ਚੰਡੀਗੜ: ਪੰਜਾਬ ਵਿੱਚ ਖਾਲਿਸਤਾਨ ਸਮਰਥਕਾਂ ਵੱਲੋਂ ਨਿੱਤ ਨਾਪਾਕ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਕਦੇ ਭਾਰਤ ਵਿਰੁੱਧ ਨਾਅਰੇ ਲਾਏ ਜਾਂਦੇ ਹਨ ਅਤੇ ਕਦੇ ਕੰਧਾਂ 'ਤੇ ਇਤਰਾਜ਼ਯੋਗ ਸ਼ਬਦ ਲਿਖੇ ਜਾਂਦੇ ਹਨ। ਅੱਜ ਜਲੰਧਰ ਵਿਚ ਦਿੱਲੀ ਦੇ ਸੀ. ਐਮ. ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੀ. ਐਮ. ਭਗਵੰਤ ਮਾਨ ਦੇ ਪ੍ਰੋਗਰਾਮ ਤੋਂ ਪਹਿਲਾਂ ਖਾਲਿਸਤਾਨ ਸਮਰਥਕਾਂ ਨੇ ਇਕ ਵਾਰ ਫਿਰ ਵਾਰਦਾਤਾਂ ਨੂੰ ਅੰਜਾਮ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਲੰਧਰ 'ਚ ਛੱਪੜ ਨੇੜੇ ਦੇਵੀ ਦੇ ਸ਼ਕਤੀ ਪੀਠ ਦੀਆਂ ਕੰਧਾਂ 'ਤੇ ਖਾਲਿਸਤਾਨ ਦੀ ਹਮਾਇਤ ਨਾਲ ਸਬੰਧਤ ਨਾਅਰੇ ਲਿਖੇ ਹੋਏ ਸਨ। ਜਲੰਧਰ ਪੁਲਿਸ ਹੁਣ ਇਲਾਕੇ ਦੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ ਤਾਂ ਜੋ ਦੋਸ਼ੀਆਂ ਨੂੰ ਫੜਿਆ ਜਾ ਸਕੇ। ਪੁਲਿਸ ਅਧਿਕਾਰੀ ਨੇ ਕਿਹਾ  ਅਸੀਂ ਨਾਅਰੇਬਾਜ਼ੀ ਕਰਨ ਵਾਲੇ ਦਾ ਪਤਾ ਲਗਾਉਣ ਲਈ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰ ਰਹੇ ਹਾਂ।


COMMERCIAL BREAK
SCROLL TO CONTINUE READING

 


 


ਖਾਸ ਗੱਲ ਇਹ ਹੈ ਕਿ ਅੱਜ ਜਲੰਧਰ 'ਚ ਦਿੱਲੀ ਦੇ ਸੀ. ਐਮ.  ਅਤੇ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੀ. ਐਮ. ਭਗਵੰਤ ਮਾਨ ਦਾ ਪ੍ਰੋਗਰਾਮ ਹੋਣ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਖਾਲਿਸਤਾਨ ਸਮਰਥਕਾਂ ਨੇ ਐਕਸ਼ਨ ਕੀਤਾ।


 


ਸਟੇਸ਼ਨਾਂ 'ਤੇ ਧਮਾਕਿਆਂ ਦੀ ਮਿਲੀ ਧਮਕੀ


ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਡੀ. ਆਰ. ਐਮ. ਦੇ ਨਾਂ 'ਤੇ ਧਮਕੀ ਭਰਿਆ ਪੱਤਰ ਆਇਆ ਸੀ, ਜਿਸ 'ਚ ਸਟੇਸ਼ਨਾਂ 'ਤੇ ਧਮਾਕੇ ਕਰਨ ਦੀ ਗੱਲ ਕਹੀ ਗਈ ਸੀ। ਪੂਰੇ ਡਵੀਜ਼ਨ ਵਿੱਚ ਚੱਲਣ ਵਾਲੀਆਂ ਗੱਡੀਆਂ ਦਾ ਕੰਟਰੋਲ ਦਫ਼ਤਰ ਵੀ ਡੀ. ਆਰ. ਐਮ. ਦਫ਼ਤਰ ਵਿੱਚ ਹੀ ਬਣਿਆ ਹੋਇਆ ਹੈ। ਇਹ ਦਿਨ-ਰਾਤ ਖੁੱਲ੍ਹਾ ਰਹਿੰਦਾ ਹੈ ਅਤੇ ਅਧਿਕਾਰੀ ਅਤੇ ਕਰਮਚਾਰੀ ਕੰਮ ਕਰਦੇ ਰਹਿੰਦੇ ਹਨ। ਫਰੀਦਕੋਟ ਵਿੱਚ ਦੋ ਵਾਰ ਅਜਿਹੀ ਘਟਨਾ ਵਾਪਰ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਡੀ. ਸੀ. ਦਫ਼ਤਰ ਦੀਆਂ ਕੰਧਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਜਾਣੇ ਸਨ ਪਰ ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਇਹ ਨਾਅਰੇ ਲਿਖੇ ਜਾ ਸਕੇ।


 


WATCH LIVE TV