Punjab News: ਪੰਜਾਬ ਵਿੱਚ ਸੜਕ ਹਾਦਸੇ, ਕਤਲ ਅਤੇ ਕਰੰਟ ਲੱਗਣ ਨਾਲ ਜੁੜੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਇਸ ਵਿਚਾਲੇ ਅੱਜ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਅਤੇ ਇੱਕ ਜ਼ਖ਼ਮੀ ਹੋਇਆ ਹੈ।


COMMERCIAL BREAK
SCROLL TO CONTINUE READING

ਕਿਹਾ ਜਾ ਰਿਹਾ ਹੈ ਕਿ ਇੱਕ ਪਰਿਵਾਰ ਦੇ ਮੁੰਡੇ ਜਦੋਂ ਕੰਬਾਈਨ ਧੋ ਰਹੇ ਸਨ ਤਾਂ ਉਥੇ ਡਿੱਗੀ ਹੋਈ ਬਿਜਲੀ ਦੀ ਤਾਰ ਨੂੰ ਹਟਾਉਣ ਲਈ ਅੱਗੇ ਆਏ  ਤਾਂ ਉਸ ਵਿੱਚ ਜੋੜ ਹੋਣ ਕਾਰਨ ਇੱਕ ਨੌਜਵਾਨ ਨੂੰ ਕਰੰਟ ਦਾ ਜ਼ਬਰਦਸਤ ਝਟਕਾ ਲੱਗਿਆ ਅਤੇ ਮੌਕੇ ਉੱਤੇ ਮੌਤ ਹੋ ਗਈ। ਦੱਸ ਦੇਈਏ ਕਿ ਜਿਸ ਨੌਜਵਾਨ ਨੂੰ ਕਰੰਟ ਲੱਗਿਆ ਹੈ ਉਸਦੀ ਪਛਾਣ ਜੋਧਾ ਸਿੰਘ ਪੁੱਤਰ ਕਰਨੈਲ ਸਿੰਘ ਵਜੋਂ ਹੋਈ ਹੈ ਅਤੇ ਸਤਨਾਮ ਸਿੰਘ ਪੁੱਤਰ ਸੋਹਣ ਸਿੰਘ ਜ਼ਖ਼ਮੀ ਹੋਇਆ ਹੈ।


ਇਹ ਵੀ ਪੜ੍ਹੋ:  ਪਹਿਲੀ ਵਾਰ ਬ੍ਰਿਟੇਨ ਦੀ ਧਰਤੀ 'ਤੇ ਹਮਲੇ ਦੀ ਜਾਂਚ ਕਰੇਗੀ NIA, ਅੰਮ੍ਰਿਤਪਾਲ ਦੀਆਂ ਵੱਧ ਸਕਦੀਆਂ ਮੁਸ਼ਕਲਾਂ

ਕੰਬਾਈਨ ਵਿੱਚ ਕਰੰਟ ਆਉਣ ਕਾਰਨ ਸਤਨਾਮ ਸਿੰਘ ਵੀ ਜ਼ਖ਼ਮੀ ਹੋ ਗਿਆ, ਜਿਸਨੂੰ ਹਸਪਤਾਲ਼ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਮੁਤਾਬਿਕ ਹੁਣ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਗੌਰਤਲਬ ਹੈ ਕਿ 22 ਸਾਲਾ ਨੌਜਵਾਨ ਜੋਧਾ ਸਿੰਘ ਲੋਕਲ ਗੁਰਦੁਆਰਾ ਕਮੇਟੀ ਸਤੌਜ ਦੇ ਪ੍ਰਧਾਨ ਕਰਨੈਲ ਸਿੰਘ ਦਾ ਪੁੱਤਰ ਸੀ। ਨੌਜਵਾਨ ਦੀ ਅਚਾਨਕ ਮੌਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ।