ਪਠਾਨਕੋਟ ‘ਚ ਨਜਾਇਜ਼ ਮਾਈਨਿੰਗ ਵਾਲਿਆਂ ‘ਤੇ ਪੁਲਿਸ ਅਤੇ ਵਿਭਾਗ ਦਾ ਛਾਪਾ, ਟਰੈਕਟਰ,ਟਰਾਲੀਆਂ ਛੱਡ ਕੇ ਫਰਾਰ ਹੋਏ ਮੁਲਜ਼ਮ
![ਪਠਾਨਕੋਟ ‘ਚ ਨਜਾਇਜ਼ ਮਾਈਨਿੰਗ ਵਾਲਿਆਂ ‘ਤੇ ਪੁਲਿਸ ਅਤੇ ਵਿਭਾਗ ਦਾ ਛਾਪਾ, ਟਰੈਕਟਰ,ਟਰਾਲੀਆਂ ਛੱਡ ਕੇ ਫਰਾਰ ਹੋਏ ਮੁਲਜ਼ਮ ਪਠਾਨਕੋਟ ‘ਚ ਨਜਾਇਜ਼ ਮਾਈਨਿੰਗ ਵਾਲਿਆਂ ‘ਤੇ ਪੁਲਿਸ ਅਤੇ ਵਿਭਾਗ ਦਾ ਛਾਪਾ, ਟਰੈਕਟਰ,ਟਰਾਲੀਆਂ ਛੱਡ ਕੇ ਫਰਾਰ ਹੋਏ ਮੁਲਜ਼ਮ](https://hindi.cdn.zeenews.com/hindi/sites/default/files/styles/zm_500x286/public/2022/08/25/1285823-pathnkot-minjing.jpg?itok=95nVvVvZ)
ਪਠਾਨਕੋਟ ਪੁਲਿਸ ਤੇ ਮਾਈਨਿੰਗ ਵਿਭਾਗ ਵੱਲੋਂ ਚੱਲ ਰਹੀ ਨਜਾਇਜ਼ ਮਾਈਨਿੰਗ ਵਾਲੀ ਜਗ੍ਹਾ ਤੇ ਰੇਡ ਕੀਤੀ ਗਈ। ਤੇ ਮੌਕੇ ਤੋਂ 8 ਟਰੈਕਟਰ ਤੇ 10 ਟਰਾਲੀਆਂ ਕਾਬੂ ਕੀਤੀਆ ਗਈਆਂ। ਇਸ ਮੌਕੇ ਪੁਲਿਸ ਵੱਲੋਂ 10 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ।
ਚੰਡੀਗੜ੍ਹ- ਨਜਾਇਜ਼ ਮਾਈਨਿੰਗ ਨੂੰ ਲੈ ਕੇ ਸੂਬਾ ਸਰਕਾਰ ਸਖਤ ਨਜ਼ਰ ਆ ਰਹੀ ਹੈ। ਮਾਈਨਿੰਗ ਮੰਤਰੀ ਹਰਜੋਤ ਬੈਂਸ ਵੱਲੋਂ ਕਿਹਾ ਗਿਆ ਸੀ ਕਿ ਸੂਬੇ ਵਿੱਚ ਨਜਾਇਜ਼ ਮਾਈਨਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਤੇ ਕਾਰਵਾਈ ਕਰਦਿਆ ਪਠਾਨਕੋਟ ਪੁਲਿਸ ਤੇ ਮਾਈਨਿੰਗ ਵਿਭਾਗ ਵੱਲੋਂ ਚੱਲ ਰਹੀ ਨਜਾਇਜ਼ ਮਾਈਨਿੰਗ ਵਾਲੀ ਜਗ੍ਹਾ ਤੇ ਰੇਡ ਕੀਤੀ ਗਈ। ਰੇਡ ਦੌਰਾਨ ਮੁਲਜ਼ਮ ਟਰੈਕਟ ਟਰਾਲੀਆਂ ਛੱਡ ਕੇ ਫਰਾਰ ਹੋ ਗਏ। ਪੁਲਿਸ ਵੱਲੋ ਮੌਕੇ ਤੋਂ 8 ਟਰੈਕਟਰ ਤੇ 10 ਟਰਾਲੀਆਂ ਕਾਬੂ ਕੀਤੀਆਂ ਗਈਆਂ। ਇਸ ਮੌਕੇ ਪੁਲਿਸ ਵੱਲੋਂ 10 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।