PSTET Paper Leak ਮਾਮਲੇ `ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ, ਕਿਹਾ `ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਧੋਖਾ`
ਪੰਜਾਬ ਓਵਰਏਜ ਬੇਰੁਜ਼ਗਾਰ ਯੂਨੀਅਨ ਦੇ ਪ੍ਰਧਾਨ ਰਮਨ ਕੁਮਾਰ ਮਲੋਟ ਵੱਲੋਂ ਸਵਾਲ ਚੁੱਕੇ ਗਏ ਕਿ ਕੀ ਇਹ ਛਪਾਈ ਵਿੱਚ ਤਕਨੀਕੀ ਖਾਮੀ ਹੈ ਜਾਂ ਨਕਲ ਦੀ ਨਵੀਂ ਚਾਲ? ਉਨ੍ਹਾਂ ਇਸ ਵਿੱਚ ਅਧਿਕਾਰੀਆਂ ਦੀ ਮਿਲੀਭੁਗਤ ਦਾ ਵੀ ਸ਼ੱਕ ਪ੍ਰਗਟਾਇਆ।
PSTET SST Paper Leak news today: ਪੰਜਾਬ ਦੇ ਪੀਐਸਟੀਈਟੀ 2023 ਦੇ ਐੱਸ.ਐੱਸ.ਟੀ ਦੇ ਪ੍ਰਸ਼ਨ ਪੱਤਰ 'ਤੇ ਸਵਾਲ ਉਠਾਏ ਜਾ ਰਹੇ ਹਨ ਜਿਸ ਤੋਂ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Punjab Education Miniter Harjot Singh Bains) ਵੱਲੋਂ PSTET ਪ੍ਰੀਖਿਆ ਲੀਕ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਹੁਣ ਇਸ ਮਾਮਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab CM Bhagwant Mann on PSTET Paper Leak) ਦਾ ਬਿਆਨ ਸਾਹਮਣੇ ਆਇਆ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab CM Bhagwant Mann on PSTET Paper Leak) ਨੇ ਲਿਖਿਆ, "ਪੇਪਰ ਲੀਕ..ਮਤਲਬ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਧੋਖਾ ਜਿਸ ਨਾਲ ਨੌਜਵਾਨਾਂ ਦੇ ਸੁਪਨੇ ਟੁੱਟ ਜਾਂਦੇ ਨੇ. ਸਾਡੀ ਸਰਕਾਰ ਪੰਜਾਬ ਦੇ ਨੌਜਵਾਨਾਂ ਦੇ ਸੁਪਨਿਆਂ ਅਤੇ ਉਮੀਦਾਂ ਦੀ ਸਰਕਾਰ ਹੈ.. ਪੰਜਾਬ ਦੇ TET ਦੇ ਪੇਪਰ ਚ ਹੋਈਆਂ ਲਾਪਰਵਾਹੀਆਂ -ਗੜਬੜੀਆਂ ਬਰਦਾਸ਼ਤ ਨਹੀਂ…ਮੇਰੇ ਵੱਲੋਂ ਪੁਲਿਸ ਨੂੰ ਤੁਰੰਤ ਦੋਸ਼ੀਆਂ ਦੀ ਗਿੑਫਤਾਰੀ ਦੇ ਨਿਰਦੇਸ਼..."
PSTET SST Paper Leak news today: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਬਿਆਨ
ਇਸ ਤੋਂ ਪਹਿਲਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Punjab Education Miniter Harjot Singh Bains) ਵੱਲੋਂ ਟਵੀਟ 'ਚ ਲਿਖਿਆ ਗਿਆ ਸੀ, "ਸਾਡੀ ਪ੍ਰੀਖਿਆ ਪ੍ਰਕਿਰਿਆ ਵਿੱਚ ਪੂਰੀ ਨਿਰਪੱਖਤਾ ਬਣਾਈ ਰੱਖਣ ਲਈ, A++ NAAC ਗ੍ਰੇਡ ਯਾਨੀ GNDU ਵਾਲੀ ਤੀਜੀ ਧਿਰ ਦੁਆਰਾ ਆਯੋਜਿਤ PSTET ਪ੍ਰੀਖਿਆ ਨੂੰ ਦੇਖਣ ਲਈ ਇੱਕ PS ਪੱਧਰ ਦੀ ਜਾਂਚ ਦਾ ਆਦੇਸ਼ ਦਿੱਤਾ ਗਿਆ ਹੈ ਤਾਂ ਜੋ ਦੋਸ਼ੀ ਪਾਏ ਜਾਣ ਵਾਲਿਆਂ ‘ਤੇ ਅਪਰਾਧਿਕ ਲਾਪਰਵਾਹੀ ਲਈ ਮੁਕੱਦਮਾ ਦਰਜ ਕੀਤਾ ਜਾਵੇਗਾ।"
ਇਸ ਮਾਮਲੇ 'ਤੇ GNDU ਵੱਲੋਂ ਅਫਸੋਸ ਪ੍ਰਗਟਾਇਆ ਗਿਆ ਅਤੇ ਬਿਨਾਂ ਕਿਸੇ ਫੀਸ ਦੇ ਇਮਤਿਹਾਨ ਦੁਬਾਰਾ ਆਯੋਜਿਤ ਕਰਨ ਬਾਰੇ ਗੱਲ ਕਹਿ ਗਈ। ਦੱਸ ਦੇਈਏ ਕਿ ਪ੍ਰਸ਼ਨ ਪੱਤਰ ਵਿੱਚ 60 ਪ੍ਰਸ਼ਨ ਸਨ ਅਤੇ ਜ਼ਿਆਦਾਤਰ ਵਿਕਲਪਾਂ ਵਿੱਚ ਉਹਨਾਂ ਦੇ ਜਵਾਬ ਦੱਸੇ ਗਏ ਸਨ।
ਇਹ ਵੀ ਪੜ੍ਰੋ: Punjab Congress Protest : ਚੰਡੀਗੜ੍ਹ 'ਚ ਕਾਂਗਰਸ ਤੇ ਪੁਲਿਸ ਹੋਏ ਆਹਮੋ-ਸਾਹਮਣੇ: ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ
ਪ੍ਰਸ਼ਨ ਦੇ ਚਾਰ ਵਿਕਲਪਾਂ ਵਿੱਚੋਂ ਇੱਕ ਵਿਕਲਪ ਨੂੰ ਪੇਪਰ ਵਿੱਚ ਗੂੜ੍ਹੇ ਕਾਲੇ ਰੰਗ ਵਿੱਚ ਹਾਈਲਾਈਟ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ 60 ਫੀਸਦੀ ਵਿਕਲਪ ਸਹੀ ਪਾਏ ਗਏ ਅਤੇ ਇਸ 'ਤੇ ਕਈ ਪ੍ਰੀਖਿਆਰਥੀਆਂ ਵੱਲੋਂ ਸਵਾਲ ਖੜ੍ਹੇ ਕੀਤੇ ਗਏ।
ਇਹ ਵੀ ਪੜ੍ਰੋ: Farmers Protest Today: ਬੰਗਲਾ ਸਾਹਿਬ ਪਹੁੰਚੇ ਪੰਜਾਬ ਦੇ ਕਿਸਾਨ, ਸੰਸਦ ਵੱਲ ਕੱਢਣਗੇ ਮਾਰਚ, ਜੰਤਰ-ਮੰਤਰ 'ਤੇ ਹੋਵੇਗਾ ਪ੍ਰਦਰਸ਼ਨ
(For more news apart from PSTET SST Paper Leak today, stay tuned to Zee PHH)