Amritsar News (ਭਰਤ ਸ਼ਰਮਾ):  ਅੰਮ੍ਰਿਤਸਰ ਥਾਣਾ ਮਕਬੂਲ ਪੁਰਾ ਇਲਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਲਾਸ਼ ਨੂੰ ਸੜਕ ਉਪਰ ਰੱਖ ਕੇ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਭਰਾ ਦੇ ਕਿਸੇ ਲੜਕੀ ਨਾਲ ਸਬੰਧ ਸਨ।


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਲੜਕੀ ਦੀ ਮਾਂ ਵੱਲੋਂ ਜ਼ਬਰਦਸਤੀ ਲੜਕੇ ਨਾਲ ਵਿਆਹ ਕਰਵਾਉਣ ਦੀ ਗੱਲ ਕੀਤੀ ਗਈ ਜਦੋਂ ਲੜਕੇ ਨੇ ਮਨ੍ਹਾਂ ਕੀਤਾ ਤਾਂ ਉਹ ਦੀ ਮਾਂ ਤੇ ਲੜਕੀ ਵੱਲੋਂ ਉਨ੍ਹਾਂ ਕੋਲੋਂ 8 ਲੱਖ ਰੁਪਏ ਦੀ ਮੰਗ ਕੀਤੀ ਗਈ ਤੇ ਜਦੋਂ ਉਸ ਨੇ 8 ਲੱਖ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਉਸਦੀ ਮਾਂ ਤੇ ਉਸ ਲੜਕੀ ਨੇ ਉਸ ਦੇ ਭਰਾ ਤੇ ਮਾਂ ਤੇ ਉਸ ਦੇ ਪਿਓ ਉੱਤੇ 376 ਦਾ ਬਲਾਤਕਾਰ ਦਾ ਮਾਮਲਾ ਦਰਜ ਕਰਵਾ ਦਿੱਤਾ। 


ਇਸ ਕਾਰਨ ਉਸ ਦੇ ਭਰਾ ਨੂੰ ਜੇਲ੍ਹ ਹੋ ਗਈ। ਉਸ ਦਾ ਭਰਾ ਇਸ ਵੇਲੇ ਜੇਲ੍ਹ ਵਿੱਚ ਬੰਦ ਹੈ ਤੇ ਉਸ ਦੇ ਪਿਓ ਤੇ ਮਾਂ ਉਤੇ ਵੀ ਜ਼ੁਲਮ ਕੀਤੇ ਗਏ ਜਿਸ ਦੇ ਚੱਲਦੇ ਉਸ ਦੇ ਪਿਤਾ ਦੀ ਟੈਨਸ਼ਨ ਵਿੱਚ ਆ ਕੇ ਉਨ੍ਹਾਂ ਦੀ ਮੌਤ ਹੋ ਗਈ। ਇਸ ਦੇ ਜ਼ਿੰਮੇਵਾਰ ਉਹ ਲੜਕੀ ਤੇ ਉਸਦੀ ਮਾਂ ਹੈ। ਜਦੋਂ ਉਹ ਪੁਲਿਸ ਪ੍ਰਸ਼ਾਸਨ ਕੋਲ ਗਏ ਤੇ ਉਨ੍ਹਾਂ ਨੇ ਕੋਈ ਵੀ ਸੁਣਵਾਈ ਨਹੀਂ ਕੀਤੀ।


ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕੁਝ ਨਹੀਂ ਕਰ ਸਕਦੇ। ਉਨ੍ਹਾਂ ਨੇ ਜੋ ਕਰਨਾ ਹੈ ਉਹ ਖੁਦ ਹੀ ਕਰ ਲਓ ਜਿਸ ਦੇ ਚੱਲਦੇ ਮਜਬੂਰਨ ਲਾਸ਼ ਨੂੰ ਸੜਕ ਵਿੱਚ ਰੱਖ ਕੇ ਪੁਲਿਸ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਕਾਰਨ ਅੱਜ ਉਨ੍ਹਾਂ ਦੇ ਪਿਤਾ  ਦੀ ਮੌਤ ਹੋ ਗਈ ਹੈ ਅਤੇ ਉਸ ਦੇ ਭਰਾ ਨੂੰ ਜੇਲ੍ਹ ਹੋ ਗਈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ। 


