Tarn Taran News: ਦੋਸਤ ਦੀ ਮਾਂ ਨਾਲ ਸਰੀਰਕ ਸਬੰਧ ਣਾਉਣ ਮਗਰੋਂ ਅਸ਼ਲੀਲ ਵੀਡੀਓ ਬਣਾ ਕੇ ਕੀਤੀ ਵਾਇਰਲ, ਕੇਸ ਦਰਜ
Tarn Taran News: ਤਰਨਤਾਰਨ ਵਿੱਚ ਸੈਮ ਮਸੀਹ ਨਾਂ ਦਾ ਨੌਜਵਾਨ ਆਪਣੇ ਦੋਸਤ ਦੀ ਮਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਸਾਲਾਂ ਬੱਧੀ ਜਬਰ ਜਨਾਹ ਕਰਦਾ ਰਿਹਾ।
Tarn Taran News: ਤਰਨਤਾਰਨ ਵਿੱਚ ਸੈਮ ਮਸੀਹ ਨਾਂ ਦਾ ਨੌਜਵਾਨ ਆਪਣੇ ਦੋਸਤ ਦੀ ਮਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਸਾਲਾਂ ਬੱਧੀ ਜਬਰ ਜਨਾਹ ਕਰਦਾ ਰਿਹਾ। ਫਿਰ ਉਹ ਪੀੜਤਾ ਦੀ ਭਰਜਾਈ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਜਦੋਂ ਪੀੜਤਾ ਨੇ ਵਿਰੋਧ ਕੀਤਾ ਤਾਂ ਦੋਵਾਂ ਨੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਵੱਖ-ਵੱਖ ਗਰੁੱਪਾਂ ਵਿੱਚ ਵਾਇਰਲ ਕਰ ਦਿੱਤੀ। ਸੂਚਨਾ ਮਿਲਦੇ ਹੀ ਇੰਸਪੈਕਟਰ ਹਰਪ੍ਰੀਤ ਸਿੰਘ ਵਿਰਕ ਨੇ ਥਾਣਾ ਸਿਟੀ ਵਿੱਚ ਮੁਲਜ਼ਮ ਸੈਮ ਮਸੀਹ ਅਤੇ ਗਿੰਨੀ ਨਾਮਕ ਔਰਤ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।
ਨੂਰਦੀ ਅੱਡਾ ਦੀ ਰਹਿਣ ਵਾਲੀ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਉਸ ਦਾ ਕਰੀਬ 20 ਸਾਲ ਪਹਿਲਾਂ ਵਿਆਹ ਹੋਇਆ ਸੀ। ਪਤੀ-ਪਤਨੀ ਵਿਚਕਾਰ ਕਰੀਬ 10 ਸਾਲਾਂ ਤੋਂ ਝਗੜਾ ਚੱਲ ਰਿਹਾ ਸੀ। ਪਤੀ ਪਤਨੀ ਨੂੰ ਛੱਡ ਕੇ ਦੂਜੀ ਔਰਤ ਨਾਲ ਰਹਿਣ ਲੱਗਾ। ਜਦੋਂਕਿ ਔਰਤ ਆਪਣੇ ਬੱਚਿਆਂ ਸਮੇਤ ਘਰ ਦਾ ਗੁਜ਼ਾਰਾ ਚਲਾਉਣ ਲੱਗੀ। ਮਿਸ਼ਨ ਕੰਪਾਊਂਡ ਦਾ ਰਹਿਣ ਵਾਲਾ ਸੈਮ ਮਸੀਹ ਨਾਂ ਦਾ ਨੌਜਵਾਨ ਉਸ ਦੇ ਬੇਟੇ ਦਾ ਦੋਸਤ ਬਣ ਗਿਆ। ਉਸ ਦਾ ਉਨ੍ਹਾਂ ਦੇ ਘਰ ਆਉਣਾ ਜਾਣਾ ਲੱਗ ਗਿਆ। ਸੈਮ ਮਸੀਹ ਨੇ ਸਾਲ 2023 ਤੋਂ ਆਪਣੇ ਦੋਸਤ ਦੀ ਮਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨਾ ਸ਼ੁਰੂ ਕਰ ਦਿੱਤਾ ਸੀ।
ਨਵੰਬਰ 2024 ਵਿੱਚ ਮੁਲਜ਼ਮ ਸੈਮ ਮਸੀਹ ਨੇ ਆਪਣੇ ਮੋਬਾਈਲ ਉਤੇ ਔਰਤ ਦੀਆਂ ਕਈ ਅਸ਼ਲੀਲ ਵੀਡੀਓਜ਼ ਬਣਾਈਆਂ। ਇਸੇ ਦੌਰਾਨ ਸੈਮ ਮਸੀਹ ਨੇ ਔਰਤ ਦੀ ਬੇਟੀ ਦੀ ਨਣਦ ਨਾਲ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਜਦੋਂ ਪੀੜਤਾ ਨੇ ਵਿਰੋਧ ਕੀਤਾ ਤਾਂ ਉਸ ਨੇ ਆਪਣੇ ਮੋਬਾਈਲ 'ਤੇ ਬਣਾਈ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।
ਜਦੋਂ ਗਿੰਨੀ ਨੂੰ ਪਤਾ ਲੱਗਾ ਕਿ ਸੈਮ ਮਸੀਹ ਨੇ ਉਸ ਦੀ ਭਰਜਾਈ ਦੀ ਮਾਂ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਵੀਡੀਓ ਬਣਾ ਲਈ ਹੈ ਤਾਂ ਉਸ ਨੇ ਸੈਮ ਮਸੀਹ ਨੂੰ ਆਪਣੇ ਮੋਬਾਈਲ 'ਤੇ ਵੀਡੀਓ ਬਣਾਉਣ ਲਈ ਕਿਹਾ। ਗਿੰਨੀ ਨੇ ਆਪਣੇ ਮੋਬਾਈਲ ਨੰਬਰ ਰਾਹੀਂ ਕਈ ਗਰੁੱਪਾਂ 'ਤੇ ਅਸ਼ਲੀਲ ਵੀਡੀਓਜ਼ ਸ਼ੇਅਰ ਕੀਤੀਆਂ ਹਨ।
ਔਰਤ ਨੇ ਵਿਰੋਧ ਕੀਤਾ ਤਾਂ ਸੈਮ ਮਸੀਹ ਨੇ ਵੀ ਅਜਿਹਾ ਹੀ ਕੀਤਾ। ਪੀੜਤਾ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ। ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਹਰਪ੍ਰੀਤ ਸਿੰਘ ਵਿਰਕ ਨੇ ਕਾਰਵਾਈ ਕਰਦਿਆਂ ਪੀੜਤ ਔਰਤ ਦੇ ਬਿਆਨ ਦਰਜ ਕੀਤੇ। ਪੁਲਿਸ ਨੇ ਮੁਲਜ਼ਮ ਸੈਮ ਮਸੀਹ ਅਤੇ ਔਰਤ ਗਿੰਨੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।