Punjab PRTC and PUNBUS Strike: ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਅਤੇ ਅਹਿਮ ਖਬਰ ਹੈ। ਦਰਅਸਲ ਅੱਜ ਪੰਜਾਬ ਭਰ ਵਿੱਚ ਸਮੂਹ ਬੱਸ ਅੱਡੇ 2 ਘੰਟੇ ਲਈ ਬੰਦ ਰਹਿਣਗੇ। ਜਾਣਕਾਰੀ ਦੇ ਅਨੁਸਾਰ 10 ਤੋਂ 12 ਵਜੇ ਤੱਕ ਕੱਚੇ ਮੁਲਾਜਮਾਂ ਵਲੋਂ ਪੰਜਾਬ ਭਰ ਵਿੱਚ ਬੱਸ ਸਟੈਂਡ ਬੰਦ ਕਰ ਪ੍ਰਦਰਸ਼ਨ ਕੀਤਾ ਜਾਵੇਗਾ।


COMMERCIAL BREAK
SCROLL TO CONTINUE READING

ਅੱਜ ਪੰਜਾਬ ਭਰ ਦੇ ਪੀਆਰਟੀਸੀ ਅਤੇ ਪਨਬਸ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ 10 ਵਜ਼ੇ ਤੋ 12 ਵਜ਼ੇ ਤੱਕ ਦੋ ਘੰਟੇ ਲਈ ਬੱਸ ਅੱਡੇ ਬੰਦ ਕਰ ਆਪਣਾ ਰੋਸ ਜਾਹਰ ਕੀਤਾ ਜਾ ਰਿਹਾ ਹੈ। ਇਸ ਮੌਕੇ ਪੀਆਰਟੀਸੀ ਕੱਚੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ 22 ਅਕਤੂਬਰ ਨੂੰ ਉਨ੍ਹਾਂ ਦੀਆਂ ਮੰਗਾਂ ਉੱਤੇ ਵਿਚਾਰ ਕਰਨ ਅਤੇ ਕੋਈ ਸਾਰਥਕ ਹੱਲ ਕੱਢਣ ਲਈ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਮਨੇਜ਼ਮੈਂਟ ਅਤੇ ਟਰਾਂਸਪੋਰਟ ਸੈਕਟਰੀ ਹਾਜ਼ਰ ਸਨ ਪਰ ਮੀਟਿੰਗ ਦਾ ਸਮਾਂ ਦੇਣ ਦੇ ਬਾਵਜੂਦ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਮੀਟਿੰਗ ਚ ਨਹੀਂ ਪੁੱਜੇ ਜਿਥੋਂ ਸਾਫ ਹੈ ਕੇ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਲੈਕੇ ਗੰਭੀਰ ਨਹੀਂ ਹੈ ਅਤੇ ਉਸ ਸਮਾਂ ਟਪਾ ਰਹੀ ਹੈ। 


ਇਹ ਵੀ ਪੜ੍ਹੋ: Amritsar News: ਅੱਜ ਧੂਮਧਾਮ ਨਾਲ ਮਨਾਇਆ ਜਾ ਰਿਹਾ ਬਾਬਾ ਬੁੱਢਾ ਜੀ ਦਾ ਪ੍ਰਕਾਸ਼ ਪੁਰਬ, ਵੱਡੀ ਗਿਣਤੀ ਸੰਗਤ ਨੇ ਗੁਰੂ ਘਰ 'ਚ ਟੇਕਿਆ ਮੱਥਾ
 


ਪਰ ਪੀਆਰਟੀਸੀ ਅਤੇ ਪਨਬਸ ਕੱਚੇ ਮੁਲਾਜ਼ਮਾਂ ਆਪਣੀਆਂ ਮੰਗਾਂ ਨੂੰ ਲੈਕੇ ਪਿੱਛੇ ਹਟਣ ਵਾਲੇ ਨਹੀਂ। ਇਸ ਲਈ ਅੱਜ ਦੋ ਘੰਟੇ ਲਈ ਪੰਜਾਬ ਭਰ ਦੇ ਬੱਸ ਅੱਡੇ ਬੰਦ ਕਰ ਸਰਕਾਰ ਨੂੰ ਸੰਕੇਤਕ ਧਰਨੇ ਰਾਹੀਂ ਚੇਤਵਾਨੀ ਦਿੱਤੀ ਜਾ ਰਹੀ ਹੈ ਕਿ ਜੇਕਰ 29 ਤਰੀਖ ਨੂੰ ਹੋਣ ਵਾਲੀ ਮੀਟਿੰਗ ਵਿੱਚ ਮੁੜ ਤੋਂ ਲਾਰਾ ਲਾਇਆ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਸਰਕਾਰ ਦਾ ਪਿੱਟ ਸਿਆਪਾ ਕਰਨਗੇ ਅਤੇ ਅਣਮਿੱਥੇ ਸਮੇ ਲਈ ਬਸਾ ਦਾ ਚੱਕਾ ਜਾਮ ਕਰਨਗੇ। ਇਸ ਤੋਂ ਇਲਾਵਾ ਸੂਬੇ ਚ ਜ਼ਿਮਨੀ ਚੋਣਾਂ ਸਮੇਂ ਸਰਕਾਰ ਦੇ ਵਿਰੋਧ ਵਿੱਚ ਪ੍ਰਚਾਰ ਕਰਨਗੇ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਉਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ,ਛੋਟੇ ਜਿਹੀ ਗਲਤੀ ਕਾਰਨ ਉਨ੍ਹਾਂ ਦੇ ਮੁਲਾਜ਼ਮਾਂ ਨੂੰ ਡਿਊਟੀ ਤੋ ਕੱਢਣ,ਤਨਖਾਹਾਂ ਚ ਵਾਧਾ ਕਰਨ,ਕਿਲੋਨਮੀਟਰ ਸਕੀਮ ਤਹਿਤ ਬਸਾਂ ਨਾ ਪਾਉਣ ਅਤੇ ਹੋਰ ਮੰਗਾ ਸਬੰਧੀ ਵਾਰ ਵਾਰ ਸਰਕਾਰ ਨਾਲ ਗਲਬਾਤ ਕਰ ਰਹੇ ਹਾਂ ਪਰ ਸਰਕਾਰ ਹਰ ਵਾਰ ਲਾਰਾ ਲਾ ਰਹੀ ਹੈ।