਾਇਨਾਤ ਕੀਤੇ ਗਏ ਹਨ। ਮੌਕੇ 'ਤੇ ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਨੂੰ ਵੀ ਤਾਇਨਾਤ ਕੀਤਾ ਜਾਵੇਗਾ। ਜਿਥੇ ਤਿੰਨ ਹੈਲੀਪੈਡ ਬਣਾਏ ਗਏ ਹਨ, ਉਥੇ ਉਚੇ ਖੰਭਿਆਂ ਨੂੰ ਹਟਾਉਣ ਦੇ ਨਾਲ-ਨਾਲ ਫੁੱਟਪਾਥ ਤੋੜ ਕੇ ਸੜਕਾਂ ਬਣਾਈਆਂ ਗਈਆਂ ਹਨ। ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੋਈ ਕੁਤਾਹੀ ਨਾ ਹੋਵੇ ਇਹ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਸੁਰੱਖਿਆ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਦਲਵੇਂ ਰਸਤੇ ਵੀ ਬਣਾਏ ਗਏ ਹਨ।


 


WATCH LIVE TV