ਉਸ ਲੜਕੀ ਦੀ ਮਾਂ ਤੇ ਲੜਕੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉੱਥੇ ਹੀ ਮੌਕੇ ਉਤੇ ਮੌਜੂਦ ਵਾਲਮੀਕਿ ਸਮਾਜ ਦੇ ਆਗੂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਦੇ ਲੜਕੇ ਦੇ ਕਿਸੇ ਲੜਕੀ ਦੇ ਨਾਲ ਰਿਲੇਸ਼ਨਸ਼ਿਪ ਸੀ ਜਿਸ ਦੇ ਚੱਲਦੇ ਲੜਕੇ ਨੇ ਉਸ ਲੜਕੀ ਨਾਲ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ ਜਿਸ ਦੇ ਚੱਲਦੇ ਲੜਕੀ ਵੱਲੋਂ ਉਸਦੀ ਮਾਂ ਵੱਲੋਂ 8 ਲੱਖ ਰੁਪਏ ਦੀ ਮੰਗ ਕੀਤੀ ਗਈ।


ਇਹ ਗਰੀਬ ਪਰਿਵਾਰ ਹੋਣ ਕਰਕੇ 8 ਲੱਖ ਰੁਪਏ ਨਹੀਂ ਦੇ ਸਕੇ ਜਿਸ ਦੇ ਚੱਲਦੇ ਲੜਕੀ ਵੱਲੋਂ ਤੇ ਉਸਦੀ ਮਾਂ ਵੱਲੋਂ ਲੜਕੇ, ਉਸ ਦੀ ਮਾਂ ਤੇ ਲੜਕੇ ਦੇ ਪਿਓ ਉੱਤੇ ਬਲਾਤਕਾਰ ਦਾ ਮਾਮਲਾ ਦਰਜ ਕਰਵਾ ਦਿੱਤਾ ਗਿਆ। ਜਦ ਕਿ ਲੜਕੇ ਦੇ ਨਾਲ ਲੜਕੀ ਦਾ ਰਿਲੇਸ਼ਨ ਸੀ ਨਾ ਕਿ ਉਸਦੀ ਮਾਂ ਤੇ ਉਸਦੇ ਪਿਓ ਦਾ ਜਦੋਂ ਇਹ ਆਪਾਂ ਰਿਲੇਸ਼ਨਸ਼ਿਪ ਰੱਖਦੇ ਸਨ ਤੇ ਉਸਦੀ ਮਾਂ ਤੇ ਉਸਦੇ ਪਿਓ ਨੂੰ ਪਤਾ ਨਹੀਂ ਸੀ ਪਰ ਫਿਰ ਵੀ ਪੁਲਿਸ ਵੱਲੋਂ ਉਸਦੀ ਮਾਂ ਦੇ ਉੱਤੇ ਪਿਓ ਉਤੇ ਵੀ ਮਾਮਲਾ ਦਰਜ ਕੀਤਾ ਗਿਆ।


ਇਸ ਕਾਰਨ ਅੱਜ ਲੜਕੇ ਦੇ ਪਿਓ ਦੀ ਮੌਤ ਹੋ ਗਈ ਹੈ। ਜਿਸ ਦਾ ਕਸੂਰਵਾਰ ਇਹ ਉਸਦੀ ਮਾਂ ਤੇ ਉਸ ਲੜਕੀ ਨੂੰ ਮੰਨ ਰਹੇ ਹਨ। ਜਦਕਿ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਦੇ ਚੱਲਦੇ ਅੱਜ ਬਜ਼ੁਰਗ ਦੀ ਲਾਸ਼ ਨੂੰ ਸੜਕ ਵਿੱਚ ਰੱਖ ਕੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕਰ ਰਹੇ ਹਨ। 


ਉੱਥੇ ਹੀ ਮੌਕੇ ਉਤੇ ਪੁੱਜੇ ਥਾਣਾ ਮਕਬੂਲਪੁਰਾ ਦੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਮੌਕੇ ਉਤੇ ਪੁੱਜੇ ਗਨ ਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਜ਼ਰੂਰ ਕੀਤੀ ਜਾਵੇਗੀ। ਕਿਸੇ ਨਾਲ ਵੀ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਜੋ ਵੀ ਸਾਡੇ ਕੋਲ ਆਏਗਾ ਉਸ ਨੂੰ ਪੂਰਾ ਇਨਸਾਫ਼ ਦਿੱਤਾ ਜਾਵੇਗਾ।


ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