Police Raid: ਪਠਾਨਕੋਟ ਪੁਲਿਸ ਨੇ ਸ਼ਹਿਰ ਦੇ ਲਮੀਨੀ ਇਲਾਕੇ ਵਿੱਚ ਇੱਕ ਘਰ ਉਤੇ ਛਾਪੇਮਾਰੀ ਕੀਤੀ। ਇੱਕ ਸਖ਼ਸ਼ ਨੂੰ ਨਸ਼ੇ ਦੀ ਸਮੱਗਲਿੰਗ ਦੇ ਦੋਸ਼ 'ਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਿਸ ਨੇ ਉਸ ਦੇ ਘਰ ਵਿਚ ਛਾਪਾ ਮਾਰਿਆ। ਪੁਲਿਸ ਨੇ ਘਰ ਵਿਚੋਂ ਕੁਝ ਫਾਈਲਾਂ ਤੇ ਦਸਤਾਵੇਜ਼ ਬਰਾਮਦ ਕੀਤੇ ਹਨ। ਇਹ ਛਾਪੇਮਾਰੀ ਡੀਐਸਪੀ ਸਿਟੀ ਦੀ ਅਗਵਾਈ ਵਿੱਚ ਕੀਤੀ ਗਈ।


COMMERCIAL BREAK
SCROLL TO CONTINUE READING

ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਵਿੱਚ ਪਠਾਨਕੋਟ ਪੁਲਿਸ ਨੇ ਇੱਕ ਹੋਰ ਵੱਡੀ ਕਾਰਵਾਈ ਕਰਦੇ ਹੋਏ ਸ਼ਹਿਰ ਦੇ ਲਮੀਨੀ ਇਲਾਕੇ ਵਿੱਚ ਇੱਕ ਘਰ ਉਤੇ ਛਾਪੇਮਾਰੀ ਕੀਤੀ ਤੇ ਪੁਲਿਸ ਨੇ ਉਸ ਘਰ ਉਤੇ ਛਾਪਾ ਮਾਰਿਆ, ਜਿਸ ਦੇ ਰਹਿਣ ਵਾਲੇ ਵਿਅਕਤੀ ਨੂੰ ਪਹਿਲਾਂ ਹੀ ਨਸ਼ੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।


ਫਿਲਹਾਲ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਸ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ। ਪੁਲਿਸ ਨੇ ਇੱਕ ਘਰ ਦੇ ਤਾਲੇ ਖੋਲ੍ਹਵਾ ਕੇ ਛਾਪੇਮਾਰੀ ਕੀਤੀ ਤੇ ਕੁਝ ਦਸਤਾਵੇਜ਼ ਵੀ ਘਰ ਦੇ ਅੰਦਰੋਂ ਬਰਾਮਦ ਕੀਤੇ ਹਨ ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸੀਟੀ ਸੁਮੀਰ ਸਿੰਘ ਮਾਨ ਨੇ ਦੱਸਿਆ ਕਿ ਐਸਐਸਪੀ ਪਠਾਨਕੋਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਮੁਹਿੰਮ ਵਿੱਢੀ ਗਈ ਹੈ। ਇਸ ਲੜੀ ਤਹਿਤ ਲਮੀਨੀ ਵਿੱਚ ਇੱਕ ਘਰ ਉਤੇ ਛਾਪੇਮਾਰੀ ਕੀਤੀ ਗਈ। ਅੱਜ ਸ਼ਹਿਰ ਦੇ ਏਰੀਏ ਵਿੱਚ ਇਸ ਘਰ ਵਿੱਚ ਰਹਿਣ ਵਾਲੇ ਵਿਅਕਤੀ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿੱਚ ਕਾਬੂ ਕਰਨ ਤੋਂ ਬਾਅਦ ਪੁਲਿਸ ਨੇ ਉਸ ਦੇ ਘਰ ਛਾਪਾ ਮਾਰਿਆ ਸੀ।


ਇਸ ਮੌਕੇ ਥਾਣਾ ਡਵੀਜ਼ਨ ਨੰਬਰ 1 ਦੀ ਐਸਐਚਓ ਹਰਪ੍ਰੀਤ ਕੌਰ ਤੇ ਹੋਰ ਪੁਲਿਸ ਟੀਮ ਉਨ੍ਹਾਂ ਦੇ ਨਾਲ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਘਰ ਵਿੱਚੋਂ ਕੁਝ ਫਾਈਲਾਂ ਤੇ ਦਸਤਾਵੇਜ਼ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। 


ਡੀਐਸਪੀ ਸਿਟੀ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਨੂੰ ਵੀ ਗੈਰ ਕਾਨੂੰਨੀ ਕੰਮ ਨਹੀਂ ਕਰਨ ਦਿੱਤਾ ਜਾਵੇਗਾ। ਅਜਿਹਾ ਕੰਮ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।  ਉਨ੍ਹਾਂ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।


ਇਹ ਵੀ ਪੜ੍ਹੋ : Punjab Diwas 2023: ਆਖ਼ਰ ਪੰਜਾਬ ਦਾ ਇਤਿਹਾਸ ਕੀ ਹੈ? 1 ਨਵੰਬਰ, ਅੱਜ ਦੇ ਦਿਨ ਭਾਰਤ ਵਿੱਚ ਕੀ ਹੋਏ ਇਤਿਹਾਸਕ ਬਦਲਾਅ