Ropar News: ਰੋਪੜ ਕੋਲ ਸਤਲੁਜ `ਚੋਂ ਮਿਲੀ ਬੇਸ਼ਕੀਮਤੀ ਧਾਤੂ, ਇਲੈਕਟ੍ਰਾਨਿਕ ਉਪਕਰਨਾਂ `ਚ ਹੁੰਦੀ ਹੈ ਟੈਟਲਮ ਦੀ ਵਰਤੋਂ
Ropar News: ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ) ਰੋਪੜ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੰਜਾਬ ਵਿੱਚ ਸਤਲੁਜ ਦਰਿਆ ਵਿੱਚ ਦੁਰਲੁਭ ਤੇ ਬੇਸ਼ਕੀਮਤੀ ਧਾਤੂ ਮਿਲੀ ਹੈ।
Ropar News: ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ) ਰੋਪੜ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੰਜਾਬ ਵਿੱਚ ਸਤਲੁਜ ਦਰਿਆ ਵਿੱਚ ਦੁਰਲੁਭ ਤੇ ਬੇਸ਼ਕੀਮਤੀ ਧਾਤੂ ਮਿਲੀ ਹੈ। ਦਰਅਸਲ ਵਧੀਆ ਰੇਤੇ ਲੱਭਦੇ ਸਮੇਂ ਆਈਈਟੀ ਨੂੰ ਬੇਸ਼ਕੀਮਤੀ ਧਾਤੂ ਟੈਟਲਮ ਮਿਲੀ ਹੈ। ਟੈਟਲਮ ਇੱਕ ਬਹੁਤ ਹੀ ਘੱਟ ਮਿਲਣ ਵਾਲੀ ਧਾਤੂ ਹੈ। ਇਸ ਦੇ ਗੁਣ ਸੋਨੇ ਅਤੇ ਚਾਂਦੀ ਨਾਲ ਮਿਲਣ ਕਾਰਨ ਇਸ ਨੂੰ ਕਾਫੀ ਕੀਮਤੀ ਧਾਤੂ ਮੰਨਿਆ ਜਾਂਦਾ ਹੈ। ਇਸ ਧਾਤੂ ਦਾ ਇਸਤੇਮਾਲ ਸੈਮੀਕੰਡਟਰ ਬਣਾਉਣ ਲਈ ਕੀਤਾ ਜਾਂਦਾ ਹੈ। ਇਸ ਧਾਤੂ ਦੀ ਖੋਜ ਸਿਵਲ ਇੰਜੀਨੀਅਰਿੰਗ ਵਿਭਾਗ ਵਿੱਚ ਤਾਇਨਾਤ ਸਹਾਇਕ ਪ੍ਰੋਫੈਸਰ ਡਾ. ਰੇਸਮੀ ਸੇਬੇਸੀਟੀਅਨ ਦੀ ਅਗਵਾਈ ਵਿੱਚ ਕੀਤੀ ਗਈ ਹੈ। ਇਸ ਧਾਤੂ ਦੇ ਭੰਡਾਰ ਨਾਲ ਭਾਰਤ ਦਾ ਖਜ਼ਾਨਾ ਇੱਕ ਵਾਰ ਫਿਰ ਤੋਂ ਭਰ ਸਕਦਾ ਹੈ।
ਕੀ ਹੈ ਟੈਟਲਮ
