PSEB Punjab Board Class 10th exam result 2023 news: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਜਲਦੀ ਹੀ ਜਾਰੀ ਕੀਤੇ ਜਾਣਗੇ। ਪੰਜਾਬ ਬੋਰਡ ਵੱਲੋਂ 2022-23 ਲਈ 10ਵੀਂ ਜਮਾਤ ਲਈ ਲਈਆਂ ਗਈਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਵੀ ਜਲਦੀ ਹੀ ਐਲਾਨੇ ਜਾਣਗੇ ਅਤੇ ਸਾਰੇ ਵਿਦਿਆਰਥੀ ਇਹ ਜਾਣਨ ਲਈ ਉਤਾਵਲੇ ਹਨ ਕਿ ਉਨ੍ਹਾਂ ਦੇ ਨਤੀਜੇ ਕਦੋਂ ਆਉਣਗੇ। 


COMMERCIAL BREAK
SCROLL TO CONTINUE READING

ਇਸ ਤੋਂ ਪਹਿਲਾਂ PSEB ਵੱਲੋਂ 8 ਅਪ੍ਰੈਲ 2023 ਨੂੰ 5ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਸਨ, ਜਦੋਂ ਕਿ ਨਤੀਜਿਆਂ ਦੀ ਜਾਂਚ ਕਰਨ ਲਈ ਲਿੰਕ ਨੂੰ ਇੱਕ ਦਿਨ ਬਾਅਦ, ਯਾਨੀ 9 ਅਪ੍ਰੈਲ ਨੂੰ, pseb.ac.in 'ਤੇ ਕਿਰਿਆਸ਼ੀਲ ਕੀਤਾ ਗਿਆ ਸੀ।


Punjab board PSEB 10th class result 2023 date: ਪੰਜਾਬ ਬੋਰਡ 10ਵੀਂ ਜਮਾਤ ਦਾ ਨਤੀਜਾ ਕਦੋਂ ਜਾਰੀ ਕੀਤਾ ਜਾਵੇਗਾ?


ਜਦੋਂ ਨਤੀਜੇ ਆਉਣ ਦਾ ਸਮਾਂ ਆਉਂਦਾ ਹੈ, ਤਾਂ ਕਈ ਅਟਕਲਾਂ ਲਗਾਈਆਂ ਜਾਂਦੀਆਂ ਹਨ ਕਿ ਨਤੀਜਾ ਇਸ ਦਿਨ ਜਾਂ ਉਸ ਦਿਨ ਜਾਰੀ ਕੀਤਾ ਜਾਵੇਗਾ। ਅਜਿਹੀ ਸਥਿਤੀ ਵਿੱਚ ਵਿਦਿਆਰਥੀਆਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਾ ਹੋਵੇ, ਇਸੇ ਲਈ ਜ਼ੀ ਮੀਡੀਆ ਨੇ ਪੀਐਸਈਬੀ ਦੇ ਇੱਕ ਅਧਿਕਾਰੀ ਨਾਲ ਗੱਲ ਕੀਤੀ, ਜਿਸ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਮਈ ਵਿੱਚ ਜਾਰੀ ਕੀਤੇ ਜਾਣਗੇ।


ਇਹ ਵੀ ਪੜ੍ਹੋ: Bathinda Military Station: ਬਠਿੰਡਾ ਮਿਲਟਰੀ ਸਟੇਸ਼ਨ ਕਤਲ ਕਾਂਡ ਦੇ ਇੱਕ ਚਸ਼ਮਦੀਦ ਨੇ ਗੁਨਾਹ ਕਬੂਲਿਆ


Punjab board PSEB 10th class result 2023 date: ਪੰਜਾਬ ਬੋਰਡ ਦੇ 10ਵੀਂ ਦੇ ਨਤੀਜੇ ਇਸ ਤਰ੍ਹਾਂ ਦੇਖੋ


ਪੰਜਾਬ ਬੋਰਡ 10ਵੀਂ ਦੇ ਵਿਦਿਆਰਥੀ ਬੋਰਡ ਦੁਆਰਾ ਰਸਮੀ ਘੋਸ਼ਣਾ ਤੋਂ ਬਾਅਦ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਤੇ 10ਵੀਂ ਜਮਾਤ ਦੇ ਨਤੀਜੇ ਲਿੰਕ 'ਤੇ ਕਲਿੱਕ ਕਰਕੇ ਆਪਣਾ ਨਤੀਜਾ ਦੇਖ ਸਕਦੇ ਹਨ। ਤੁਹਾਨੂੰ ਨਵੇਂ ਪੇਜ 'ਤੇ ਆਪਣਾ ਰੋਲ ਨੰਬਰ, ਨਾਮ ਆਦਿ ਜਮ੍ਹਾਂ ਕਰਾਉਣਾ ਹੋਵੇਗਾ ਅਤੇ ਉਸ ਤੋਂ ਬਾਅਦ ਨਤੀਜਾ ਸਕ੍ਰੀਨ 'ਤੇ ਉਪਲਬਧ ਹੋ ਜਾਵੇਗਾ।


ਇਹ ਵੀ ਪੜ੍ਹੋ: PSEB 8th class result 2023: ਜਾਣੋ ਕਦੋਂ ਜਾਰੀ ਹੋਣਗੇ ਪੰਜਾਬ ਬੋਰਡ 8ਵੀਂ ਜਮਾਤ ਦੇ ਨਤੀਜੇ