Punjab Electricity News: ਪੰਜਾਬ `ਚ ਲਗਾਤਾਰ ਵੱਧ ਰਹੀ ਗਰਮੀ, ਬਿਜਲੀ ਦੇ ਕੱਟ ਲੱਗਣ ਦੀ ਉਮੀਦ
Punjab Electricity News: ਪੰਜਾਬ `ਚ ਬੀਤੇ ਕੁਝ ਦਿਨਾਂ ਤੋਂ ਤਾਪਮਾਨ ਵਧਣ ਕਾਰਨ ਪੈ ਰਹੀ ਕੜਾਕੇ ਦੀ ਗਰਮੀ ਕਰਕੇ ਲੋਕ ਪ੍ਰੇਸ਼ਾਨ ਹਨ।
PSPCL preparedness on Weather Temperature and Electricity Cut news: ਪੰਜਾਬ 'ਚ ਲਗਾਤਾਰ ਵੱਧ ਰਹੀ ਗਰਮੀ ਤੇ ਬਿਜਲੀ ਦੀ ਡਿਮਾਂਡ ਨੂੰ ਲੈਕੇ PSPCL ਦੀ ਕੀ ਤਿਆਰੀ ਹੈ, ਇਸ 'ਤੇ ਜ਼ੀ ਮੀਡਿਆ ਨੇ PSPCL ਇੰਜੀਨਿਯਰ ਐਸੋਸੀਏਸ਼ਨ ਦੇ ਜਰਨਲ ਸੈਕਟਰੀ ਅਜੇ ਪਾਲ ਅਟਵਾਲ ਨਾਲ ਖਾਸ ਗੱਲਬਾਤ ਕੀਤੀ।
ਇਸ ਮੌਕੇ ਉਨਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਗਰਮੀ ਪਹਿਲਾਂ ਹੀ ਪੈਣੀ ਸ਼ੂਰ ਹੋ ਗਈ ਹੈ ਜਿਸ ਨਾਲ ਬਿਜਲੀ ਦੀ ਡਿਮਾਂਡ ਹੁਣੇ ਤੋਂ ਵਧਣ ਲੱਗ ਪਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੈਡੀ ਦੇ ਸੀਜਨ ਦੀ ਤਿਆਰੀ ਲਈ ਬਿਜਲੀ ਵਿਭਾਗ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਬਿਜਲੀ ਦੇ ਕੱਟ ਲੱਗਣ ਦੀ ਉਮੀਦ ਹੈ ਤੇ ਲੋਕਾਂ ਨੂੰ ਵਿਭਾਗ ਦੇ ਕਰਮਚਾਰੀਆਂ ਨਾਲ ਨਰਮੀ ਨਾਲ ਪੇਸ਼ ਆਉਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਆਉਣ ਵਾਲੇ ਸਾਲ 'ਚ ਬਿਜਲੀ ਦੀ ਪੈਦਾ ਵਾਰ ਵਧਾਉਣ ਦੇ ਲਈ ਇੰਜੀਨੀਅਰਾਂ ਵੱਲੋਂ ਸਰਕਾਰ ਨੂੰ ਸਲਾਹ ਵੀ ਦਿਤੀ ਗਈ ਹੈ। ਇਸ ਮੌਕੇ ਉਨਾਂ ਇਹ ਵੀ ਕਿਹਾ ਕਿ ਬਿਜਲੀ ਦੇ ਫਾਲਟ ਨੂੰ ਲੱਭਣ ਲਈ ਲਾਈਨ ਮੈਨ ਨੂੰ ਨਵੀਂ ਟੈਕਨੋਲਜੀ ਦੀ ਕਿੱਟ ਵੀ ਦਿੱਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: Punjab School News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਕਰ ਦਿੱਤੀਆਂ ਜਾਣ, ਰਾਜਾ ਵੜਿੰਗ ਦੀ ਪੰਜਾਬ ਸਰਕਾਰ ਨੂੰ ਅਪੀਲ
ਇਸ ਤੋਂ ਇਲਾਵਾ ਬਾਹਰੋਂ ਬਿਜਲੀ ਖਰੀਦਣ ਦੇ ਵਿੱਚ 1 ਹਜਾਰ ਮੇਗਾਵਾਟ ਦਾ ਇਜ਼ਾਫਾ ਕੀਤਾ ਗਿਆ ਹੈ ਤਾਂ ਜੋ ਬਿਜਲੀ ਦੇ ਕੱਟ ਘਟ ਲਗਣ। ਪੰਜਾਬ 'ਚ ਬੀਤੇ ਕੁਝ ਦਿਨਾਂ ਤੋਂ ਤਾਪਮਾਨ ਵਧਣ ਕਾਰਨ ਪੈ ਰਹੀ ਕੜਾਕੇ ਦੀ ਗਰਮੀ ਕਰਕੇ ਲੋਕ ਪ੍ਰੇਸ਼ਾਨ ਹਨ।
ਸੂਬੇ 'ਚ ਪੈ ਰਹੀ ਗਰਮੀ ਕਰਕੇ ਇੰਜ ਜਾਪਦਾ ਹੈ ਜਿਵੇਂ ਬਾਹਰ 'ਲੂ' ਪੈ ਰਹੀ ਹੋਵੇ। ਅਜਿਹੇ 'ਚ ਕਈ ਲੋਕ ਗਰਮੀ ਕਰਕੇ ਬਿਮਾਰ ਵੀ ਹੋ ਰਹੇ ਹਨ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਜਾਣ।
ਇਹ ਵੀ ਪੜ੍ਹੋ: Bathinda Military Station: ਬਠਿੰਡਾ ਮਿਲਟਰੀ ਸਟੇਸ਼ਨ ਕਤਲ ਕਾਂਡ ਦੇ ਇੱਕ ਚਸ਼ਮਦੀਦ ਨੇ ਗੁਨਾਹ ਕਬੂਲਿਆ
(For more news apart from PSPCL preparedness on Weather Temperature and Electricity Cut news, stay tuned to Zee PHH)