ਟੈਟਲਮ ਦੁਰਲੁਭ ਧਾਤੂ ਮੰਨੀ ਜਾਂਦੀ ਹੈ। ਇਹ ਮੌਜੂਦਾ ਸਮੇਂ ਵਿੱਚ ਸਭ ਤੋਂ ਜੰਗ ਰੋਧਕ ਹੁੰਦੀ ਹੈ। ਇਸ ਦਾ ਐਟਾਮਿਕ ਨੰਬਰ 73 ਹੁੰਦਾ ਹੈ। ਇਹ ਗਰੇਅ ਰੰਗ ਦਾ ਹੁੰਦਾ ਹੈ ਤੇ ਬੇਹੱਦ ਸਖ਼ਤ ਹੁੰਦਾ ਹੈ। ਖਾਸ ਗੱਲ ਇਹ ਹੈ ਕਿ ਜਦ ਟੈਟਲਮ ਸ਼ੁੱਧ ਹੁੰਦਾ ਹੈ ਤਾਂ ਉਹ ਕਾਫੀ ਲਚਕੀਲਾ ਹੁੰਦਾ ਹੈ। ਇੰਨਾ ਕਿ ਇਸ ਨੂੰ ਖਿੱਚਿਆ ਵੀ ਜਾ ਸਕਦਾ ਹੈ। ਇਸ ਦਾ ਮੈਲਟਿੰਗ ਪੁਆਇੰਟ ਵੀ ਕਾਫੀ ਜ਼ਿਆਦਾ ਹੁੰਦਾ ਹੈ। ਅੱਜ ਇਸਤੇਮਾਲ ਵਿੱਚ ਆਉਣ ਵਾਲੇ ਸਭ ਤੋਂ ਜ਼ਿਆਦਾ ਕਰੋਜਨ-ਰਜਿਸਟੈਂਟ ਮੈਟਲ ਵਿਚੋਂ ਇਹ ਇੱਕ ਹੈ। ਇਸ ਦੇ ਕਰੋਜਨ-ਰਜਿਸਟੈਂਟ ਹੋਣ ਦੀ ਇੱਕ ਵਜ੍ਹਾ ਹੁੰਦੀ ਹੈ। ਹਵਾ ਨਾਲ ਸੰਪਰਕ ਵਿੱਚ ਆਉਣ ਉਤੇ ਇਹ ਐਕਸਾਈਡ ਪਰਤ ਬਣਾਉਂਦਾ ਹੈ। ਇਸ ਨੂੰ ਹਟਾਉਣਾ ਬੇਹੱਦ ਮੁਸ਼ਕਲ ਹੁੰਦਾ ਹੈ। ਇਹ 150 ਡਿਗਰੀ ਸੈਲੀਅਸ ਤੋਂ ਥੱਲੇ ਦੇ ਤਾਪਮਾਨ ਉਤੇ ਰਸਾਇਣਿਕ ਹਮਲੇ ਦੇ ਪ੍ਰਤੀ ਲਗਭਗ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਰਹਿੰਦਾ ਹੈ।
ਟੈਟਲਮ ਦੀ ਕਦੋਂ ਹੋਈ ਖੋਜ
ਟੈਟਲਮ ਦੀ ਖੋਜ 1802 ਵਿੱਚ ਸਵੀਡਨ ਦੇ ਕੈਮਿਸਟ ਐਂਡਰਸ ਸੁਤਤਾਫ ਐਕਨਬਰਗ ਨੇ ਕੀਤੀ ਸੀ। ਜਦੋਂ ਇਸ ਨੂੰ ਖੋਜਿਆ ਗਿਆ ਸੀ ਤਾਂ ਪਾਇਆ ਗਿਆ ਕਿ ਐਕਨਬਰਗ ਨੂੰ ਸਿਰਫ਼ ਨਿਓਬੀਅਮ ਕਿਸੇ ਅਲੱਗ ਰੂਪ ਨਾਲ ਮਿਲਿਆ ਸੀ। ਇਹ ਮੁੱਦਾ ਸਾਲ 1866 ਵਿੱਚ ਹੱਲ ਸਕਿਆ ਸੀ, ਜਦ ਸਵਿਸ ਕੈਮਿਸਟ ਜੀਨ ਚਾਰਲਸ ਮੈਰੀਗ੍ਰੇਕ ਨੇ ਇਹ ਸਾਬਿਤ ਕੀਤਾ ਕਿ ਟੈਟਲਮ ਅਤੇ ਨਿਓਬੀਅਮ ਦੋ ਅਲੱਗ-ਅਲੱਗ ਧਾਤੂ ਹੈ। ਇਸ ਦਾ ਨਾਮ ਟੈਟਲਮ ਹੋਣ ਦੇ ਪਿਛੇ ਵੀ ਇਕ ਕਹਾਣੀ ਹੈ। ਗ੍ਰੀਕ ਮਿਥਿਹਾਸਿਕ ਚਰਿੱਤਰ ਟੈਟਲਮ ਅਨਾਤੋਲੀਆ ਵਿੱਚ ਮਾਊਂਟ ਸਿਪਾਈਲਸ ਦੇ ਉਪਰ ਇੱਕ ਸ਼ਹਿਰ ਦਾ ਅਮੀਰ ਪਰ ਦੁਸ਼ਟ ਰਾਜਾ ਸੀ। ਟੈਟਲਮ ਨੂੰ ਜਿਓਸ ਤੋਂ ਮਿਲੀ ਭਿਆਨਕ ਸਜ਼ਾ ਲਈ ਜਾਣਾ ਜਾਂਦਾ ਹੈ। ਉਸ ਦੇ ਨਾਮ ਉਪਰ ਇਸ ਧਾਤੂ ਦਾ ਨਾਮ ਰੱਖਿਆ ਗਿਆ ਸੀ।
ਕਿੱਥੇ ਹੁੰਦੀ ਵਰਤੋਂ
ਟੈਟਲਮ ਦਾ ਇਸਤੇਮਾਲ ਇਲੈਕਟ੍ਰਾਨਿਕ ਸੈਕਟਰ ਵਿੱਚ ਸਭ ਤੋਂ ਜ਼ਿਆਦਾ ਕੀਤਾ ਜਾਂਦਾ ਹੈ। ਇਸ ਧਾਤੂ ਨਾਲ ਬਣੇ ਕੈਪੇਸਿਟਰ ਸਭ ਤੋਂ ਚੰਗੇ ਹੁੰਦੇ ਹਨ। ਸਮਾਰਟਫੋਨ ਤੋਂ ਲੈ ਕੇ ਲੈਪਟਾਪ ਅਤੇ ਡਿਜੀਟਲ ਕੈਮਰੇ ਵਰਗੇ ਪੋਰਟਏਬਲ ਇਲੈਕਟ੍ਰਾਨਿਕ ਉਪਕਰਣਾਂ ਵਿੱਚ ਟੈਟਲਮ ਦਾ ਇਸਤੇਮਾਲ ਹੁੰਦਾ ਹੈ। ਡਿਜੀਟਲ ਕੈਮਰਾ ਵਰਗੇ ਡਿਵਾਇਸ ਵਿੱਚ ਇਸਤੇਮਾਲ ਲਈ ਸ਼ਾਨਦਾਰ ਮੰਨਿਆ ਜਾਂਦਾ ਹੈ। ਹਾਈ ਮੈਲਟਿੰਗ ਪੁਆਇੰਟ ਹੋਣ ਕਾਰਨ ਇਸ ਦਾ ਇਸਤੇਮਾਲ ਪੈਲੇਟੀਨਮ ਦੀ ਜਗ੍ਹਾ ਵੀ ਹੁੰਦਾ ਹੈ। ਖਾਸ ਗੱਲ ਇਹ ਹੈ ਕਿ ਟੈਟਲਮ ਦੇ ਮੁਕਾਬਲੇ ਪੈਲੇਟੀਨਮ ਜ਼ਿਆਦਾ ਮਹਿੰਗਾ ਹੁੰਦਾ ਹੈ।
ਇਹ ਵੀ ਪੜ੍ਹੋ : Jalandhar Farmers Protest Update: ਕਿਸਾਨਾਂ ਤੇ ਮਾਨ ਵਿਚਾਲੇ ਮੀਟਿੰਗ ਖ਼ਤਮ, ਸੜਕਾਂ ਖੋਲ੍ਹਣ ਦਾ ਕੀਤਾ ਵਾਅਦਾ, ਰੇਲਵੇ ਟ੍ਰੈਕ ਕੀਤੇ ਖਾਲੀ