ਚੰਡੀਗੜ੍ਹ: ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala)  ਕਤਲ ਕਾਂਡ ’ਚ ਹੁਣ ਗੈਂਗਸਟਰਾਂ ਤੋਂ ਬਾਅਦ ਸਿਆਸੀ ਕੁਨੈਕਸ਼ਨ ਵੀ ਸਾਹਮਣੇ ਆ ਰਿਹਾ ਹੈ। ਇਹ ਸਿਆਸੀ ਆਗੂ ਮਾਝੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ, ਇਸ ਕਥਿਤ ਆਗੂ ਦੀ ਕਿਸੇ ਵੇਲੇ ਵੀ ਗ੍ਰਿਫ਼ਤਾਰੀ ਸੰਭਵ ਹੈ।


COMMERCIAL BREAK
SCROLL TO CONTINUE READING


ਗੈਂਗਸਟਰ ਦੀਪਕ ਮੁੰਡੀ ਜੋ ਇਸ ਵੇਲੇ ਪੁਲਿਸ ਦੀ ਗ੍ਰਿਫ਼ਤ ’ਚ ਹੈ, ਉਸ ਵਲੋਂ ਲੰਘੇ ਦਿਨ ਵੱਡੇ ਖੁਲਾਸੇ ਕੀਤੇ ਗਏ ਹਨ। ਦੀਪਕ ਮੁੰਡੀ (Deepak Mundi) ਨੇ ਪੁਛਗਿੱਛ ਦੌਰਾਨ ਜਿਸ ਆਗੂ ਦਾ ਨਾਮ ਦੱਸਿਆ ਹੈ, ਉਸਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਨੇ ਟੀਮਾਂ ਤਿਆਰ ਕਰ ਲਈਆਂ ਹਨ। 



ਮੂਸੇਵਾਲਾ ਦੇ ਪਿਤਾ ਨੇ ਵੀ ਸਿਆਸੀ ਕੁਨੈਕਸ਼ਨ ਹੋਣ ਦਾ ਦਿੱਤਾ ਸੀ ਹਵਾਲਾ
ਗੌਰਤਲੱਬ ਹੈ ਕਿ ਇਸ ਤੋਂ ਪਹਿਲਾਂ ਮੂਸੇਵਾਲਾ ਦੀ ਪਿਤਾ ਬਲਕੌਰ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਸੀ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਮੂਸੇਵਾਲਾ ਕਤਲਕਾਂਡ ਦੇ ਸੂਤਰਧਾਰ (Master mind) ਚਿੱਟੇ ਕੱਪੜੇ ਵਾਲਿਆਂ ਦਾ ਵੀ ਖ਼ੁਲਾਸਾ ਹੋਣਾ ਚਾਹੀਦਾ ਹੈ। 
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਸਰਕਾਰ ਵੇਲੇ ਵਿਧਾਨ ਸਭਾ ’ਚ ਸਪੀਕਰ ਰਹੇ ਨਿਰਮਲ ਸਿੰਘ ਕਾਹਲੋਂ ਦੇ ਭਤੀਜੇ ਸੰਦੀਪ ਸਿੰਘ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। 



ਨੇਪਾਲ ਬਾਰਡਰ ਤੋਂ ਗ੍ਰਿਫ਼ਤਾਰ ਸ਼ਾਰਪ ਸ਼ੂਟਰ ਦੀਪਕ ਮੁੰਡੀ
ਪੁਲਿਸ ਵਲੋਂ ਇਸ ਮਾਮਲੇ ’ਚ 35 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ’ਚੋਂ 23 ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਉੱਥੇ ਹੀ 2 ਗੈਂਗਸਟਰਾਂ ਨੂੰ ਭਾਰਤ-ਪਾਕਿਸਤਾਨ ਨੇੜੇ ਇਨਕਾਊਂਟਰ ’ਚ ਮਾਰ ਮੁਕਾਇਆ ਸੀ। ਇਸ ਤੋਂ ਇਲਾਵਾ ਬਲੈਰੋ ਮਡਿਊਲ ਦੇ 3 ਗੈਂਗਸਟਰਾਂ ਦੀਪਕ ਮੁੰਡੀ, ਰਜਿੰਦਰ ਜੋਕਰ ਤੇ ਕਪਿਲ ਪੰਡਿਤ ਨੂੰ ਨੇਪਾਲ ਬਾਰਡਰ ਤੋਂ 10 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।